ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਪੰਜਾਬ ਸਰਕਾਰ ਤੇ ਫ਼ਿਰਕੂ ਹਿੰਦੂਤਵੀਏ ਦਖ਼ਲਅੰਦਾਜੀ ਨਾ ਕਰਨਾ : ਭਾਈ ਗਗਨਦੀਪ ਸਿੰਘ ਸੁਲਤਾਨਵਿੰਡ
- ਰਾਜਨੀਤੀ
- (Asia/Kolkata)
ਅੰਮ੍ਰਿਤਸਰ, 2 ਜੁਲਾਈ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਸਰਕਾਰ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਕਰਨਾ ਬੰਦ ਕਰੇ। ਕੁਝ ਫ਼ਿਰਕੂ ਹਿੰਦੂਤਵੀ ਸ਼ਿਵ ਸੈਨਿਕ ਕੌਣ ਹੁੰਦੇ ਸਾਨੂੰ ਦੱਸਣ ਵਾਲੇ ਅਸੀਂ ਕੀ ਕਰਨਾ, ਕੀ ਨਹੀਂ ਕਰਨਾ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਪੰਥਕ ਫ਼ੈਸਲੇ ਨੂੰ ਸਿਰ ਝੁਕਾਉਂਦੇ ਹਾਂ ਅਤੇ ਪੰਥ ਨੂੰ ਸਮਰਪਿਤ ਹਾਂ। ਬੇਅਦਬੀ ਕਾਨੂੰਨ ਉੱਪਰ ਜੋ ਸ੍ਰੀ ਅਕਾਲ ਤਖਤ ਸਾਹਿਬ 'ਤੇ ਇਕੱਠ ਸੱਦਿਆ ਗਿਆ ਸੀ, ਉੱਥੇ ਵਿਧਾਨ ਸਭਾ ਵਿੱਚ ਚੁਣੇ ਗਏ ਨੁਮਾਇੰਦਿਆਂ ਨੂੰ ਸੱਦਿਆ ਗਿਆ, ਉਹਨਾਂ ਨੂੰ ਬੇਅਦਬੀ ਕਾਨੂੰਨ ਬਾਰੇ ਸਵਾਲ ਕੀਤੇ ਗਏ, ਜਿਸ ਉੱਪਰ ਕਿਸੇ ਵੀ ਲੀਡਰ ਨੇ ਕੋਈ ਸੂਝਬੂਝ ਨਾਲ ਜਵਾਬ ਨਹੀਂ ਦਿੱਤਾ, ਬਹੁਤਿਆਂ ਨੇ ਤਾਂ ਇਹ ਕਾਨੂੰਨ ਪੜ੍ਹਿਆ ਹੀ ਨਹੀਂ। ਕੀ ਹੁਣ ਇਹੋ ਜਿਹੇ ਲੀਡਰ ਸਾਨੂੰ ਪੰਥ ਬਾਰੇ ਦੱਸਣਗੇ ਕਿ ਪੰਥ ਨੇ ਕੀ ਕਰਨਾ, ਕੀ ਨਹੀਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਇਕੱਠ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਕੁਝ ਪੰਥ ਵਿਰੋਧੀ ਤਾਕਤਾਂ ਨੇ ਬਹੁਤ ਰੌਲਾ ਪਾਇਆ ਹੈ ਤੇ ਕਹਿ ਰਹੇ ਨੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਵਿਧਾਨ ਸਭਾ ਵਿੱਚ ਚੁਣੇ ਗਏ ਨੁਮਾਇੰਦਿਆਂ ਨੂੰ ਇਸ ਤਰ੍ਹਾਂ ਬੇਇਜਤ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਸੰਵਿਧਾਨਿਕ ਕਾਨੂੰਨ ਬਦਲਣ ਲਈ ਕਿਉਂ ਕਿਹਾ ਗਿਆ। ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਵਉੱਚ ਅਸਥਾਨ ਹੈ। ਇਹ ਤਖਤ ਧੰਨ ਧੰਨ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਖ਼ਤ ਹੈ। ਇੱਥੇ ਵੱਡੇ ਵੱਡੇ ਬਾਦਸ਼ਾਹ ਝੁਕਦੇ ਰਹੇ ਹਨ। ਜਿਹੜਾ ਵੀ ਇਸ ਤਖਤ ਤੇ ਚੜ੍ਹ ਕੇ ਆਇਆ ਉਹ ਸੁੱਕਾ ਨਹੀਂ ਮੁੜਿਆ। ਇਸ ਤਖਤ ਅੱਗੇ ਸਭ ਦੁਨਿਆਵੀ ਤਖ਼ਤ ਮਿੱਟੀ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲਣ ਵਾਲੀ ਜ਼ੁਬਾਨ ਸੜ ਜਾਣੀ ਚਾਹੀਦੀ ਹੈ। ਭਾਈ ਗਗਨਦੀਪ ਸਿੰਘ ਨੇ ਕਿਹਾ ਕਿ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ ਵਿੱਚ ਤਬਦੀਲੀਆਂ ਹੋਣੀਆਂ ਬਹੁਤ ਜ਼ਰੂਰੀ ਹਨ, ਭਗਵੰਤ ਮਾਨ ਸਰਕਾਰ ਤੁਰੰਤ ਖਾਲਸਾ ਪੰਥ ਦਾ ਹੁਕਮ ਮੰਨੇ।
Leave a Reply