ਸੁਖਬੀਰ ਬਾਦਲ ਉੱਤੇ ਹਮਲਾ ਕਰਨ ਵਾਲਾ ਭਾਈ ਜਸਪਾਲ ਸਿੰਘ ਖ਼ਾਲਸਾ ਪੰਥ ਦਾ ਸੂਰਮਾ ਹੈ, ਰਿਹਾਈ ਲਈ ਯਤਨ ਕਰੇ ਪੰਥ : ਜਥੇਦਾਰ ਗੁਰਨਾਮ ਸਿੰਘ ਬੰਡਾਲਾ ਦਮਦਮੀ ਟਕਸਾਲ

ਸੁਖਬੀਰ ਬਾਦਲ ਉੱਤੇ ਹਮਲਾ ਕਰਨ ਵਾਲਾ ਭਾਈ ਜਸਪਾਲ ਸਿੰਘ ਖ਼ਾਲਸਾ ਪੰਥ ਦਾ ਸੂਰਮਾ ਹੈ, ਰਿਹਾਈ ਲਈ ਯਤਨ ਕਰੇ ਪੰਥ : ਜਥੇਦਾਰ ਗੁਰਨਾਮ ਸਿੰਘ ਬੰਡਾਲਾ ਦਮਦਮੀ ਟਕਸਾਲ

ਅੰਮ੍ਰਿਤਸਰ, 5 ਸਤੰਬਰ (ਅਜ਼ਾਦ): ਦਮਦਮੀ ਟਕਸਾਲ ਦੇ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਸਮੁੱਚੇ ਪੰਥ ਨੂੰ ਅਪੀਲ ਕੀਤੀ ਹੈ ਕਿ ਭਾਈ ਜਸਪਾਲ ਸਿੰਘ ਜਿਸ ਨੇ ਸੁਖਬੀਰ ਬਾਦਲ 'ਤੇ ਹਮਲਾ ਕੀਤਾ ਸੀ ਉਸ ਦੀ ਕੋਈ ਸਿਆਸੀ ਪਾਰਟੀ ਨਹੀਂ, ਨਾ ਹੀ ਕੋਈ ਖਾੜਕੂ ਗਰੁੱਪ ਹੈ, ਉਹ ਤਾਂ ਗੁਰੂ ਦਾ ਵੈਰਾਗੀ-ਤਿਆਗੀ ਸਿੰਘ ਹੈ ਜੋ ਪਰਿਵਾਰ ਦਾ ਮੋਹ ਛੱਡ ਕੇ ਮਾਤਾ ਸਾਹਿਬ ਕੌਰ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਸਿਮਰਨ ਕਰਦਾ ਸੀ। ਬਾਦਲ ਪਰਿਵਾਰ ਨੇ ਨਾ ਗੁਰੂ ਛੱਡਿਆ, ਨਾ ਤਖ਼ਤ ਸਾਹਿਬ ਛੱਡਿਆ, ਨਾ 84 ਦਾ ਅਟੈਕ, ਨਾ ਪੰਜ ਪਿਆਰੇ, ਨਾ ਰਾਗੀ, ਨਾ ਢਾਡੀ, ਨਾ ਅਰਦਾਸੀਏ, ਨਾ ਸਿੱਖਾ ਦੀਆਂ ਪੱਗਾਂ, ਨਾ ਗੁਰਸਿੱਖ ਦੇ ਕਤਲ, ਨਾ ਬਰਗਾੜੀ ਕਾਂਡ, ਕੁਛ ਛੱਡਿਆ ਨਹੀਂ। ਐਨੇ ਪਾਪ ਲੈ ਕੇ ਸੁਖਬੀਰ ਬਾਦਲ ਜੋ ਮਾਤਾ ਜੀ ਦੇ ਗੁਰਦੁਆਰਾ ਸਾਹਿਬ "ਅਪਰਾਧੀ ਦੂਣਾ ਨਿਵੈ" ਸਿਧਾਂਤ ਅਨੁਸਾਰ ਆ ਰਿਹਾ ਸੀ, ਭਾਈ ਜਸਪਾਲ ਸਿੰਘ ਵੈਰਾਗਮਈ ਵਿੱਚ ਅਰਦਾਸ ਕਰ ਰਿਹਾ ਸੀ, ਮਾਤਾ ਜੀ ਨੇ ਫੁਰਨਾ ਦਿੱਤਾ ਸੁਖਬੀਰ ਬਾਦਲ ਅਖੌਤੀ ਪੰਥਕ ਬੁਰਕਾ ਪਾ ਕੇ ਆ ਰਿਹਾ, ਇਸ ਦੀਆਂ ਅੱਖਾਂ ਪੰਥ ਵੱਲ ਖੋਲ੍ਹ, ਜੇ ਖੁੱਲ੍ਹ ਜਾਣ। ਮਾਤਾ ਜੀ ਦੇ ਹੁਕਮ ਅਨੁਸਾਰ ਇਹ ਕਿਰਚ ਕਾਂਡ ਕੀਤਾ ਗਿਆ। ਸਮੂਹ ਪੰਥਕ ਸੰਪਰਦਾਵਾਂ, ਜਥੇਬੰਦੀਆਂ ਸੋਚਣ ਮਅਤੇ ਇਸ ਸੂਰਮੇ ਦੀ ਡਟ ਕੇ ਮਦਦ ਕਰਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਉਸ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਚਾਹੀਦੀ ਹੈ। ਸੁਖਬੀਰ ਵੀ ਖੁਦ ਸੋਚੇ ਮੇਰੇ 'ਤੇ ਮਾਤਾ ਜੀ ਨੇ ਭਾਣਾ ਕਿਉਂ ਵਰਤਾਇਆ, ਮੈਂ ਹਿੰਦੂ ਲੀਡਰਾਂ ਦੀਆਂ ਜੁੱਤੀਆਂ ਸਾਫ ਨਾ ਕਰਾਂ, ਪੰਥਕ ਮਸਲਿਆਂ ਤੇ ਕੁਰਬਾਨੀ ਕਰਾਂ, ਖਾਲਿਸਤਾਨ ਦੀ ਹਮਾਇਤ ਕਰਾਂ। ਜਥੇਦਾਰ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਸਕਿ ਤ ਜਰਨੈਲ ਸਿੰਘ ਜੀ ਨਾਲ ਵੀ ਇਸ ਗੁਰਦੁਆਰੇ ਕੌਤਕ ਵਰਤਿਆ ਸੀ ਜਦੋਂ ਗੁਰਬਾਣੀ ਦਾ ਅਭਿਆਸ ਕਰਦੇ ਸਨ, ਮਾਤਾ ਜੀ ਨੇ ਦਰਸ਼ਨ ਦਿੱਤੇ ਸੀ, ਮਾਤਾ ਜੀ ਕਹਿੰਦੇ ਜਰਨੈਲ ਸਿੰਘ ਐਨਾ ਵੈਰਾਗ ਨਾ ਕਰਿਆ ਕਰ। ਅੱਗੋਂ ਸੰਤ ਕਹਿੰਦੇ ਮੇਰਾ ਮਾਤ ਲੋਕ ਵਿੱਚ ਰਹਿਣ ਲਈ ਜੀਅ ਨਹੀਂ ਕਰਦਾ। ਮਾਤਾ ਜੀ ਕਹਿੰਦੇ ਤੇਰੇ ਬਾਪੂ ਦਾ ਹੁਕਮ ਹੈ, ਖਾਲਸਾ ਰਾਜ ਪੈਦਾ ਕਰਨਾ, ਇਹ ਸੇਵਾ ਤੇਰੇ ਤੋਂ ਲੈਣੀ ਹੈ। ਜਥੇਦਾਰ ਬੰਡਾਲਾ ਨੇ ਕਿਹਾ ਕਿ ਮਾਤਾ ਜੀ ਨੇ ਪੰਥ ਦੀ ਅਗਵਾਈ ਕੀਤੀ, ਪੰਥ ਨਾਲ ਠੱਗੀਆਂ ਮਾਰਨ ਵਾਲਿਆਂ ਤੋਂ ਦੁਖੀ ਹਨ। ਸਾਰੇ ਲੀਡਰ, ਸੰਤ, ਪੰਥ ਲਈ ਕੁਰਸੀਆਂ ਚੌਧਰਾ ਛੱਡ ਕੇ ਸੱਚੇ ਦਿਲੋਂ ਕੁਰਬਾਨੀ ਕਰਨ, ਚੌਧਰਾ ਲਈ ਤਰਲੋਮੱਛੀ ਨਾ ਹੋਣ। ਭਾਈ ਜਸਪਾਲ ਸਿੰਘ ਪੰਥ ਦਾ ਸੂਰਮਾ ਹੈ, ਅਨੋਖੇ ਕੌਤਕ ਵਿੱਚ ਪ੍ਰਗਟ ਹੋਇਆ, ਉਸ ਦੀ ਰਿਹਾਈ ਲਈ ਹਰ ਹੀਲਾ ਕਰਨਾ ਚਾਹੀਦਾ ਹੈ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.