ਪਾਕਿਸਤਾਨ ਤੇ ਸ੍ਰੀਲੰਕਾ ਨਾਲ ਤਿਕੋਣੀ ਇੱਕ ਰੋਜ਼ਾ ਲੜੀ ਲਈ ਇੰਗਲੈਂਡ ਦੀ ਟੀਮ ਇਸਲਾਮਾਬਾਦ ਪਹੁੰਚੀ

ਪਾਕਿਸਤਾਨ ਤੇ ਸ੍ਰੀਲੰਕਾ ਨਾਲ ਤਿਕੋਣੀ ਇੱਕ ਰੋਜ਼ਾ ਲੜੀ ਲਈ ਇੰਗਲੈਂਡ ਦੀ ਟੀਮ ਇਸਲਾਮਾਬਾਦ ਪਹੁੰਚੀ

ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਅਤੇ ਸ੍ਰੀਲੰਕਾ ਨਾਲ ਤਿਕੋਣੀ ਇੱਕ ਰੋਜ਼ਾ ਲੜੀ ਖੇਡਣ ਲਈ ਇੰਗਲੈਂਡ ਦੀ 16 ਮੈਂਬਰੀ ਟੀਮ ਸ਼ੁੱਕਰਵਾਰ ਸਵੇਰੇ ਇਸਲਾਮਾਬਾਦ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ। ਟੀਮ ਦੀ ਕਪਤਾਨੀ ਹੈਰੀ ਬਰੂਕ ਕਰ ਰਹੇ ਹਨ।

ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੇ ਟੀਮ ਦਾ ਸਵਾਗਤ ਕੀਤਾ। ਖਿਡਾਰੀ ਆਪਣੇ ਹੋਟਲ ਜਾਣਗੇ ਅਤੇ ਸ਼ਨੀਵਾਰ ਨੂੰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਅਭਿਆਸ ਕਰਨਗੇ।

ਸੱਤ ਮੈਚਾਂ ਦੀ ਇਹ ਲੜੀ 18 ਤੋਂ 31 ਅਕਤੂਬਰ ਤੱਕ ਰਾਵਲਪਿੰਡੀ ਅਤੇ ਲਾਹੌਰ ਵਿੱਚ ਖੇਡੀ ਜਾਵੇਗੀ।

ਪਹਿਲੇ ਤਿੰਨ ਮੈਚ ਰਾਵਲਪਿੰਡੀ ਵਿੱਚ ਹੋਣਗੇ

ਲੜੀ ਦਾ ਪਹਿਲਾ ਮੈਚ 18 ਅਕਤੂਬਰ ਨੂੰ ਰਾਵਲਪਿੰਡੀ ਵਿੱਚ ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਹੋਵੇਗਾ। ਇੰਗਲੈਂਡ ਆਪਣਾ ਪਹਿਲਾ ਮੈਚ ਇਸੇ ਮੈਦਾਨ ’ਤੇ 20 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇਗੀ। ਇਸ ਤੋਂ ਬਾਅਦ 22 ਅਕਤੂਬਰ ਨੂੰ ਇੰਗਲੈਂਡ ਦਾ ਮੁਕਾਬਲਾ ਸ੍ਰੀਲੰਕਾ ਨਾਲ ਹੋਵੇਗਾ।

31 ਅਕਤੂਬਰ ਨੂੰ ਲਾਹੌਰ ਵਿੱਚ ਫਾਈਨਲ

ਲੜੀ ਦੇ ਅਗਲੇ ਮੈਚ ਲਾਹੌਰ ਵਿੱਚ ਖੇਡੇ ਜਾਣਗੇ। ਪਾਕਿਸਤਾਨ ਦਾ ਮੁਕਾਬਲਾ 25 ਅਕਤੂਬਰ ਨੂੰ ਇੰਗਲੈਂਡ ਅਤੇ 27 ਅਕਤੂਬਰ ਨੂੰ ਸ੍ਰੀਲੰਕਾ ਨਾਲ ਹੋਵੇਗਾ। ਸ੍ਰੀਲੰਕਾ ਅਤੇ ਇੰਗਲੈਂਡ ਦੀਆਂ ਟੀਮਾਂ 29 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਫਾਈਨਲ 31 ਅਕਤੂਬਰ ਨੂੰ ਲਾਹੌਰ ਵਿੱਚ ਖੇਡਿਆ ਜਾਵੇਗਾ।

ਇੰਗਲੈਂਡ ਦੀ 16 ਮੈਂਬਰੀ ਟੀਮ

ਹੈਰੀ ਬਰੂਕ (ਕਪਤਾਨ), ਗਸ ਐਟਕਿਨਸਨ, ਸੋਨੀ ਬੇਕਰ, ਟੌਮ ਬੈਂਟਨ, ਜੇਮਜ਼ ਕੋਲਜ਼, ਜੌਰਡਨ ਕੌਕਸ, ਮੇਸਨ ਕ੍ਰੇਨ, ਹੈਨਰੀ ਕ੍ਰੋਕੰਬ, ਸੈਮ ਕਰਾਨ, ਲਿਆਮ ਡੌਸਨ, ਬੈਨ ਡਕੇਟ, ਵਿਲ ਜੈਕਸ, ਜੇਮੀ ਓਵਰਟਨ, ਆਦਿਲ ਰਸ਼ੀਦ, ਜੋ ਰੂਟ ਅਤੇ ਜੋਸ਼ ਟੰਗ।