ਸਰਕਾਰੀ ਹਾਈ ਸਕੂਲ ਅੱਪਰਾ ਵਿਖੇ ਧੰਨ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਪ੍ਰਕਾਸ਼ ਗੁਰਪੁਰਬ
- ਸਿੱਖਿਆ/ਵਿਗਿਆਨ
- (Asia/Kolkata)
ਅੱਪਰਾ, 20 ਨਵੰਬਰ (ਤੀਰਥ ਸਿੰਘ ਮੈਂਗੜ੍ਹਾ)- ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਮਾਗਮ ਕਰਵਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਜਸਪਾਲ ਸੰਧੂ ਨੇ ਦੱਸਿਆ ਕਿ ਸਵ. ਗੁਰਮੇਲ ਸਿੰਘ ਘੜ੍ਹੀ ਸਾਜ ਦੇ ਸਮੂਹ ਪਰਿਵਾਰ ਵਿਸ਼ੇਸ਼ ਕਰਕੇ ਰਵਿੰਦਰ ਸਿੰਘ ਯੂ. ਕੇ. ਦੇ ਸਹਿਯੋਗ ਨਾਲ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਦੇ ਸਮਾਗਮ ਲਈ ਰਣਜੀਤ ਸਿੰਘ ਕੈਨੇਡਾ, ਬਲਕਾਰ ਸਿੰਘ ਸਹੋਤਾ (ਅੱਪਰਾ ਸਵੀਟਸ), ਜਗਮੇਲ ਸਿੰਘ ਸੰਧੂ, ਉਂਕਾਰ ਸਿੰਘ ਸਹੋਤਾ, ਤਲਵਿੰਦਰ ਸਿੰਘ ਬਾਹੜਾ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਦੀ ਆਰੰਭਤਾ ਮੌਕੇ ਗੁਰਦੁਆਰਾ ਸਿੰਘ ਸਭਾ ਅੱਪਰਾ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਵਲੋਂ ਰਸ ਭਿੰਨ੍ਹਾ ਕੀਰਤਨ ਕੀਤਾ ਗਿਆ। ਬਾਬਾ ਆਤਮਾ ਦਾਸ ਡੇਰਾ ਬਾਬਾ ਟਹਿਲ ਦਾਸ ਅੱਪਰਾ, ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ. ਪ੍ਰਵਾਸੀ ਪੰਜਾਬੀ ਜਗਮੇਲ ਸਿੰਘ ਸੰਧੂ (ਜੱਗੀ ਬੜੇ ਪਿੰਡੀਏ) ਅਤੇ ਸਕੂਲ ਮੁਖੀ ਜਸਪਾਲ ਸੰਧੂ ਵਲੋਂ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਅਤੇ ਸਿਖਿਆਵਾਂ ਸਬੰਧੀ ਬੱਚਿਆਂ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਪੂਰੀਆਂ ਛੋਲਿਆਂ ਦਾ ਲੰਗਰ ਵੀ ਵਰਤਾਇਆ ਗਿਆ। ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ ਵਲੋਂ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਜੌਹਲ ਮੈਂਬਰ ਪੰਚਾਇਤ, ਐਸ. ਐਮ. ਸੀ. ਚੇਅਰਮੈਨ ਕਮਲ ਕੁਮਾਰ ਸੰਧੂ , ਹਰਜਿੰਦਰ ਸਿੰਘ ਰਾਣਾ, ਦਵਿੰਦਰ ਸਿੰਘ ਸੋਨੀ, ਜਗਮੇਲ ਸਿੰਘ ਜੱਗੀ ਬੜੇ ਪਿੰਡੀਏ, ਤੀਰਥ ਸਿੰਘ ਪੰਚ ਚੱਕ ਸਾਹਬੂ , ਹਰਵਿੰਦਰ ਸਿੰਘ ਕੁੰਦੀ, ਕੁਲਦੀਪ ਸਿੰਘ ਬਿਜਲੀ ਵਾਲੇ, ਸੋਨੂੰ ਕਲੇਰ, ਜਸਵੰਤ ਸਿੰਘ ਚੱਕ ਸਾਹਬੂ, ਮਨਦੀਪ ਸਿੰਘ, ਅਮਨਦੀਪ ਕੌਰ, ਨੈਨਸੀ ਰਾਣੀ, ਨੀਰੂ ਬਾਲਾ, ਪ੍ਰੋਮਿਲਾ ਦੇਵੀ, ਹਰਜੀਤ ਸਿੰਘ, ਬਿੰਦੂ, ਬਲਵੀਰ ਕੌਰ,ਪਿੰਕੀ, ਪਰਮਜੀਤ ਕੌਰ, ਰਮਨਦੀਪ ਕੌਰ ਕੈਂਥ, ਨਵਿਤਾ ਬੰਗੜ, ਗੁਰਲੀਨ ਚੰਦੜ, ਅਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ।
Leave a Reply