ਦਸਤਾਰ ਤੋਂ ਗੱਦਾਰ ਤੱਕ ਦਾ ਸਫਰ!

ਦਸਤਾਰ ਤੋਂ ਗੱਦਾਰ ਤੱਕ ਦਾ ਸਫਰ!

ਵੈਸੇ ਤਾਂ ਸਿਆਸੀ ਪਿੜ ਵਿਚ ਰੋਜ ਹੀ ਬਥੇਰੇ ਅਜੀਬੋ-ਗਰੀਬ ਕਿੱਸੇ ਸੁਣਨ ਨੂੰ ਮਿਲ਼ਦੇ ਰਹਿੰਦੇ ਹਨ ਪਰ ਅਜ ਕਲ ਜੋ ਰਾਹੁਲ ਗਾਂਧੀ ਵਲੋਂ ਰਵਨੀਤ ਬਿੱਟੂ ਨੂੰ ਗੱਦਾਰ ਕਹਿਣ ਦਾ ਵਾਵੇਲਾ ਜਿਹਾ ਮਚਿਆ ਹੋਇਆ ਹੈ।ਉਸਨੂੰ ਸੁਣਕੇ ਮੈਂ ਇਹ ਕੁੱਝ ਤਦ ਲਿਖਣ ਲੱਗਾਂ ਕਿਉਂਕਿ ਮੈਨੂੰ ਇਨ੍ਹਾਂ ਦੋਹਾਂ ਬਾਰੇ ਸੰਨ 2009 ਵਿੱਚ ਆਪਣੇ ਵਲੋਂ ਲਿਖੀ ਇਕ ਛੋਟੀ ਜਿਹੀ ਟਿੱਪਣੀ-ਨੁਮਾ ਲਿਖਤ ਚੇਤੇ ਆ ਗਈ-
 ਹੋਇਆ ਇੰਜ ਸੀ ਕਿ ਰਵਨੀਤ ਬਿੱਟੂ ਕਾਂਗਰਸੀ ਉਮੀਦਵਾਰ ਵਜੋਂ ਸ੍ਰੀ ਅਨੰਦ ਪੁਰ ਸਾਹਿਬ ਤੋਂ ਐਮ.ਪੀ ਦੀ ਸੀਟ ਜਿੱਤ ਕੇ ਮਠਿਆਈ ਦਾ ਡੱਬਾ ਦੇਣ ਗਿਆ ਸੀ ਰਾਹੁਲ ਗਾਂਧੀ ਨੂੰ।ਅਖਬਾਰਾਂ ਵਿਚ ਖਬਰ ਤੇ ਫੋਟੋ ਛਪੀ ਸੀ ਕਿ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਕਲੀਨਸ਼ੇਵ ਰੂਪ ਵਿਚ ਦੇਖ ਕੇ ਉਸਨੂੰ ਟੋਕਿਆ ਕਿ ਤੇਰੇ ਲਈ ਇਹ ਰੂਪ ਠੀਕ ਨਹੀਂ,ਤੈਨੂੰ ਤਾਂ ਦਸਤਾਰ ਸਜਾਉਣੀ ਚਾਹੀਦੀ ਹੈ!
 ਰਵਨੀਤ ਬਿੱਟੂ ਨੇ ਆਪਣੀ ਪਾਰਟੀ ਦੇ ਪ੍ਰਧਾਨ ਦਾ ਸਤਿ ਕਰਕੇ ਕਿਹਾ ਮੰਨ ਲਿਆ ਤੇ ਪੱਗ ਨੂੰ ਸਦਾ ਲਈ ਆਪਣੇ ਪਹਿਰਾਵੇ ਵਿਚ ਸ਼ਾਮਲ ਕਰ ਲਿਆ! ਹੋਰ ਕਈ ਪੱਤਰਕਾਰਾਂ ਨੇ ਵੀ ਇਸ ਗੱਲ ਦਾ ਖਾਸ ਉਲੇਖ ਕੀਤਾ ਸੀ ਤੇ ਮੈਂ ਵੀ ਇਕ ਅਖਬਾਰੀ ਲਿਖਤ ਲਿਖੀ ਸੀ ਕਿ ਦੇਖੋ ਇਤਹਾਸ ਦਾ ਕੈਸਾ ਅਜੀਬ ਮੌਕਾ-ਮੇਲ਼ !ਜੂਨ ਚੁਰਾਸੀ ਦੇ ਘੱਲੂ-ਘਾਰੇ ਦੀ ਮੁੱਖ ਗੁਨਾਹਗਾਰ ਇੰਦਰਾ ਗਾਂਧੀ ਦੇ ਪੋਤਰੇ ਨੇ ਸਿੱਖ ਜਵਾਨੀ ਦੇ ਕਾਤਲ ਬਿਅੰਤ ਸਿੰਘ ਬੁੱਚੜ ਦੇ ਪੋਤਰੇ ਨੂੰ ‘ਦਸਤਾਰ’ ਦਾ ਚੇਤਾ ਕਰਾਇਆ!
 ਹੁਣ ਸੰਨ 2026 ਵਿਚ ਉਹੀ ਰਾਹੁਲ ਗਾਂਧੀ ਅਤੇ ਉਹੀ ‘ਦਸਤਾਰ ਵਾਲ਼ਾ’ ਰਵਨੀਤ ਬਿੱਟੂ !
 ਦਸਤਾਰ ਤੋਂ ਗੱਦਾਰ ਤੱਕ ਦਾ ਸਫਰ ਤਹਿ ਕਰ ਲਿਆ ਦੋਹਾਂ ਨੇ !!
 

ਤਰਲੋਚਨ ਸਿੰਘ ਦੁਪਾਲਪੁਰ

Tarlochan Singh Dupalpur
Tarlochan Singh Dupalpur
0014089055517
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.