ਰੱਖੜੀ ਦਾ ਤਿਉਹਾਰ ਬੇਹੱਦ ਧੂਮਧਾਮ,ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਰੱਖੜੀ ਦਾ ਤਿਉਹਾਰ ਬੇਹੱਦ ਧੂਮਧਾਮ,ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਕਪੂਰਥਲਾ 29 ਅਗਸਤ ਗੌਰਵ ਮੜੀਆ 
ਜ਼ਿਲ੍ਹੇ ਅੰਦਰ ਭੈਣ-ਭਰਾ ਦੇ ਅਟੁੱਟ ਪਿਆਰ,ਸਨੇਹ ਅਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਬੇਹੱਦ ਧੂਮਧਾਮ,ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਵਾਰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਭੱਦਰਾ ਦਾ ਪ੍ਰਭਾਵ ਸਮਾਪਤ ਹੋ ਜਾਣ ਕਾਰਨ ਪਰਿਵਾਰਾਂ ਅਤੇ ਸ਼ਰਧਾਲੂਆਂ ਚ ਇੱਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਮੌਕੇ ਤੇ ਭੈਣ ਲਾਡੋ ਨੇ ਭਰਾ ਅਮਨ ਦੇ ਰੱਖੜੀ ਬੰਨ੍ਹ ਕੇ ਆਪਣੇ ਨਾਲ ਨਾਲ ਦੂਜਿਆਂ ਦੀਆਂ ਭੈਣਾਂ ਦੀ ਰੱਖਿਆ ਕਰਨ ਦਾ ਸੰਕਲਪ ਲਿਆ।ਇਸ ਮੌਕੇ ਭੈਣਾਂ ਨੇ ਸ਼ੁਭ ਸਮੇਂ ਦੌਰਾਨ ਆਪਣੇ ਭਰਾਵਾਂ ਦੇ ਮੱਥੇ ਤੇ ਤਿਲਕ ਲਗਾ ਕੇ ਅਤੇ ਗੁੱਟਾਂ ਤੇ ਪਵਿੱਤਰ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ,ਤੰਦਰੁਸਤੀ ਅਤੇ ਖ਼ੁਸ਼ਹਾਲੀ ਦੀ ਅਰਦਾਸ ਕੀਤੀ।ਦੂਜੇ ਪਾਸੇ ਭਰਾਵਾਂ ਨੇ ਵੀ ਆਪਣੀਆਂ ਭੈਣਾਂ ਨੂੰ ਮਨਪਸੰਦ ਤੋਹਫ਼ੇ,ਸ਼ਗਨ ਅਤੇ ਉਪਹਾਰ ਭੇਟ ਕਰਦਿਆਂ ਜ਼ਿੰਦਗੀ ਦੇ ਹਰ ਮੋੜ ਤੇ ਉਨ੍ਹਾਂ ਦੀ ਰੱਖਿਆ ਕਰਨ ਅਤੇ ਹਰ ਸੁਖ-ਦੁਖ ’lਚ ਨਾਲ ਖੜ੍ਹਨ ਦਾ ਵਚਨ ਦਿੱਤਾ।ਬਾਜ਼ਾਰਾਂ ਚ ਰੌਣਕ ਅਤੇ ਖ਼ਰੀਦਦਾਰੀ ਦਾ ਮਾਹੌਲ ਤਿਉਹਾਰ ਦੇ ਮੱਦੇਨਜ਼ਰ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਬਾਜ਼ਾਰਾਂ ਚ ਸਵੇਰ ਤੋਂ ਹੀ ਭਾਰੀ ਚਹਿਲ-ਪਹਿਲ ਅਤੇ ਰੌਣਕ ਵੇਖਣ ਨੂੰ ਮਿਲੀ। ਰੰਗ-ਬਿਰੰਗੀਆਂ ਰੱਖੜੀਆਂ, ਸਜਾਵਟੀ ਸਾਮਾਨ ਅਤੇ ਤੋਹਫ਼ਿਆਂ ਦੀਆਂ ਦੁਕਾਨਾਂ ਤੇ ਗਾਹਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ।ਸ਼ਹਿਰ ਦੀਆਂ ਪ੍ਰਮੁੱਖ ਮਿਠਾਈਆਂ ਦੀਆਂ ਦੁਕਾਨਾਂ ਤੇ ਖ਼ਾਸ ਉਤਸ਼ਾਹ ਦੇਖਿਆ ਗਿਆ,ਜਿੱਥੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਦੀ ਜੰਮ ਕੇ ਖ਼ਰੀਦਦਾਰੀ ਕੀਤੀ।ਸੜਕਾਂ ਤੇ ਚਹਿਲ-ਪਹਿਲ ਦਿਨ ਭਰ ਭੈਣਾਂ ਆਪਣੇ ਭਰਾਵਾਂ ਦੇ ਘਰਾਂ ਵੱਲ ਆਉਂਦੀਆਂ-ਜਾਂਦੀਆਂ ਨਜ਼ਰ ਆਈਆਂ, ਜਿਸ ਨਾਲ ਬੱਸ ਸਟੈਂਡਾਂ,ਰੇਲਵੇ ਸਟੇਸ਼ਨ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਕਾਫ਼ੀ ਚਹਿਲ-ਪਹਿਲ ਰਹੀ। ਹਰ ਪਾਸੇ ਖ਼ੁਸ਼ੀ, ਉਤਸ਼ਾਹ ਅਤੇ ਆਪਸੀ ਮਿਲਾਪ ਦਾ ਮਾਹੌਲ ਬਣਿਆ ਰਿਹਾ, ਜਿਸ ਨੇ ਜ਼ਿਲ੍ਹੇ ਭਰ ’ਚ ਭਾਈਚਾਰਕ ਸਾਂਝ ਅਤੇ ਪਿਆਰ ਦੇ ਰੰਗਾਂ ਨੂੰ ਹੋਰ ਗੂੜ੍ਹਾ ਕਰ ਦਿੱਤਾ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.