ਨਸ਼ਾ ਤਸਕਰਾਂ ਨੇ ਰਾਜਭਾਗ ਦੀ ਸ਼ਹਿ ਤੇ ਕਤਲ ਕਰ ਦਿੱਤਾ ਪਰਵਿੰਦਰ ਸਿੰਘ ਝੋਟਾ- ਦਿੱਲੀ-ਨਾਗਪੁਰ ਤੇ ਉਸਦੇ ਦਲਾਲਾਂ ਤੋਂ ਮੁਕਤੀ ਲਈ ਗੁਰਾਂ ਦਾ ਪੰਜਾਬ ਉੱਠ ਖਲੋਤਾ- ਖਾਲੜਾ ਮਿਸ਼ਨ

ਨਸ਼ਾ ਤਸਕਰਾਂ ਨੇ ਰਾਜਭਾਗ ਦੀ ਸ਼ਹਿ ਤੇ ਕਤਲ ਕਰ ਦਿੱਤਾ ਪਰਵਿੰਦਰ ਸਿੰਘ ਝੋਟਾ- ਦਿੱਲੀ-ਨਾਗਪੁਰ ਤੇ ਉਸਦੇ ਦਲਾਲਾਂ ਤੋਂ ਮੁਕਤੀ ਲਈ ਗੁਰਾਂ ਦਾ ਪੰਜਾਬ ਉੱਠ ਖਲੋਤਾ- ਖਾਲੜਾ ਮਿਸ਼ਨ

ਪਰਵਿੰਦਰ ਸਿੰਘ ਝੋੇਟੇ ਦੇ ਕਤਲ ਤੋਂ ਬਾਅਦ ਪੰਜਾਬ ਬੰਦ ਨੇ ਨੰਗਾ ਕਰ ਦਿੱਤਾ ਨਸ਼ਿਆਂ ਵਿਰੁੱਧ ਝੂਠਾ ਯੁੱਧ- ਖਾਲੜਾ ਮਿਸ਼ਨ 

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਪਰਵਿੰਦਰ ਸਿੰਘ ਝੋਟਾ ਦੇ ਨਸ਼ਾਂ ਤਸਕਰਾਂ ਵੱਲੋਂ ਕੀਤੇ ਕਤਲ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੁਆਰਾ ਸ਼ੁਰੂ ਕੀਤਾ ਨਸ਼ਿਆਂ ਵਿਰੁੱਧ ਝੂਠਾ ਯੁੱਧ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬੰਦ ਨੇ ਝੂਠੇ ਵਿਕਾਸ ਤੇ ਝੂਠੇ ਇੰਨਸਾਫ ਦਾ ਦਿੱਲੀ-ਨਾਗਪੁਰ ਮਾਡਲ ਪੂਰੀ ਤਰ੍ਹਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਤੇ ਪੰਜਾਬ ਦੇ ਡੀ.ਜੀ.ਪੀ. ਤਰੁੰਤ ਅਸਤੀਫਾ ਦੇਣ ਅਤੇ ਆਪਣੀ ਹਾਰ ਕਬੂਲ ਕਰਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਝੂਠਾ ਯੁੱਧ ਹਾਈਕੋਰਟ ਵੱਲੋਂ ਬਣਾਈ ਐਸ.ਟੀ.ਐਫ. ਦੀਆਂ ਰਿਪੋਰਟਾਂ ਦੋਸ਼ੀ ਠਹਿਰਾਏ ਗਏ ਉੁਚ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਿਆ। ਸਗੋਂ ਜਦੋਂ ਰਾਜਜੀਤ ਵਰਗਿਆਂ ਦੀ ਪੜ੍ਹਤਾਲ ਈ.ਡੀ. ਅਧਿਕਾਰੀ ਨਿਰੰਜਨ ਸਿੰਘ ਕੋਲੋਂ ਖੋਹਕੇ ਕਿਸੇ ਹੋਰ ਚਹੇਤੇ ਨੂੰ ਦੇ ਦਿੰਦੇ ਹਨ। ਜਥੇਬੰਦੀਆਂ ਨੇ ਕਿਹਾ ਕਿ ਅਧਰਮੀ ਲੋਕ ਤੇ ਝੂਠੇ ਧਰਮੀ ਲੋਕ ਜੋ ਰਾਜਭਾਗ ‘ਤੇ ਕਾਬਜ਼ ਹਨ, ਨਾ ਨਸ਼ੇ ਖਤਮ ਕਰ ਸਕਦੇ ਹਨ ਤੇ ਨਾ ਝੂਠੇ ਮੁਕਾਬਲੇ ਖਤਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਦਿੱਲੀ-ਨਾਗਪੁਰ ਮਾਡਲ ਦੀ ਬੁਨਿਆਦ ਹੈ। ਜ਼ਬਰ-ਜ਼ੁਲਮ ਦਿੱਲੀ-ਨਾਗਪੁਰ ਮਾਡਲ ਦੀ ਬੁਨਿਆਦ ਹੈ। ਗੁਰਬਾਣੀ ਦੀ ਸੇਧ ਅਧਾਰਿਤ ਰਾਜ ਹੀ ਪੰਜਾਬ ਦੀ ਹੋਂਦ ਬਚਾ ਸਕਦਾ ਹੈ ਅਤੇ ਨਸ਼ਿਆਂ, ਝੂਠੇ ਮੁਕਾਬਲਿਆਂ, ਜ਼ਬਰ-ਜ਼ੁਲਮ ਤੋਂ ਮੁਕਤੀ ਦਿਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਹਾਂਪਾਪ ਦੀ ਪੜ੍ਹਤਾਲ ਨਿਰਪੱਖ ਤਰੀਕੇ ਨਾਲ ਹੋਣੀ ਚਾਹੀਦੀ ਹੈ ਅਤੇ ਪੰਜਾਬ ਦੇ ਰਾਜਨੀਤਿਕ ਲੋਕਾਂ ਦੀ ਇਸ ਪਾਪ ਵਿੱਚ ਮਿਲੀਭੁਗਤ ਨੰਗੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਨੀਤਿਕ ਲੋਕਾਂ ਤੇ ਪੁਲੀਸ ਅਧਿਕਾਰੀਆਂ, ਅਫਸਰਸ਼ਾਹੀ ਦੀਆਂ ਜਾਇਦਾਦਾਂ ਦੀ ਪੜ੍ਹਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਪੰਜਾਬ ਦੇ ਡੀ.ਜੀ.ਪੀ. ਤੁਰੰਤ ਅਸਤੀਫੇ ਦੇਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.