ਕਾਂਗਰਸ ਦਾ ਇੱਕ ਵੀ ਪੱਤਾ ਹਰਾ ਨਹੀਂ ਰਹੇਗਾ...

ਕਾਂਗਰਸ ਦਾ ਇੱਕ ਵੀ ਪੱਤਾ ਹਰਾ ਨਹੀਂ ਰਹੇਗਾ...

ਅੱਜ ਕਾਂਗਰਸ 'ਚ ਆਪਸੀ ਕਾਟੋ-ਕਲੇਸ਼, ਖਾਨਾਜੰਗੀ ਤੇ ਪਾਟੋਧਾੜ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਇਹ ਕਾਂਗਰਸ ਪਾਰਟੀ ਸਿੱਖਾਂ ਦੀ ਕਾਤਲ ਜਮਾਤ ਹੈ ਜਿਸ ਦੇ ਹੱਥ ਸਿੱਖਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ, ਕਾਂਗਰਸ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ। ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ "ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਹਕੂਮਤ ਦਾ ਇੱਕ ਵੀ ਪੱਤਾ ਹਰਾ ਨਹੀਂ ਰਹੇਗਾ।" ਕਾਂਗਰਸ ਉੱਤੇ ਜੂਨ 1984, ਨਵੰਬਰ 1984 ਅਤੇ 10 ਸਾਲ ਝੂਠੇ ਪੁਲਿਸ ਮੁਕਾਬਲਿਆਂ ਦਾ ਲੱਗਾ ਕਲੰਕ ਕਦੇ ਨਹੀਂ ਲੱਥਣਾ ਤੇ ਨਾ ਹੀ ਸਿੱਖ ਕੌਮ ਨੂੰ ਇਹ ਘੱਲੂਘਾਰੇ, ਨਸਲਕੁਸ਼ੀ ਤੇ ਜ਼ੁਲਮ-ਤਸ਼ੱਦਦ ਭੁੱਲਣਾ ਹੈ। ਇਹ 1947 ਦਾ ਉਜਾੜਾ, 10 ਲੱਖ ਪੰਜਾਬੀਆਂ ਦਾ ਕਤਲ, ਵਿੱਛੜੇ ਗੁਰਧਾਮ, ਜ਼ਰਾਇਮ ਪੇਸ਼ਾ ਕੌਮ, ਵੱਢਿਆ-ਟੁੱਕਿਆ ਤੇ ਲੰਗੜਾ ਪੰਜਾਬ, ਦਰਿਆਈ ਪਾਣੀਆਂ ਦੀ ਲੁੱਟ, ਚੰਡੀਗੜ੍ਹ ਅਤੇ ਪੰਜਾਬ ਹਾਈਕੋਰਟ ਖੋਹਣਾ, ਧਰਮ ਯੁੱਧ ਮੋਰਚੇ 'ਚ ਗ੍ਰਿਫ਼ਤਾਰੀਆਂ ਤੇ ਸ਼ਹਾਦਤਾਂ, ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ, ਸ੍ਰੀ ਅਕਾਲ ਤਖਤ ਸਾਹਿਬ ਢਹਿ-ਢੇਰੀ, ਪ੍ਰਕਰਮਾ 'ਚ ਸਿੱਖਾਂ ਦੀਆਂ ਲਾਸ਼ਾਂ, ਅੰਮ੍ਰਿਤ ਸਰੋਵਰ ਨੂੰ ਸਿੱਖਾਂ ਦੇ ਖ਼ੂਨ ਨਾਲ ਲਾਲ ਕਰਨਾ, ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟਣੀ, ਤੋਸ਼ਾਖਾਨਾ ਸਾੜਨਾ, ਦੁੱਧ ਪੀਂਦੇ ਬੱਚੇ ਵੀ ਨਾ ਬਖਸ਼ਣੇ, ਹਜ਼ਾਰਾਂ ਸਿੱਖਾਂ ਨੂੰ ਤਸੀਹੇ ਦੇਣੇ ਤੇ ਲੰਬੀਆ ਕੈਦਾਂ ਸੁਣਾ ਦੇਣੀਆਂ, ਨਵੰਬਰ 1984 'ਚ ਸਿੱਖਾਂ ਦੇ ਗਲਾਂ 'ਚ ਬਲ਼ਦੇ ਟਾਇਰ ਪਾਉਣੇ, ਜਾਇਦਾਦਾਂ ਲੁੱਟਣੀਆਂ, ਧੀਆਂ-ਭੈਣਾਂ ਦੀ ਪੱਤ ਰੋਲਣੀ, ਗੁਰਦੁਆਰੇ ਸਾੜਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨੀਆਂ, 10 ਸਾਲ ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨਾ, ਥਾਣਿਆਂ 'ਚ ਸਿੱਖਾਂ ਦੀਆਂ ਧੀਆਂ ਨੰਗੀਆਂ ਕਰਨੀਆਂ, ਬੁੱਚੜ ਪੁਲਿਸ ਅਫ਼ਸਰਾਂ ਵੱਲੋਂ ਤਸੀਹਾ-ਖਾਨਿਆਂ 'ਚ ਸਿੱਖਾਂ 'ਤੇ ਵਹਿਸ਼ੀਆਨਾ ਜ਼ੁਲਮ ਢਾਹੁਣਾ, ਸਿੱਖਾਂ ਨੂੰ ਅੱਤਵਾਦੀ ਗਰਦਾਨਣਾ, ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਆਦਿਕ ਇਹ ਜਿੰਨੇ ਵੀ ਸਿੱਖ ਕੌਮ ਨੂੰ ਜ਼ਖ਼ਮ ਮਿਲ਼ੇ ਨੇ, ਇਹ ਕਾਂਗਰਸ ਦੇ ਹੀ ਦਿੱਤੇ ਹੋਏ ਨੇ। ਭਾਰਤ ਦੀ ਸੱਤਾ ਉੱਤੇ ਕਾਂਗਰਸ ਲੰਬਾ ਸਮਾਂ ਕਾਬਜ ਰਹੀ ਹੈ ਤੇ ਇਸ ਨੇ ਸਿੱਖਾਂ ਤੇ ਹੋਰ ਘੱਟ-ਗਿਣਤੀਆਂ ਨਾਲ ਹਮੇਸ਼ਾਂ ਵੈਰ, ਈਰਖਾ ਅਤੇ ਦੁਸ਼ਮਣੀ ਹੀ ਕਮਾਈ ਹੈ। 1947 ਤੋਂ ਪਹਿਲਾਂ ਕਾਂਗਰਸ ਨੇ ਸਿੱਖਾਂ ਨਾਲ ਵਾਅਦੇ ਕੀਤੇ ਕਿ ਉੱਤਰੀ ਭਾਰਤ ਦੇ ਖਿੱਤੇ 'ਚ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ, ਇੱਥੋਂ ਤੱਕ ਵੀ ਕਿਹਾ ਕਿ ਕੋਈ ਵੀ ਅਜਿਹਾ ਕਾਨੂੰਨ ਪਾਸ ਨਹੀਂ ਕਰਾਂਗੇ ਜੋ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਵੇਗਾ ਤੇ ਇਹ ਵੀ ਕਿਹਾ ਕਿ ਜੇਕਰ ਸਿੱਖਾਂ ਨੂੰ ਕਾਂਗਰਸ ਹੱਕ ਨਾ ਦੇਵੇਗੀ ਤਾਂ ਸਿੱਖ ਕ੍ਰਿਪਾਨ ਉਠਾ ਕੇ ਆਪਣੇ ਹੱਕ ਲੈਣਾ ਜਾਣਦੇ ਹਨ। ਪਰ ਭਾਰਤ ਆਜ਼ਾਦ ਹੁੰਦਿਆਂ ਸਾਰ ਹੀ ਕਾਂਗਰਸੀ ਆਗੂਆਂ ਨੇ ਆਪਣੇ ਰੰਗ ਵਿਖਾ ਦਿੱਤੇ ਤੇ ਸਿੱਖ ਗੋਰਿਆਂ ਦੇ ਗ਼ੁਲਾਮੀ 'ਚੋਂ ਨਿਕਲ ਕੇ ਬ੍ਰਾਹਮਣਵਾਦ ਦੀ ਗੁਲਾਮੀ 'ਚ ਫਸ ਗਏ ਤੇ ਸਿੱਖਾਂ ਨੂੰ ਮਜ਼ਬੂਰਨ ਦੁਬਾਰਾ ਸੰਘਰਸ਼ ਦਾ ਰਾਹ ਚੁਣਨਾ ਪਿਆ। ਜੇ ਕਾਂਗਰਸ ਸਿੱਖਾਂ ਨੂੰ ਉਹਨਾਂ ਦੇ ਹੱਕ ਦੇ ਦਿੰਦੀ ਤਾਂ ਸਿੱਖਾਂ ਨੂੰ ਮੋਰਚੇ, ਧਰਨੇ, ਪ੍ਰਦਰਸ਼ਨ ਅਤੇ ਹੋਰ ਸੰਘਰਸ਼ ਨਾ ਕਰਨੇ ਪੈਂਦੇ, ਆਪਣੀ ਕੌਮ ਦੀ ਹੋਂਦ ਨੂੰ ਬਚਾਉਣ ਲਈ ਸਿੱਖਾਂ ਦਾ ਬੇਤਹਾਸ਼ਾ ਖ਼ੂਨ ਡੁੱਲ੍ਹਿਆ ਹੈ। ਕਾਂਗਰਸ ਨੇ ਸਿੱਖਾਂ ਨਾਲ ਮੁਗਲ ਹਾਕਮਾਂ, ਹਿੰਦੂ ਪਹਾੜੀ ਰਾਜਿਆਂ ਤੇ ਅੰਗਰੇਜ਼ਾਂ ਵਾਂਗ ਹੀ ਵਿਹਾਰ ਕੀਤਾ ਤੇ ਸਿੱਖਾਂ ਨੂੰ ਦਬਾਉਣਾ ਤੇ ਮੁਕਾਉਣਾ ਚਾਹਿਆ। ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਗੁਰੂ ਕੇ ਲਾਲਾਂ ਵੱਲੋਂ ਹਿੰਦੁਸਤਾਨ ਦੀ ਰਾਣੀ ਕਾਂਗਰਸੀ ਇੰਦਰਾ ਗਾਂਧੀ ਮਾਰੀ ਗਈ, ਲਲਿਤ ਮਾਕਨ ਅਤੇ ਅਰਜਨ ਦਾਸ ਸਮੇਤ ਹੋਰ ਕਈ ਵਿਧਾਇਕਾਂ, ਮੰਤਰੀਆਂ, ਫੌਜੀ ਅਫ਼ਸਰਾਂ ਤੇ ਬੁੱਚੜ ਪੁਲਸੀਆਂ ਨੂੰ ਸੋਧਿਆ ਗਿਆ। ਕਾਂਗਰਸ ਦਾ ਮੁੱਖ ਮੰਤਰੀ ਬੇਅੰਤ ਸਿਹੁੰ ਬੁੱਚੜ ਵੀ ਜੁਝਾਰੂ ਸਿੰਘਾਂ ਨੇ ਬੰਬ ਦੇ ਨਾਲ ਉਡਾਇਆ ਤੇ ਕਾਂਗਰਸ ਦੇ ਜ਼ੁਲਮੀ ਰਾਜ ਦਾ ਅੰਤ ਕੀਤਾ। ਗੁਰੂ ਸਾਹਿਬ ਨੇ ਜਿਨ੍ਹਾਂ ਭਿਖਾਰੀਆਂ ਨੂੰ ਰਾਜੇ ਹੋਣ ਦਾ ਵਰ ਦਿੱਤਾ ਸੀ ਜਦ ਉਹਨਾਂ ਦੇ ਵੰਸ਼ਜ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਪਾਰਟੀ ਵਜੋਂ ਮੁੱਖ ਮੰਤਰੀ ਬਣ ਕੇ ਪੰਥ ਅਤੇ ਪੰਜਾਬ ਨਾਲ ਗ਼ੱਦਾਰੀ ਕੀਤੀ ਤਾਂ ਅੱਜ ਉਹ ਵੀ ਭਾਜਪਾ ਵਿੱਚ ਜਾ ਕੇ ਰੁਲਦਾ ਫਿਰਦਾ ਹੈ। ਕਾਂਗਰਸ ਹੋਵੇ ਜਾਂ ਭਾਜਪਾ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਕਾਂਗਰਸ ਦੇ ਜ਼ੁਲਮੀ ਰਾਜ ਸਮੇਂ ਸਿੱਖਾਂ ਵਿਰੁੱਧ ਭਾਜਪਾ ਵੀ ਇਸ ਦੇ ਨਾਲ ਸੀ, ਹੁਣ ਦੇਸ਼ ਦੀ ਸੱਤਾ ਦੇ ਕਾਬਜ ਭਾਜਪਾ ਵੀ ਕਾਂਗਰਸ ਦੇ ਹੀ ਰਾਹਾਂ ਉੱਤੇ ਚੱਲ ਰਹੀ ਹੈ ਤੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੇ ਕਤਲ ਕਰਵਾ ਰਹੀ ਹੈ, ਇਹਨਾਂ ਦੋਵਾਂ ਪਾਰਟੀਆਂ ਤੋਂ ਕਦੇ ਵੀ ਪੰਥ ਅਤੇ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਭਾਜਪਾ ਤੋਂ ਦੁਖੀ ਸਿੱਖਾਂ ਤੇ ਪੰਜਾਬੀਆਂ ਨੂੰ ਕਦੇ ਵੀ ਕਾਂਗਰਸ ਦੇ ਹਮਾਇਤੀ ਨਹੀਂ ਹੋਣਾ ਚਾਹੀਦਾ ਕਿਉਂਕਿ ਸਿੱਖਾਂ ਪ੍ਰਤੀ ਕਾਂਗਰਸ ਦੀ ਸੋਚ ਬਦਲੀ ਨਹੀਂ ਬਲਕਿ ਅੱਜ ਵੀ ਜਿਉਂ ਦੀ ਤਿਉਂ ਹੈ। ਕਾਂਗਰਸ ਵਿੱਚ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਵੱਡੇ ਅਹੁਦੇ ਮਾਣ ਰਹੇ ਹਨ। ਕਾਂਗਰਸ ਦਾ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੋ ਪੰਜਾਬ 'ਚ ਕਾਂਗਰਸ ਨੂੰ ਖ਼ਤਮ ਕਰਨ ਲਈ ਬਹੁਤ ਵਧੀਆ ਭੂਮਿਕਾ ਨਿਭਾ ਰਿਹਾ ਹੈ ਜਿਸ ਦਾ ਸਵਾਗਤ ਕਰਨਾ ਬਣਦਾ ਹੈ। ਪਾਪਣ ਇੰਦਰਾ ਗਾਂਧੀ ਦਾ ਪੋਤਰਾ ਰਾਹੁਲ ਗਾਂਧੀ ਵੀ ਭਾਵੇਂ ਜਿੰਨੀਆਂ ਮਰਜ਼ੀ 'ਭਾਰਤ ਜੋੜੋ' ਯਾਤਰਾ ਕੱਢ ਲਵੇ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਹਰ ਹਰਬਾ ਵਰਤ ਲਵੇ ਪਰ ਇਸ ਕਾਂਗਰਸ ਦਾ ਅੰਤ ਹੋਣਾ ਤੈਅ ਹੈ। ਜਿਸ ਕਾਂਗਰਸ ਪਾਰਟੀ ਨੇ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਉਸ ਦਾ ਨਾਮੋ-ਨਿਸ਼ਾਨ ਨਹੀਂ ਰਹਿਣਾ ਚਾਹੀਦਾ। ਕਾਂਗਰਸ ਪਾਰਟੀ ਤੇ ਗਾਂਧੀ ਪਰਿਵਾਰ ਸਿੱਖਾਂ ਦਾ ਕਾਤਲ ਹੈ ਤੇ ਇਹਨਾਂ ਦੇ ਗ਼ੁਨਾਹ ਹਰਗਿਜ਼ ਬਖ਼ਸ਼ਣਯੋਗ ਨਹੀਂ ਹਨ। ਉਹ ਸਮਾਂ ਵੀ ਦੂਰ ਨਹੀਂ ਹੈ ਜਦੋਂ ਕਾਂਗਰਸ ਦਾ ਇੱਕ ਵੀ ਪਤਾ ਹਰਾ ਨਹੀਂ ਰਹੇਗਾ।
 

                                                               ਰਣਜੀਤ ਸਿੰਘ ਦਮਦਮੀ ਟਕਸਾਲ 
                                                ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
                                                          ਮੋ: 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.