ਕੁਝ ਸ਼ਰਮ ਕਰ ਓਏ ਭਗਵੰਤ ਮਾਨਾ...!

ਕੁਝ ਸ਼ਰਮ ਕਰ ਓਏ ਭਗਵੰਤ ਮਾਨਾ...!

ਭਾਵੇਂ ਕਿ ਪੰਜਾਬ ਵਿੱਚ ਇਸ ਸਮੇਂ ਨਾ ਤਾਂ ਜ਼ਕਰੀਆ ਖ਼ਾਂ ਦਾ ਰਾਜ ਹੈ ਤੇ ਨਾ ਹੀ ਮੀਰ ਮੰਨੂ ਦਾ ਅਤੇ ਨਾ ਹੀ ਮੁੱਖ ਮੰਤਰੀ ਬਿਅੰਤੇ ਬੁੱਚੜ ਦਾ ਪਰ ਫਿਰ ਵੀ ਸਿੱਖਾਂ ਨੂੰ ਜ਼ੁਲਮ-ਤਸ਼ੱਦਦ ਝੱਲਣਾ ਪੈ ਰਿਹਾ ਹੈ। ਫਿਰ ਇਹਨਾਂ ਹਲਾਤਾਂ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਪੰਥ ਅਤੇ ਪੰਜਾਬ ਵਿਰੋਧੀ ਨਾ ਕਹੀਏ ਤਾਂ ਹੋਰ ਫਿਰ ਕੀ ਕਹੀਏ ? ਹੁਣ ਤਾਂ ਸਭ ਨੂੰ ਮਹਿਸੂਸ ਹੋਣ ਲੱਗ ਪਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਜ਼ਕਰੀਆ ਖ਼ਾਂ ਅਤੇ ਬਿਅੰਤੇ ਬੁੱਚੜ ਦੀ ਬਦਕਾਰ ਰੂਹ ਪ੍ਰਵੇਸ਼ ਕਰ ਚੁੱਕੀ ਹੈ ਜੋ ਸਿੱਖਾਂ ਦੇ ਖ਼ੂਨ ਦੀ ਪਿਆਸੀ ਬਣੀ ਹੋਈ ਹੈ। ਇਹ ਗੁਰੂ ਦੋਖੀ ਅਤੇ ਪੰਥ ਦੋਖੀ ਭਗਵੰਤ ਮਾਨ ਜੋ ਸਰਕਾਰੀ ਤਾਕਤ ਵਿੱਚ ਅੰਨ੍ਹਾ ਹੋ ਕੇ ਸਿੱਖਾਂ ਤੇ ਪੰਜਾਬੀਆਂ ਦੀ ਕੁੱਟਮਾਰ ਅਤੇ ਲੁੱਟਮਾਰ ਕਰਵਾ ਰਿਹਾ ਹੈ ਤੇ ਉਲ਼ਟਾ ਲੋਕਾਂ ਨੂੰ ਹੀ ਚੁਟਕਲੇ ਸੁਣਾ ਕੇ ਮੂਰਖ ਬਣਾਉਣ ਦਾ ਯਤਨ ਕਰ ਰਿਹਾ ਹੈ। ਬਾਦਲ-ਕੈਪਟਨ ਅਤੇ ਮੋਦੀ-ਸ਼ਾਹ ਵਾਂਗ ਕੇਜਰੀਵਾਲ ਤੇ ਭਗਵੰਤ ਮਾਨ ਦਾ ਚਿਹਰਾ ਵੀ ਨੰਗਾ ਹੋ ਚੁੱਕਾ ਹੈ।
ਕੀ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣਾ, ਰੋਸ ਵਜੋਂ ਕਾਲ਼ਾ ਝੰਡਾ ਲਹਿਰਾਉਣਾ, ਸ਼ਾਂਤਮਈ ਢੰਗ ਨਾਲ ਵਿਰੋਧ ਜਤਾਉਣਾ, ਮੁੱਖ ਮੰਤਰੀ ਨੂੰ ਸਵਾਲ ਕਰਨਾ ਇਹ ਕੋਈ ਜੁਰਮ ਹੈ ? ਕਿੱਥੇ ਗਈ ਜਮਹੂਰੀਅਤ ਅਤੇ ਲਿਖਣ-ਬੋਲਣ ਦੀ ਅਜ਼ਾਦੀ ? ਕੀ ਆਪਣੇ ਸੰਵਿਧਾਨਕ ਹੱਕਾਂ ਦੀ ਵਰਤੋਂ ਕਰਨੀ ਵੀ ਹੁਣ ਪੁਲਿਸ ਦੀਆਂ ਨਜ਼ਰਾਂ ਵਿੱਚ ਕਸੂਰਵਾਰ ਹੋਣਾ ਹੈ ? ਸੰਗਰੂਰ ਜ਼ਿਲ੍ਹੇ ਦੇ ਸ਼ੇਰੋਂ ਪਿੰਡ ਵਿੱਚ ਸਟੇਜ ਉੱਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੇੜੇ ਕੋਠੇ ਉੱਤੇ ਚੜ੍ਹੇ ਸਿੱਖ ਨੌਜਵਾਨ ਸ. ਮੋਹਣਜੀਤ ਸਿੰਘ ਨੇ ਕੁਝ ਸਵਾਲ ਕੀ ਕਰ ਦਿੱਤੇ, ਕਾਲ਼ਾ ਝੰਡਾ ਕੀ ਵਿਖਾ ਦਿੱਤਾ ਤਾਂ ਬਸ ਐਨੀ ਕੁ ਗੱਲ ਪਿੱਛੇ ਹੀ ਭਗਵੰਤ ਮਾਨ ਦੀ ਬੁੱਚੜ ਪੁਲੀਸ ਨੇ ਬੁੱਚੜਪੁਣਾ ਵਿਖਾਉਣਾ ਸ਼ੁਰੂ ਕਰ ਦਿੱਤਾ। ਕੋਠੇ ਉੱਤੇ ਚੜ੍ਹ ਕੇ ਮੋਹਣਜੀਤ ਸਿੰਘ ਨੂੰ ਪਹਿਲਾਂ ਪੁਲਿਸ ਨੇ ਜਬਰਦਸਤੀ ਕਸਾਈਆਂ ਵਾਂਗ ਫੜਿਆ ਤੇ ਫਿਰ ਉਸ ਉੱਤੇ ਥਰਡ ਡਿਗਰੀ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ ਜੋ ਉਸਦੇ ਪਿੰਡੇ ਉੱਤੇ ਸਾਫ਼ ਦਿਸ ਰਿਹਾ ਹੈ, ਉਸਦੇ ਕੇਸਾਂ-ਕਕਾਰਾਂ ਤੇ ਦਸਤਾਰ ਦੀ ਰੱਜ ਕੇ ਬੇਅਦਬੀ ਕੀਤੀ ਤੇ ਉਸਨੂੰ ਮਾੜੇ ਤੋਂ ਮਾੜਾ ਲਫ਼ਜ਼ ਬੋਲਿਆ ਤੇ ਝੂਠੇ ਕੇਸ ਪਾਉਣ ਦੀਆਂ ਧਮਕੀਆਂ ਦਿੱਤੀਆਂ ਤੇ ਜੱਲਾਦ ਪੁਲਸੀਆਂ ਨੇ ਉਸਦਾ ਕੀਤਾ ਬੁਰਾ ਹਸ਼ਰ ਆਪਣੇ ਆਕਾ ਭਗਵੰਤ ਮਾਨ ਨੂੰ ਵੀ ਵਿਖਾਇਆ।
ਇਹੀ ਕੁਝ ਪਹਿਲਾਂ ਬਾਦਲ-ਕੈਪਟਨ ਕਰਦੇ ਰਹੇ ਸਨ ਤੇ ਹੁਣ ਭਗਵੰਤ ਮਾਨ ਕਰ ਰਿਹਾ ਹੈ ਫਿਰ ਬਦਲਿਆ ਕੀ ਹੈ ? ਸਿਰਫ਼ ਚਿਹਰੇ ਪਰ ਗੰਧਲਾ ਸਿਸਟਮ ਤਾਂ ਓਹੀ ਰਿਹਾ ਹੈ ਕਿ ਸਰਕਾਰ ਨੂੰ ਸਵਾਲ ਕਰਨ ਵਾਲਿਆਂ ਨੂੰ ਰਗੜ ਦਿਆਂਗੇ, ਮਾਰ ਦਿਆਂਗੇ। ਕੁਝ ਦਿਨ ਪਹਿਲਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਫ਼ਿਲਮ ਬੜੀ ਚਰਚਾ ਵਿੱਚ ਰਹੀ ਸੀ ਜੋ ਕੇਂਦਰ ਦੀ ਭਾਜਪਾ ਸਰਕਾਰ ਨੇ ਬੈਨ ਕਰ ਦਿੱਤੀ ਸੀ ਉਸ ਵਿੱਚ ਕਾਂਗਰਸ ਸਰਕਾਰ ਦੇ ਹੁਕਮਾਂ ਉੱਤੇ ਜੋ ਪੁਲਿਸ ਨੇ ਦਰਿੰਦਗੀ ਕੀਤੀ ਸੀ ਓਹੀ ਜੱਲਾਦਪੁਣਾ ਭਗਵੰਤ ਮਾਨ ਦੇ ਹੁਕਮਾਂ 'ਤੇ ਅਜੋਕੇ ਬੁੱਚੜ ਪੁਲਸੀਆਂ ਨੇ ਕਰ ਵਿਖਾਇਆ। ਸਾਫ਼ ਗੱਲ ਹੈ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ, ਉਹ ਚਾਹੇ ਭਾਵੇਂ ਭਾਈ ਜਸਵੰਤ ਸਿੰਘ ਖਾਲੜਾ ਹੋਵੇ, ਚਾਹੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਹੋਣ, ਚਾਹੇ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਹੋਣ ਤੇ ਚਾਹੇ ਮੋਹਨਜੀਤ ਸਿੰਘ ਹੋਵੇ! ਇਹੀ ਫਾਰਮੂਲਾ ਬਾਦਲਾਂ ਨੇ ਅਪਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਗੋਲ਼ੀਆਂ ਨਾਲ ਭੁੰਨਿਆਂ ਸੀ ਤੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਪੰਥ-ਪ੍ਰਸਤਾਂ ਨੂੰ ਜੇਲ੍ਹਾਂ ਵਿੱਚ ਤੁੰਨਿਆ ਸੀ। ਹਰ ਸੱਤਾਧਾਰੀ ਪਾਰਟੀ ਸਿੱਖਾਂ ਅਤੇ ਪੰਜਾਬੀਆਂ ਉੱਤੇ ਤਸ਼ੱਦਦ ਕਰਦੀ ਆਈ ਹੈ। ਕਾਂਗਰਸ, ਬਾਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਹਨ। ਪੰਜਾਬ ਵਾਸੀਆਂ ਨੇ ਪਾਰਟੀਆਂ ਬਦਲ ਕੇ ਵੇਖ ਲਈਆਂ ਪਰ ਸਿਸਟਮ ਜਿਉਂ ਦਾ ਤਿਉਂ ਰਿਹਾ, ਹੁਣ ਹਰੇਕ ਨੂੰ ਸਿਸਟਮ ਬਦਲਣ ਵੱਲ ਵਧਣਾ ਪਏਗਾ। ਇਸ ਲਈ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਪੰਜਾਬ ਦੀ ਅਜ਼ਾਦੀ ਵੱਲ ਆਪਣਾ ਮੁੱਖ ਕੀਤਾ ਜਾਵੇ, ਨਹੀਂ ਤਾਂ ਇਸ ਦੇ ਬਿਨਾਂ ਸਿਰਫ ਖੱਜਲ-ਖੁਆਰੀ ਹੀ ਹੈ।
ਭਗਵੰਤ ਮਾਨ ਆਖਦਾ ਸੀ ਕਿ "ਲੀਡਰਾਂ ਨੂੰ ਸਵਾਲ ਕਰਿਆ ਕਰੋ!" ਤੇ ਜੇ ਲੋਕ ਹੁਣ ਸਰਕਾਰ ਦੀਆਂ ਨਕਾਮੀਆਂ ਵਿਰੁੱਧ ਸਵਾਲ ਕਰਦੇ ਹਨ ਤਾਂ ਭਗਵੰਤ ਮਾਨ ਉਹਨਾਂ ਉੱਤੇ ਜ਼ੁਲਮ ਕਰਵਾਉਂਦਾ ਤੇ ਪਰਚੇ ਪਵਾਉਂਦਾ ਹੈ। ਬਾਦਲ-ਕੈਪਟਨ ਦੇ ਝੰਬੇ ਲੋਕਾਂ ਨੇ ਬੜੀਆਂ ਆਸਾਂ ਨਾਲ ਭਗਵੰਤ ਮਾਨ ਨੂੰ ਲਿਆਂਦਾ ਸੀ ਪਰ ਇਹ ਵੀ ਸਿਰੇ ਦਾ ਨਿਕੰਮਾ ਅਤੇ ਬੂਝੜ ਨਿਕਲਿਆ। ਮੋਹਣਜੀਤ ਸਿੰਘ ਉੱਤੇ ਪੁਲਿਸ ਨੇ ਜੋ ਜਬਰ ਕੀਤਾ ਹੈ ਉਸ ਨੇ ਜ਼ਕਰੀਆ ਖ਼ਾਂ, ਲਖਪਤ ਰਾਏ, ਜਨਰਲ ਡਾਇਰ, ਇੰਦਰਾ ਗਾਂਧੀ ਅਤੇ ਬਿਅੰਤੇ ਬੁੱਚੜ ਵਾਲਾ ਜ਼ੁਲਮੀਂ ਰਾਜ ਚੇਤੇ ਕਰਵਾਇਆ ਹੈ ਇਸ ਲਈ ਅੱਜ ਹਰੇਕ ਪੰਜਾਬੀ ਨੂੰ ਕਹਿਣਾ ਪਏਗਾ ਕਿ "ਕੁਝ ਸ਼ਰਮ ਕਰ ਓਏ ਭਗਵੰਤ ਮਾਨਾ! ਚੱਪਣੀ ਵਿੱਚ ਨੱਕ ਡੋਬ ਕੇ ਮਰ'ਜਾ!"
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.