ਬਲਾਤਕਾਰੀ ਸੌਦਾ ਸਾਧ ਨੂੰ ਮੁੜ ਪੈਰੋਲ ਦੇਣ 'ਤੇ ਭਾਈ ਸੱਜਣ ਵੱਲੋਂ ਤਿੱਖੀ ਨਿਖੇਧੀ

ਬਲਾਤਕਾਰੀ ਸੌਦਾ ਸਾਧ ਨੂੰ ਮੁੜ ਪੈਰੋਲ ਦੇਣ 'ਤੇ ਭਾਈ ਸੱਜਣ ਵੱਲੋਂ ਤਿੱਖੀ ਨਿਖੇਧੀ

ਹੁਸ਼ਿਆਰਪੁਰ, 26 ਅਗਸਤ , ਕੰਵਰ ਪ੍ਰਤਾਪ ਸਿੰਘ 
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 21 ਦਿਨਾਂ ਦੀ ਮਿਲ਼ੀ ਫਰਲੋ 'ਤੇ ਤਿੱਖੀ ਟਿੱਪਣੀ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਸ਼ਾਮ 84 ਤੋਂ ਸੇਵਾਦਾਰ ਭਾਈ ਭੁਪਿੰਦਰ ਸਿੰਘ ਸੱਜਣ ਨੇ ਕਿਹਾ ਕਿ 17ਵੀਂ ਵਾਰ ਉਸ ਨੂੰ ਦਿੱਤੀ ਗਈ ਇਹ ਪੈਰੋਲ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਇਸ ਮੁਲਕ ਦੇ ਸਿਸਟਮ ਵੱਲੋਂ ਜ਼ਬਰ ਜਨਾਹ ਕਰਨ ਵਾਲ਼ਿਆਂ ਦਾ ਸਮੇਂ ਸਮੇਂ ਸਿਰ ਮਾਣ ਸਤਿਕਾਰ ਕੀਤਾ ਜਾਂਦਾ ਰਹਿੰਦਾ ਹੈ ਜਦੋਂ ਕਿ ਆਪਣੇ ਹੱਕਾਂ ਹਕੂਕਾਂ ਦੀ ਖ਼ਾਤਰ ਸੰਘਰਸ਼ ਕਰਨ ਵਾਲ਼ੇ ਗੁਰੂ ਪਿਆਰੇ ਸਿੱਖਾਂ ਦੀਆਂ ਕਾਨੂੰਨ ਮੁਤਾਬਕ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਰਿਹਾਈਆਂ ਦਾ ਨਾ ਹੋਣਾ ਅਤੇ ਜਿਨ੍ਹਾਂ ਦੀ ਕਾਨੂੰਨ ਮੁਤਾਬਕ ਪੈਰੋਲ ਬਣਦੀ ਹੈ ਉਨ੍ਹਾਂ ਨੂੰ ਪੈਰੋਲ ਨਾ ਦੇਣੀ ਇਹ ਸਾਬਤ ਕਰਦਾ ਹੈ ਕਿ ਭਾਰਤੀ ਕਾਨੂੰਨ ਅਤੇ ਸੰਵਿਧਾਨ ਨੂੰ ਸਮੇਂ ਦੀਆਂ ਹਕੂਮਤਾਂ ਆਪਣੀ ਮਨ ਮਰਜ਼ੀ ਨਾਲ਼ ਵਰਤ ਰਹੀਆਂ ਹਨ। ਭਾਈ ਸੱਜਣ ਨੇ ਆਖਿਆ ਹਾਲਾਂਕਿ ਸਿੱਖ ਯੋਧਿਆਂ ਨਾਲ਼ ਸੌਦਾ ਸਾਧ ਵਰਗਿਆਂ ਦੀ ਤੁਲਨਾ ਕਿਸੇ ਵੀ ਤਰ੍ਹਾਂ ਕਰਨੀ ਨਹੀਂ ਬਣਦੀ ਪਰ ਕੇਵਲ ਭਾਰਤੀ ਕਾਨੂੰਨ ਅਤੇ ਸਰਕਾਰਾਂ ਦੇ ਇਸ ਪੱਖਪਾਤੀ ਰਵੱਈਏ ਨੂੰ ਦੁਨੀਆਂ ਮੂਹਰੇ ਰੱਖਣ ਵਾਸਤੇ ਹੀ ਅਸੀਂ ਇਹ ਤੁਲਨਾ ਕਰ ਰਹੇ ਹਾਂ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣਨ 'ਤੇ ਇਸ ਮਾੜੇ ਵਰਤਾਰੇ ਨੂੰ ਠੱਲ੍ਹ ਪਾਉਣ ਦੇ ਭਰਪੂਰ ਯਤਨ ਕੀਤੇ ਜਾਣਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.