ਚੰਬਾ ਕਲਾਂ “ਚ ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 793 ਰੋਗੀਆਂ ਦੇ ਚੈੱਕ ਅੱਪ ਕਰਕੇ ਦਿੱਤਾ ਦਵਾ ਦਾਰੂ।

ਚੰਬਾ ਕਲਾਂ  “ਚ  ਅੱਖਾਂ ਦੇ ਮੁਫ਼ਤ ਕੈਂਪ  ਦੌਰਾਨ 793 ਰੋਗੀਆਂ ਦੇ ਚੈੱਕ ਅੱਪ ਕਰਕੇ ਦਿੱਤਾ ਦਵਾ ਦਾਰੂ।

ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕੀਤਾ ਕੈਂਪ ਦਾ ਉਦਘਾਟਨ,67 ਰੋਗੀਆਂ ਦੇ ਮੁਫ਼ਤ ਲੈਂਨਜ ਪਾਏ ਗਏ।

ਚੋਹਲਾ ਸਾਹਿਬ 24 ਮਾਰਚ ( ਜੁਗਰਾਜ ਸਿੰਘ ਸਰਹਾਲੀ )

ਇਥੋਂ ਨੇੜਲੇ ਪਿੰਡ ਚੰਬਾ ਕਲਾਂ ਚੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਪਿੰਡ ਚੰਬਾ ਕਲਾ ਦੀ ਸਮੁੱਚੀ ਟੀਮ ਵੱਲੋਂ ਪਿੰਡ ਦੇ ਹੀ ਜੰਮਪਲ ਤੇ ਉੱਘੇ ਹੋਮਿਓਪੈਥਿਕ ਡਾਕਟਰ ਰਸਬੀਰ ਸਿੰਘ ਸੰਧੂ ਡਿਵਾਈਨ ਹੋਮਿਓਪੈਥੀ ਚੋਹਲਾ ਸਾਹਿਬ ਦੇ ਯਤਨਾ ਸਦਕਾ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਹਰਨਾਮ ਸਿੰਘ ਜੀ ਦੇ ਪਵਿੱਤਰ ਦਰਬਾਰ ਤੇ ਪੰਜਵਾਂ ਵਿਸ਼ਾਲ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਲਾਇਆ ਗਿਆ।ਜਿਸ ਦਾ ਸ਼ੁਭ ਉਦਘਾਟਨ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਤਾੜੀਆਂ ਦੀ ਗੂੰਜ ਚੋ ਰੀਬਣ ਕੱਟ ਕੇ ਕੀਤਾ।ਇਸ ਵਿਸ਼ਾਲ ਕੈਂਪ ਚੋਂ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਵਾਲਿਆਂ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਸੰਗਮਾ ਡਾਕਟਰ,ਡਾਕਟਰ ਹੀਰਾ,ਡਾਕਟਰ ਲੱਕੀ,ਡਾਕਟਰ ਅਵਿਨਾਸ਼ ਅਤੇ ਡਾਕਟਰ ਦਵਿੰਦਰ ਸਿੰਘ ਦੇ ਅਧਾਰਤ ਮੈਡੀਕਲ ਟੀਮਾਂ ਨੇ ਸਾਰਾ ਦਿਨ ਦੂਰ ਦੁਰਾਡੇ ਤੋਂ ਆਏ 793 ਅੱਖ ਰੋਗੀਆਂ ਦਾ ਮੁਫਤ ਚੈੱਕ ਅਪ ਕਰਕੇ ਉਨਾਂ ਨੂੰ ਲੋੜ ਅਨੁਸਾਰ ਮੁਫਤ ਦੁਆ ਦਾਰੂ ਦਿੱਤਾ ਅਤੇ 67 ਅੱਖ ਰੋਗੀਆਂ ਦੇ ਜਿੰਨਾ ਦੇ ਲੈਂਨਜ ਖਰਾਬ ਹੋਏ ਸਨ ਉਹਨਾਂ ਦੇ ਨਵੇਂ ਲੈਂਨਜ ਪਾਉਣ ਲਈ ਜਲੰਧਰ ਹਸਪਤਾਲ ਚੋਂ ਰਵਾਨਾ ਕੀਤਾ।ਉਨ੍ਹਾਂ ਦੇ ਨਵੇਂ ਲਵੇ ਲੈਂਨਜ ਪਾ ਕੇ ਉਨਾਂ ਨੂੰ ਫਿਰ 26 ਤਰੀਕ ਨੂੰ ਵਾਪਸ ਚੰਬਾ ਕਲਾਂ ਲਿਆ ਕੇ ਛੱਡਿਆ ਜਾਵੇਗਾ।ਅੱਖ ਰੋਗੀਆਂ ਦਾ ਆਉਣ ਜਾਣ ਰਹਿਣ ਸਹਿਣ ਸਭ ਮੁਫਤ ਹੋਵੇਗਾ। ਇਸ ਮੌਕੇ ਸਾਬਕਾ ਵਿਧਾਇਕ ਸਿੱਕੀ ਨੇ ਕੈਂਪ ਚੋਂ ਪੁੱਜੇ ਰੋਗੀਆਂ ਤੇ ਪਿੰਡ ਤੇ ਇਲਾਕੇ ਦੇ ਪਤਵੰਤਿਆਂ ਨੂੰ ਬੋਲਦਿਆਂ ਕਿਹਾ ਕਿ ਅੱਜ ਬਹੁਤ ਖੁਸ਼ ਹਨ ਕਿ ਉਨਾਂ ਦੀ ਚੰਬਾ ਕਲਾਂ ਦੀ ਕਾਂਗਰਸ ਪਾਰਟੀ ਦੀ ਸਾਰੀ ਟੀਮ ਵੱਲੋਂ ਇਹ ਪੰਜਵਾਂ ਵਿਸ਼ਾਲ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਅੱਖ ਰੋਗ ਤੋਂ ਪੀੜਿਤ ਲੋੜਵੰਦ ਰੋਗੀਆਂ ਦਾ ਮੁਫਤ ਇਲਾਜ ਤੇ ਲੈਂਨਜ ਪਵਾਉਣਾ ਸਭ ਤੋਂ ਵੱਡਾ ਪੁੰਨ ਹੈ।ਇਹ ਸੇਵਾ ਸਾਨੂੰ ਸਭ ਨੂੰ ਆਪਣੇ ਵਿਤ ਮੁਤਾਬਕ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਵਿੱਚੋਂ ਅੱਖਾਂ ਤੋਂ ਪੀੜਿਤ ਕੋਈ ਰੋਗੀ ਨਾ ਰਵੇ।ਇਸ ਮੌਕੇ ਸਿੱਕੀ ਸਾਹਿਬ ਨੇ ਵੀ ਆਪਣੇ ਸਾਰੇ ਮੈਡੀਕਲ ਟੈਸਟ ਅਤੇ ਅੱਖਾਂ ਦੇ ਟੈਸਟ ਕੈਂਪ ਚੋਂ ਪੁੱਜੇ ਰੋਗੀਆਂ ਨਾਲ ਡਾਕਟਰਾਂ ਤੋਂ ਕਰਵਾਏ ਜੋ ਸਾਰੇ ਹੀ ਸਹੀ ਤੇ ਫਿਟ ਪਾਏ ਗਏ।ਇਸ ਮੌਕੇ ਸਾਬਕਾ ਵਿਧਾਇਕ ਸਿੱਕੀ ਤੇ ਸਮੁੱਚੀ ਮੈਡੀਕਲ ਟੀਮ ਵੱਲੋਂ ਸਲਾਘਾਯੋਗ ਕੰਮ ਕਰਨ ਤੇ ਡਾਕਟਰ ਰਸਬੀਰ ਸਿੰਘ ਸੰਧੂ ਵਾਈਸ ਚੇਅਰਮੈਨ ਆਸ ਹੋਮਿਓਪੈਥਿਕ ਸੁਸਾਇਟੀ ਰਜਿਸਟਰ ਪੰਜਾਬ ਵੱਲੋਂ ਸੁੰਦਰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਮੁਫਤ ਅੱਖਾਂ ਦੇ ਕੈਂਪ ਵਿੱਚ ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਚੰਬਾ,ਕਰਮ ਸਿੰਘ ਚੰਬਾ,ਸੁਖਬੀਰ ਸਿੰਘ ਸ਼ੀਰਾ,ਗੁਰਚੇਤਨ ਸਿੰਘ,ਜਗਤਾਰ ਸਿੰਘ ਉੱਪਲ ਸਾਬਕਾ ਸਰਪੰਚ ਕਬੋ ਢਾਏ ਵਾਲਾ,ਸ੍ਰੀ ਰੂੜ ਕੁਮਾਰ ਸਾਬਕਾ ਸਰਪੰਚ ਧੁੰਨ ਢਾਏ ਵਾਲਾ,ਬਾਬਾ ਹਰਭਜਨ ਸਿੰਘ ਰੂੜੀ ਵਾਲਾ,ਪ੍ਰਗਟ ਸਿੰਘ ਚੰਬਾ ਕਿਸਾਨ ਆਗੂ,ਪਹਿਲਵਾਨ ਅਜੀਤ ਸਿੰਘ ਕਿਸਾਨ ਆਗੂ ਹਰਜਿੰਦਰ ਸਿੰਘ ਚੰਬਾ ਕਿਸਾਨ ਆਗੂ,ਬਲਬੀਰ ਸਿੰਘ ਗਰਾਣਾ ਕਿਸਾਨ ਆਗੂ,ਗੁਰਸੇਵਕ ਸਿੰਘ ਜਲਾਲਕਾ,ਲਖਬੀਰ ਸਿੰਘ,ਪ੍ਰਤਾਪ ਸਿੰਘ ਸੇਠ,ਸੁਖਦੇਵ ਸਿੰਘ ਡੱਗ,ਜੈਕਾਰ ਸਿੰਘ,ਡਾਕਟਰ ਗੁਰਦੇਵ ਸਿੰਘ,ਗੁਰਦੇਵ ਸਿੰਘ ਨਾਗ,ਸੁੱਚਾ ਸਿੰਘ ਖੂੰਡੇ ਵਾਲਾ,,ਬਲਕਾਰ ਸਿੰਘ ਬੋਲਾ,ਬਾਬਾ ਜਗਤਾਰ ਸਿੰਘ ਦਿੱਲੀ ਵਾਲੇ,ਸਰਬਜੀਤ ਸਿੰਘ ਗਿੱਲ,ਕੁਲਜੀਤ ਸਿੰਘ ਗਿੱਲ,ਰਣਜੀਤ ਸਿੰਘ ਫੌਜੀ,ਕੁਲਵਿੰਦਰ ਸਿੰਘ ਦੁਆਬੀਆ,ਗੁਰਦਾਸ ਸਿੰਘ ਫੌਜੀ,ਰਸਪਾਲ ਸਿੰਘ ਸ਼ਾਹ,ਮਹਿੰਦਰ ਸਿੰਘ ਘੜੁੱਕੇ ਵਾਲਾ,ਨਿਸ਼ਾਨ ਸਿੰਘ ਢੋਟੀ,ਰਣਜੀਤ ਸਿੰਘ ਪਵਾਰ ਸਿਆਸੀ ਸਲਾਹਕਾਰ ਰਮਨਜੀਤ ਸਿੰਘ ਸਿੱਕੀ ਆਦਿ ਪਿੰਡ ਦੇ ਪਤਵੰਤਿਆਂ ਤੋਂ ਇਲਾਵਾ ਵੱਡੀ ਤਦਾਦ ਚ ਕੈਂਪ ਚੋਂ ਲੋਕਾਂ ਨੇ ਪੁੱਜ ਕੇ ਕੈਂਪ ਨੂੰ ਸਫਲ ਤੇ ਯਾਦਗਾਰੀ ਬਣਾਇਆ।ਸਾਰਾ ਦਿਨ ਬਲਦੇਵ ਸਿੰਘ ਜਲਾਲਕਾ ਤੇ ਬਲਬੀਰ ਸਿੰਘ ਨਾਗ ਦੀ ਮਿਹਨਤ ਸਦਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਠੰਢਾ ਮਿੱਠਾ ਜਲ,ਚਾਹ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।