ਹਲਕਾ ਸ਼ਾਮ ਚੁਰਾਸੀ ਵਿੱਚ ਵਾਰਿਸ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਵਹੀਰ ਕੱਲ : ਭੁਪਿੰਦਰ ਸਿੰਘ ਸੱਜਣ
- ਰਾਜਨੀਤੀ
- (Asia/Kolkata)
ਹੁਸ਼ਿਆਰਪੁਰ 3 ਅਕਤੂਬਰ (ਕੁਲਵਿੰਦਰ ਸਿੰਘ ਚੰਦੀ) ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੱਜ ਚਾਰ ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦੇ ਹਲਕਾ ਸ਼ਾਮ 84 ਦੇ ਵੱਖ ਵੱਖ ਪਿੰਡਾਂ 'ਚ ਕੱਢੀ ਜਾ ਰਹੀ ਹੈ ਨਸ਼ਿਆਂ ਵਿਰੁੱਧ ਵਹੀਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਸ਼ਾਮ 84 ਦੇ ਇੰਚਾਰਜ ਭੁਪਿੰਦਰ ਸਿੰਘ ਸੱਜਣ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ੍ਹਣ ਲਈ ਇਹ ਵਹੀਰ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੂੰ ਨਾਲ਼ ਲੈ ਕੇ ਕੱਢੀ ਜਾ ਰਹੀ ਹੈ ਜਿਸ ਵਿਚ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ਤੇ ਬੀਬੀ ਨਵਜੋਤ ਕੌਰ ਲੰਬੀ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹੁੰਚ ਰਹੇ ਹਨ ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸੱਤਾ ਧਿਰ ਦੇ ਵੱਲੋਂ ਵੀ ਨਸ਼ਿਆਂ ਵਿਰੁੱਧ ਮੁਹਿੰਮ ਵਿੱਢਣ ਦੀਆਂ ਗੱਲਾਂ ਹੋ ਰਹੀਆਂ ਨੇ ਜੋ ਕਿ ਬਿਲਕੁਲ ਹੀ ਖੋਖਲੀਆਂ ਹਨ ਪੰਜਾਬ ਦੇ ਅਸਲ ਵਾਰਸ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਲੋਕ ਹਨ ਜੋ ਕਿ ਸਹੀ ਮਾਇਨਿਆਂ ਵਿੱਚ ਨਸ਼ਿਆਂ ਵਿਰੁੱਧ ਜੂਝ ਰਹੇ ਸਨ ਅਤੇ ਜਿਨ੍ਹਾਂ ਦੇ ਯਤਨਾਂ ਸਦਕਾ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਇਸ ਮਾੜੀ ਦਲਦਲ ਵਿੱਚੋਂ ਬਾਹਰ ਨਿਕਲ ਵੀ ਰਹੇ ਸਨ ਪਰ ਸਮੇਂ ਦੀਆਂ ਹਕੂਮਤਾਂ ਨੂੰ ਇਹ ਸਭ ਕੁਝ ਹਜ਼ਮ ਨਾ ਹੋਇਆ ਤਾਂ ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿਬਰੂਗੜ੍ਹ ਜੇਲ੍ਹ ਅੰਦਰ ਬੰਦ ਕਰ ਦਿੱਤਾ ਪਰ ਪੰਜਾਬ ਦੇ ਲੋਕ ਜਾਣਦੇ ਹਨ ਕਿ ਕੌਣ ਹੈ ਪੰਜਾਬ ਦਾ ਅਸਲ ਵਾਰਸ ਇਸ ਗੱਲ ਦਾ ਸਬੂਤ ਹੈ ਹਲਕਾ ਖਡੂਰ ਸਾਹਿਬ ਦੇ ਵਾਸੀਆਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਮੈਂਬਰ ਪਾਰਲੀਮੈਂਟ ਬਣਾਉਣਾ ਭਾਈ ਸੱਜਣ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਹਲਕਾ ਸ਼ਾਮ 84 ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਆਪਣੀ ਸਮੁੱਚੀ ਟੀਮ ਦੇ ਨਾਲ਼ ਉਸ ਨੂੰ ਬਾਖ਼ੂਬੀ ਨਿਭਾਅ ਰਹੇ ਹਨ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹਲਕੇ ਦੇ ਲੋਕ ਨਸ਼ਿਆਂ ਵਿਰੁੱਧ ਕੱਢੀ ਜਾ ਰਹੀ ਇਸ ਵਹੀਰ ਦਾ ਵੱਡੀ ਗਿਣਤੀ ਵਿੱਚ ਹਿੱਸਾ ਬਣਨ ਲਈ ਪਹੁੰਚ ਰਹੇ ਹਨ ਉਨ੍ਹਾਂ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਲੋਕ ਇਸ ਵਹੀਰ ਦਾ ਹਿੱਸਾ ਬਣਨ ਲਈ 4 ਅਕਤੂਬਰ ਦਿਨ ਐਤਵਾਰ ਸਵੇਰੇ ਡਗਾਣਾ ਰੋਡ ਪਿੱਪਲਾਂਵਾਲਾ ਸਥਿਤ ਪਾਰਟੀ ਦੇ ਦਫ਼ਤਰ ਵਿਖੇ ਪਹੁੰਚਣ। ਵਹੀਰ ਵੱਖ ਵੱਖ ਪਿੰਡਾਂ ਚੋਂ ਹੁੰਦੀ ਹੋਈ ਪਾਰਟੀ ਦੇ ਬੁੱਲ੍ਹੋਵਾਲ ਸਥਿਤ ਦਫ਼ਤਰ ਵਿਖੇ ਸਮਾਪਤ ਹੋਵੇਗੀ ਉਚੇਚੇ ਤੌਰ ਤੇ ਇਸ ਵਹੀਰ ਦਾ ਹਿੱਸਾ ਬਣਨ ਲਈ ਮੁੱਖ ਬੁਲਾਰੇ ਦੇ ਤੌਰ 'ਤੇ ਬੀਬੀ ਨਵਜੋਤ ਕੌਰ ਲੰਬੀ ਪਹੁੰਚ ਰਹੇ ਹਨ ਭਾਈ ਪ੍ਰਭਜੋਤ ਸਿੰਘ ਜਗਜੀਤ ਸਿੰਘ, ਹਰਪ੍ਰੀਤ ਸਿੰਘ ਵੇਰਕਾ, ਦਲਜੀਤ ਸਿੰਘ, ਅਨਮੋਲਪ੍ਰੀਤ ਸਿੰਘ ਲਾਂਬਾ, ਅਮਰਜੀਤ ਸਿੰਘ,ਸਰਬਜੀਤ ਸਿੰਘ ਪੰਡੋਰੀ, ਮਨੁਰੀਤ ਸ਼ਰਮਾ, ਅਮਰਜੀਤ ਕੌਰ ਸਪਨਾ ਠਾਕੁਰ, ਤੋਂ ਇਲਾਵਾ ਪਾਰਟੀ ਦੇ ਹੋਰ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ
Leave a Reply