25 ਸਾਲਾਂ ਬਾਦ ਇੱਕ ਵਾਰ ਫਿਰ ਮਲਵਿੰਦਰ ਸਿੰਘ ਮੰਮੂ ਚਾਹਲ ਵੱਲੋਂ ਹਲਕਾ ਕਪੂਰਥਲਾ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਮੁਹਿੰਮ ਦਾ ਆਗਾਜ਼

25 ਸਾਲਾਂ ਬਾਦ ਇੱਕ ਵਾਰ ਫਿਰ ਮਲਵਿੰਦਰ ਸਿੰਘ ਮੰਮੂ ਚਾਹਲ ਵੱਲੋਂ ਹਲਕਾ ਕਪੂਰਥਲਾ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਮੁਹਿੰਮ ਦਾ ਆਗਾਜ਼

ਗੁਰਦੁਆਰਾ ਟਾਹਲੀ ਸਾਹਿਬ (ਬਲੇਰ ਖਾਨਪੁਰ) ਵਿਖੇ ਨਤਮਸਤਕ ਹੋ ਕੇ ਲਿਆ ਸੰਤ ਬਾਬਾ ਲੀਡਰ ਸਿੰਘ ਜੀ ਦਾ ਅਸ਼ੀਰਵਾਦ

ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਮਗਰੋਂ ਪਰਮਾਤਮਾ ਦੇ ਚਰਨਾਂ ਵਿੱਚ ਕੀਤੀ ਅਰਦਾਸ

ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸਰਪੰਚਾਂ ਅਤੇ ਸਾਬਕਾ ਅਧਿਕਾਰੀਆਂ ਨੇ ਮਾਮੂ ਚਾਹਲ ਦੇ ਹੱਕ ਵਿੱਚ ਭਰੀ ਹਾਮੀ

ਪਿਛਲੇ 25 ਸਾਲਾਂ ਵਿੱਚ ਹਲਕੇ ਦਾ ਨਹੀਂ ਹੋਇਆ ਕੋਈ ਵਿਕਾਸ: ਮੰਮੂ ਚਾਹਲ

ਕਪੂਰਥਲਾ 15 ਅਕਤੂਬਰ ਗੌਰਵ ਮੜੀਆ 

ਹਲਕਾ ਕਪੂਰਥਲਾ ਦੇ ਜਾਣੇ-ਪਛਾਣੇ ਆਗੂ ਮਲਵਿੰਦਰ ਸਿੰਘ ਮੰਮੂ ਚਾਹਲ ਨੇ ਹਲਕੇ ਤੋਂ ਬਤੌਰ ਆਜ਼ਾਦ ਉਮੀਦਵਾਰ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰ ਦਿੱਤਾ। ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੰਮੂ ਚਾਹਲ ਵੱਲੋਂ ਇਤਿਹਾਸਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ (ਪਿੰਡ ਬਲੇਰ ਖਾਨਪੁਰ) ਵਿਖੇ ਨਤਮਸਤਕ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ।ਇਸ ਸ਼ੁਭ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਜੀ ਨੇ ਮਲਵਿੰਦਰ ਸਿੰਘ ਮੰਮੂ ਚਾਹਲ ਨੂੰ ਚੋਣ ਮੈਦਾਨ ਵਿੱਚ ਨਿੱਤਰਨ ਲਈ ਆਪਣਾ ਥਾਪੜਾ ਅਤੇ ਵਿਸ਼ੇਸ਼ ਅਸ਼ੀਰਵਾਦ ਦਿੱਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਵਿੰਦਰ ਸਿੰਘ ਮੰਮੂ ਚਾਹਲ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਹਮੇਸ਼ਾ ਹੀ ਬਾਹਰੀ ਉਮੀਦਵਾਰਾਂ ਨੂੰ ਜਿਤਾ ਕੇ ਐੱਮ.ਐੱਲ.ਏ. (MLA) ਬਣਾਇਆ ਹੈ, ਜਿਸ ਦਾ ਖਾਮਿਆਜਾ ਅੱਜ ਇੱਥੋਂ ਦੀ ਜਨਤਾ ਭੁਗਤ ਰਹੀ ਹੈ। ਪਿਛਲੇ 25 ਸਾਲਾਂ ਵਿੱਚ ਹਲਕਾ ਕਪੂਰਥਲਾ ਅੰਦਰ ਕੋਈ ਵੀ ਠੋਸ ਵਿਕਾਸ ਕਾਰਜ ਨਹੀਂ ਹੋਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕੋਈ ਬਾਹਰੀ ਉਮੀਦਵਾਰ ਨਹੀਂ ਹਨ, ਬਲਕਿ ਇਸੇ ਹਲਕੇ ਦੇ ਪੱਕੇ ਰਹਿਣ ਵਾਲੇ ਹਨ ਅਤੇ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ ਅਤੇ ਰੰਗ (ਭਾਵਨਾਵਾਂ) ਨੂੰ ਦੇਖਦੇ ਹੋਏ ਹੀ ਉਨ੍ਹਾਂ ਨੇ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਆਉਣ ਦਾ ਅਹਿਮ ਫੈਸਲਾ ਕੀਤਾ ਹੈ। ਮੰਮੂ ਚਾਹਲ ਨੇ ਕਿਹਾ ਕਿ ਹਲਕੇ ਵਿੱਚ ਸਭ ਤੋਂ ਪਹਿਲਾਂ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇਗਾ ਤਾਂ ਜੋ ਹਰ ਆਮ ਨਾਗਰਿਕ ਨੂੰ ਵਧੀਆ ਇਲਾਜ ਅਤੇ ਪੜ੍ਹਾਈ ਮਿਲ ਸਕੇ।ਸ਼ਹਿਰ ਨੂੰ ਕੂੜੇ ਦੇ ਡੰਪਾਂ ਅਤੇ ਗੰਦਗੀ ਤੋਂ ਮੁਕਤ ਕਰਵਾਉਣ ਲਈ ਠੋਸ ਰਣਨੀਤੀ ਤਹਿਤ ਸਫਾਈ ਵਿਵਸਥਾ ਦਰੁਸਤ ਕੀਤੀ ਜਾਵੇਗੀ। ਵਿਧਾਇਕ ਬਣਨ ਤੋਂ ਬਾਅਦ ਉਹ ਵਿਧਾਨ ਸਭਾ ਵਿੱਚ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ 'ਕਾਲਾ ਸੰਘਿਆਂ ਡਰੇਨ' ਦਾ ਮੁੱਦਾ ਪੂਰੀ ਗੂੰਜ ਨਾਲ ਚੁੱਕਣਗੇ ਅਤੇ ਇਸ ਦਾ ਪੱਕਾ ਹੱਲ ਕਰਵਾਉਣਗੇ ਜ਼ਿਕਰਯੋਗ ਹੈ ਕਿ ਮਲਵਿੰਦਰ ਸਿੰਘ ਮੰਮੂ ਚਾਹਲ ਕਰੀਬ 25 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਮੁੜ ਕਪੂਰਥਲਾ ਦੀ ਸਰਗਰਮ ਸਿਆਸਤ ਵਿੱਚ ਵਾਪਸੀ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 1997 ਅਤੇ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਬਤੌਰ ਆਜ਼ਾਦ ਉਮੀਦਵਾਰ ਕਪੂਰਥਲਾ ਹਲਕੇ ਤੋਂ ਚੋਣ ਲੜੀ ਸੀ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਸਰੇ ਸਥਾਨ 'ਤੇ ਰਹੇ ਸਨ।ਚੋਣ ਮੁਹਿੰਮ ਦੇ ਇਸ ਆਗਾਜ਼ ਮੌਕੇ ਮੰਮੂ ਚਾਹਲ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਇਲਾਕੇ ਦੇ ਕਈ ਸਾਬਕਾ ਅਧਿਕਾਰੀ, ਸਰਪੰਚ ਅਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਹੱਕ ਵਿੱਚ ਨਿੱਤਰੇ। ਇਸ ਮੌਕੇ ਤੇ ਸ਼ਿੰਦਰ ਸਿੰਘ ਛਿੰਦੂ, ਮੋਹਨ ਸਿੰਘ ਆਈਆ, ਕਾਹਲਵਾਂ, ਗੁਰਮੇਲ ਸਿੰਘ ਸਿੱਧਵਾਂ ਦੋਨਾਂ, ਹਰਮੇਲ ਸਿੰਘ, ਕਰਮਪਾਲ, ਰਣਜੋਧ ਸਿੰਘ, ਸਤਵੀਰ ਸਿੰਘ, ਅਮਨਦੀਪ (ਸਰਪੰਚ ਕੇਸਰਪੁਰ), ਕਿਰਪਾਲ ਸਿੰਘ ਆਈਆ, ਸਰਬਜੀਤ ਵਾਲੀਆ, ਅਮਰੀਕ ਸਿੰਘ ਚਾਹਲ ( ਸਾਬਕਾ ਡੀ.ਐੱਸ.ਪੀ. ) , ਸੁਰਜੀਤ ਸਿੰਘ ਥਿਗਲੀ, ਮੱਖਣ ਸਿੰਘ ਕੱਸੋਚਾਹਲ, ਕੁਲਦੀਪ ਸਿੰਘ ਕੀਪਾ ਸੈਦੋਵਾਲ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਬਲਹਾਰ ਸਿੰਘ, ਰਾਜੇਸ਼ ਗੋਇਲ, ਕੇਵਲ ਅਰੋੜਾ, ਐੱਸ.ਕੇ. ਅਰੋੜਾ, ਸੰਜੀਵ ਪੁਰੀ, ਮੁਕੇਸ਼ ਦੁੱਗਲ, ਜਸਪਾਲ ਕਾਲੀਆ, ਰਣਜੀਤ ਸਿੰਘ ਢਿੱਲੋਂ, ਕੇਵਲ ਸਿੰਘ (ਸਾਬਕਾ ਸਰਪੰਚ ਮੰਗਾਰੋਡਾ), ਕਮਲਜੀਤ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ, ਗਿਆਨ ਸਿੰਘ, ਗੁਰਮੀਤ ਸਿੰਘ, ਰਜਿੰਦਰ ਗੁਪਤਾ, ਪੈਟਲ ਅਤੇ ਰਾਜਪਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ। ਇਨ੍ਹਾਂ ਸਾਰੇ ਆਗੂਆਂ ਨੇ ਮਾਮੂ ਚਾਹਲ ਦੀ ਚੋਣ ਮੁਹਿੰਮ ਨੂੰ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾਉਣ ਦਾ ਅਹਿਦ ਲਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.