ਟੈਕਨੋਲਜੀ ਵਿੱਚ ਸਮੇਂ ਦੇ ਹਾਣੀ ਬਣ ਰਹੇ ਹਨ ਪੰਜਾਬ ਦੇ ਸਰਕਾਰੀ ਸਕੂਲ
- ਰਾਜਨੀਤੀ
- (Asia/Kolkata)
ਪ੍ਰਾਇਮਰੀ ਸਕੂਲ ਮੁਸ਼ਕਵੇਦ ਦਾ ਨਵੇ ਕਮਰੇ ਦਾ ਗੁਰਪਾਲ ਇੰਡੀਅਨ ਵਲੋਂ ਉਦਘਾਟਨ ।
ਕਪੂਰਥਲਾ 4 ਨਵੰਬਰ ਗੌਰਵ ਮੜੀਆ
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਮੁਸਕਵੇਦ ਬਲਾਕ ਕਪੂਰਥਲਾ-2 ਵਿੱਖੇ ਨਵਾਂ ਕਲਾਸ ਰੂਮ ਬੱਚੀਆਂ ਨੂੰ ਅਰਪਿਤ ਕੀਤਾ ਗਿਆ । 9.5 ਲੱਖ ਦੀ ਲਾਗਤ ਨਾਲ ਬਣੇ ਨਵੇਂ ਕਲਾਸਰੂਮ ਦਾ ਉਦਘਾਟਨ ਆਮ ਪਾਰਟੀ ਦੇ ਆਗੂ ਅਤੇ ਮਾਰਕੀਟ ਕਮੇਟੀ ਕਪੂਰਥਲਾ ਦਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕੀਤਾ । ਸੰਜੀਵ ਕੁਮਾਰ ਹਾਡਾਂ ਬਲਾਕ ਸਿੱਖਿਆ ਅਫ਼ਸਰ ਕਪੂਰਥਲਾ -2 ਤੇ ਸੀ.ਐਚ.ਟੀ ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ । ਇਸ ਮੌਕੇ ਉਹਨਾਂ ਨਾਲ ਹੈੱਡ ਟੀਚਰ ਗੁਰਮੁਖ ਸਿੰਘ ਸਟੇਟ ਅਵਾਰਡੀ , ਗੁਰਮੇਜ ਸਿੰਘ ਅਤੇ ਬਲਾਕ ਰਿਸੋਰਸ ਪਰਸਨ ਪਵਨ ਜੋਸ਼ੀ ਮੌਜੂਦ ਸਨ । ਇਸ ਮੌਕੇ ਗੁਰਪਾਲ ਸਿੰਘ ਇੰਡੀਅਨ ਨਾਲ ਅਮਰੀਕ ਸਿੰਘ ਢਿਲੋਂ ਮੈਂਬਰ ਜਿਲ੍ਹਾਂ ਫ਼ੀਸ ਰੈਗੂਲੇਟਰੀ ਬੋਰਡ, ਕਰਨੈਲ ਸਿੰਘ ਘੁੰਮਣ ਮੈਂਬਰ ਐਜੁਕੇਸ਼ਨ ਵਿੰਗ, ਇੰਦਰਜੀਤ ਸਿੰਘ ਜੁਗਨੂ ਜਿਲ੍ਹਾਂ ਮੀਡੀਆ ਇੰਚਾਰਜ, ਮਨਦੀਪ ਸਿੰਘ ਐਡਵੋਕੇਟ ਸਟੇਟ ਜੁਆਇੰਟ ਸੈਕਟਰੀ , ਸੁਖਦੇਵ ਸਿੰਘ ਚੇਅਰਮੈਨ ਰਾਜਪੂਤ ਬੋਰਡ , ਜਸਪਾਲ ਸਿੰਘ ਪਨੇਸਰ ਚੇਅਰਮੈਨ ਬੀ.ਸੀ ਭਲਾਈ ਬੋਰਡ , ਸਤਪਾਲ ਸਿੰਘ ਭੱਟੀ ਐਸ.ਐਮ.ਸੀ ਮੈਂਬਰ, ਐਸ.ਐਮ.ਸੀ ਚੇਅਰਮੈਨ ਜਸਵਿੰਦਰ ਕੌਰ , ਰਾਮ ਨਿਵਾਸ ਸਰਮਾਂ, ਮਨੋਜ ਕੁਮਾਰ ਆਦਿ ਹਾਜ਼ਰ ਸਨ ।

ਇਸ ਮੌਕੇ ਸਕੂਲ ਵਿੱਚ ਇਕੱਤਰ ਹੋਏਂ ਪਤੰਵਤੇ ਸੱਜਣਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਗੁਰਪਾਲ ਇੰਡੀਅਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਵਿੱਚ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਨੰਬਰ ਇਕ ਸੂਬਾ ਬਣਾਇਆ ਹੈ । ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲ ਟੈਕਨੋਲੋਜੀ ਦੇ ਮਾਮਲੇ ਵਿੱਚ ਸਮੇਂ ਦੇ ਹਾਣੀ ਬਣ ਰਹੇ ਹਨ , ਹਰੇਕ ਸਕੂਲ ਨੂੰ ਕਮਰੇ ਨਾਲ ਇੰਟਰਐਕਟਿਵ ਪੈਨਲ ਟੱਚ ਸਕਰੀਨ ਵਾਲੇ ਦਿਤੇ ਜਾ ਰਹੇ ਹਨ । ਇਸ ਤੋਂ ਇਲਾਵਾ ਸਕੂਲਾਂ ਨੂੰ ਕੰਪਿਊਟਰ ਵੀ ਦਿਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਨੂੰ ਕੇਵਲ ਨਵੇਂ ਕਮਰੇ ਹੀ ਨਹੀਂ ਬਲਕਿ ਸਟਾਫ ਤੇ ਬੱਚਿਆਂ ਲਈ ਬਾਥਰੂਮ, ਸਕੂਲਾਂ ਨੂੰ ਨਵੀਂ ਚਾਰਦੀਵਾਰੀਆਂ ਲਈ ਗ੍ਰਾਂਟ ਭੇਜੀ ਜਾ ਰਹੀ ਹੈ । ਇਸ ਤੋਂ ਇਲਾਵਾ ਪਿੰਡਾ ਵਿੱਚ ਇੰਨ-ਡੋਰ ਜਿੰਮ ਅਤੇ ਸਟੇਡੀਅਮ ਵੀ ਬਣਾਏ ਜਾ ਰਹੇ ਹਨ । ਉਹਨਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਮੁਸ਼ਕਵੇਦ ਨੂੰ ਬਲਾਕ ਦਾ ਨੰਬਰ ਇੱਕ ਸਕੂਲ ਬਣਾਉਣ ਲਈ ਜੋ ਵੀ ਸਹਾਇਤਾ ਚਾਹੀਦੀ ਹੋਈ ਉਹ ਪਹਿਲ ਦੇ ਆਧਾਰ ਤੇ ਦਿੱਤੀ ਜਾਵੇਗੀ । ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਹਾਂਡਾ ਨੇ ਪੰਜਾਬ ਸਰਕਾਰ ਵੱਲੋਂ ਸਕੂਲ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਹੈ ਜਿਸ ਕਰਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਤੇ ਕਈ ਨਾਮੀ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ । ਸਟੇਜ ਸਕੱਤਰ ਦੀ ਜਿੰਮੇਵਾਰੀ ਗੁਰਮੇਜ ਸਿੰਘ ਨੇ ਨਿਭਾਈ । ਇਸ ਮੋਕੇ ਸਕੂਲ ਦੇ ਸਟਾਫ਼ ਰਜਿੰਦਰ ਸਿੰਘ, ਰਜਿੰਦਰ ਕੌਰ, ਜਗਦੀਸ਼ ਕੌਰ, ਪਰਮਜੀਤ ਕੌਰ, ਨਰੇਸ਼ ਕੁਮਾਰੀ ਅਤੇ ਰੋਸ਼ਨ ਲਾਲ ਹਾਜ਼ਰ ਸਨ । ਇਸ ਤੋਂ ਇਲਾਵਾ ਸੈਟਰ ਹੈੱਡ ਟੀਚਰ ਬਲਵਿੰਦਰ ਕੁਮਾਰ, ਗੁਰਪ੍ਰੀਤ ਮਾਨ, ਭਾਗ ਸਿੰਘ , ਅਮਨਦੀਪ ਸਿੰਘ ਮੈਣਵਾਂ , ਸੈਂਟਰ ਹੈੱਡ ਟੀਚਰ ਜਸਵਿੰਦਰ ਕੁਮਾਰ, ਸੈਂਟਰ ਹੈੱਡ ਟੀਚਰ ਪ੍ਰਵੀਨ ਕੁਮਾਰ, ਸੈਂਟਰ ਹੈੱਡ ਟੀਚਰ ਬਲਵਿੰਦਰ ਸਿੰਘ, ਹੈੱਡ ਟੀਚਰ ਰੀਤੂ ਸਰਮਾਂ , ਹੈੱਡ ਟੀਚਰ ਅਨੀਲ ਸ਼ਰਮਾਂ , ਹੈੱਡ ਟੀਚਰ ਗੁਰਦੀਪ ਸਿੰਘ , ਹੈੱਡ ਟੀਚਰ ਪੰਕਜ ਧੀਰ, ਹੈੱਡ ਟੀਚਰ ਨਿੰਮੀ ਰਾਣੀ , ਬਲਵਿੰਦਰ ਸਿੰਘ ਭੰਡਾਲ, ਆਦਿ ਵੀ ਹਾਜ਼ਰ ਸਨ ।
Leave a Reply