ਸੰਤ ਭਿੰਡਰਾਂਵਾਲੇ ਸਿੱਖ ਕੌਮ ਦੇ ਦਿਲ 'ਚ ਵਸੇ ਹੋਏ ਨੇ : ਭਾਈ ਗੁਰਪ੍ਰੀਤ ਸਿੰਘ
- ਰਾਸ਼ਟਰੀ
- 16 Mar, 2026 11:18 AM (Asia/Kolkata)
ਅੰਮ੍ਰਿਤਸਰ, 16 ਮਾਰਚ , ਕੰਵਰ ਪ੍ਰਤਾਪ ਸਿੰਘ
ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਹੜੇ ਸਰਕਾਰੀ ਅਧਿਕਾਰੀ, ਪੁਲਿਸ ਅਫਸਰ ਨਫ਼ਰਤ ਦੀ ਭਾਵਨਾ ਤਹਿਤ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਸਿੱਖਾਂ ਦੀਆਂ ਗੱਡੀਆਂ ਤੋਂ ਉਤਾਰਨਾ ਚਾਹੁੰਦੇ ਨੇ ਤੇ ਸੰਤਾਂ ਨੂੰ ਅੱਤਵਾਦੀ ਆਖ ਰਹੇ ਨੇ ਉਹ ਬਾਜ ਆਉਣ, ਸਿੱਖ ਕੌਮ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਸੰਤ ਜਰਨੈਲ ਸਿੰਘ ਖ਼ਾਲਸਾ ਪੰਥ ਦੇ ਮਹਾਂਨਾਇਕ, ਜੁਝਾਰੂ ਜਰਨੈਲ, ਕੌਮੀ ਸ਼ਹੀਦ ਅਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਤੇ ਸਾਡੇ ਪ੍ਰੇਰਨਾਸ੍ਰੋਤ ਹਨ। ਸੰਤਾਂ ਦੀਆਂ ਤਸਵੀਰਾਂ ਵਿਰੁੱਧ ਸਰਕਾਰੀ ਫੁਰਮਾਨਾਂ ਨੂੰ ਸਿੱਖ ਕਦੇ ਨਹੀਂ ਮੰਨਣਗੇ, ਚਾਹੇ ਪੰਜਾਬ ਹੋਵੇ ਜਾਂ ਭਾਰਤ ਦਾ ਕੋਈ ਹੋਰ ਸੂਬਾ ਹਰ ਜਗ੍ਹਾ ਉਤੇ ਸਿੱਖ ਆਪਣੇ ਘਰਾਂ, ਦੁਕਾਨਾਂ ਅਤੇ ਗੱਡੀਆਂ ਉੱਤੇ ਸੰਤਾਂ ਦੀ ਤਸਵੀਰ ਲਗਾਉਂਦੇ ਰਹਿਣਗੇ। ਉਹਨਾਂ ਕਿਹਾ ਕਿ ਜੇ ਕੋਈ ਧੱਕੇ ਨਾਲ ਸੰਤ ਭਿੰਡਰਾਂਵਾਲਿਆਂ ਦੀ ਇੱਕ ਤਸਵੀਰ ਉਤਾਰੇਗਾ ਤਾਂ ਅਸੀਂ ਹਜ਼ਾਰਾਂ ਲਾਵਾਂਗੇ ਤੇ ਤਸਵੀਰ ਨੂੰ ਹੱਥ ਪਾਉਣ ਵਾਲੇ ਦੇ ਖਿਲਾਫ ਡਟਾਂਗੇ।ਹਰ ਸਿੱਖ ਦੇ ਦਿਲ 'ਚ ਸੰਤ ਭਿੰਡਰਾਂਵਾਲੇ ਧੜਕਦੇ ਹਨ ਤੇ ਦਿਮਾਗ ਵਿੱਚ ਵਸੇ ਹੋਏ ਹਨ, ਵਿਦੇਸ਼ਾਂ ਵਿੱਚ ਵੀ ਸੰਤਾਂ ਦੀਆਂ ਤਸਵੀਰਾਂ ਸ਼ੋਭ ਰਹੀਆਂ ਹਨ। ਸ੍ਰੀ ਦਰਬਾਰ ਸਾਹਿਬ 'ਚ ਸੰਤਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਹੈ ਤੇ ਅਜਾਇਬ ਘਰਾਂ ਵਿੱਚ ਤਸਵੀਰਾਂ ਸ਼ੋਭ ਰਹੀਆਂ ਹਨ।
Leave a Reply