ਅੱਪਰਾ ਤੋਂ ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ ਲਈ ਅੰਮ੍ਰਿਤ ਅਭਿਲਾਖੀ ਮਾਰਚ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
- ਗੁਰਬਾਣੀ-ਇਤਿਹਾਸ
- (Asia/Kolkata)
ਅੱਪਰਾ,25 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਵਲੋਂ 26 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 7 ਵਜੇ ਗੁਰਦੁਆਰਾ ਸਿੰਘ ਸਭਾ ਅੱਪਰਾ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਸਜਾਏ ਜਾ ਰਹੇ ਅੰਮ੍ਰਿਤ ਅਭਿਲਾਖੀ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰਨ ਸੰਬੰਧੀ ਮੀਟਿੰਗ ਹੋਈ।ਜਾਣਕਾਰੀ ਦਿੰਦਿਆਂ ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤ ਅਭਿਲਾਖੀ ਮਾਰਚ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦਰਜਨ ਤੋਂ ਵੱਧ ਅੰਮ੍ਰਿਤ ਅਭਿਲਾਖੀ ਪ੍ਰਾਣੀਆਂ ਨੇ ਆਪਣੇ ਨਾਂਅ ਦਰਜ ਕਰਵਾਏ ਹਨ, ਜੋ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨਗੇ ਅਤੇ ਵੱਡੀ ਗਿਣਤੀ 'ਚ ਹੋਰ ਸੰਗਤਾਂ ਵੀ ਇਸ ਮਾਰਚ ਵਿਚ ਸ਼ਾਮਲ ਹੋਣਗੀਆਂ। ਮਾਰਚ ਦੀ ਆਰੰਭਤਾ ਮੌਕੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਜਾਣਗੇ। ਕੀਰਤਨੀ ਜਥਾ ਭਾਈ ਦਲਜੀਤ ਸਿੰਘ ਅਨੰਦ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ। ਗੁਰਦੁਆਰਾ ਸਾਹਿਬ ਤੋਂ ਬੰਗਾ ਰੋਡ ਤੱਕ ਮਾਰਚ ਦੇ ਰਸਤੇ ਨੂੰ ਖਾਲਸਾਈ ਝੰਡੀਆਂ ਨਾਲ ਸਜਾਇਆ ਜਾਵੇਗਾ। ਇਸ ਮੌਕੇ ਭਾਈ ਦਲਵਿੰਦਰ ਸਿੰਘ ਅੱਪਰਾ, ਤੀਰਥ ਸਿੰਘ ਮੈਂਗੜਾ, ਹਰਜੀਤ ਸਿੰਘ ਮੰਡੀ, ਅਮਰੀਕ ਸਿੰਘ ਸੈਂਹਬੀ, ਹਰਜੀਤ ਸਿੰਘ ਲਾਂਦੜਾ, ਸੁਰਿੰਦਰ ਸਿੰਘ ਥਾਂਦੀ, ਜਸਵਿੰਦਰ ਸਿੰਘ ਜੱਸੀ, ਹਰਦੀਪ ਸਿੰਘ ਗੁਲਾਟੀ, ਸੋਮ ਨਾਥ ਸਾਬਕਾ ਪੰਚ, ਹਰਜਿੰਦਰ ਸਿੰਘ ਸੀਹਰਾ, ਪਵਨਦੀਪ ਸਿੰਘ ਲੱਲੀਆਂ, ਤਿਲਕ ਰਾਜ ਸਿੰਘ, ਗੁਰਜੀਤ ਸਿੰਘ ਸਮਰਾੜੀ, ਭਾਈ ਹਰਨੇਕ ਸਿੰਘ ਮੋਰੋਂ, ਬੀਬੀਆਂ ਅਤੇ ਬੱਚੇ ਹਾਜ਼ਿਰ ਸਨ।
Leave a Reply