ਗੁਰੂ ਅਰਜਨ ਦੇਵ ਖਾਲਸਾ ਕਾਲਜ 'ਚ ਹੈਲਥ ਇੰਨਸੋ਼ਰੰਸ ਸੰਬੰਧੀ ਜਾਗਰੂਕਤਾ ਸੈਮੀਨਾਰ ਆਯੋਜਤ
- ਸਿੱਖਿਆ/ਵਿਗਿਆਨ
- 25 Feb, 2026 03:13 PM (Asia/Kolkata)
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,25 ਫਰਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਸਟਾਰ ਹੈਲਥ ਐਂਡ ਅਲਾਈਡ ਇਨਸ਼ੋਰੰਸ ਲਿਮਿਟਡ ਕੰਪਨੀ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਲਈ ਹੈਲਥ ਇਨਸ਼ੋਰੰਸ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਹ ਸੈਮੀਨਾਰ ਕਾਲਜ ਦੇ ਕਾਮਰਸ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋਫੈਸਰ ਹਿੰਮਤ ਸਿੰਘ ਅਤੇ ਪ੍ਰੋਫੈਸਰ ਪਰਮਜੀਤ ਕੌਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ।ਜਿਸ ਵਿੱਚ ਅਨਿਲ ਸ਼ਰਮਾ ਜੋਨਲ ਟਰੇਨਿੰਗ ਹੈਡ ਨੇ ਸਿਹਤ ਬੀਮੇ ਦੀ ਮਹੱਤਤਾ ਵੱਖ-ਵੱਖ ਪੋਲਸੀਆਂ, ਪ੍ਰੀਮੀਅਮ ਕਵਰੇਜ ਅਤੇ ਕਲੇਮ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਵਕਤਾਵਾ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਅਚਾਨਕ ਆਉਣ ਵਾਲੀਆਂ ਬਿਮਾਰੀਆਂ ਅਤੇ ਹਾਦਸਿਆਂ ਤੋਂ ਆਰਥਿਕ ਸੁਰੱਖਿਆ ਲਈ ਹੈਲਥ ਇਨਸ਼ੋਰਂਸ ਬਹੁਤ ਹੀ ਜਰੂਰੀ ਹੈ।ਉਹਨਾਂ ਨੇ ਕੈਸ਼ਲੈਸ ਇਲਾਜ,ਪਰਿਵਾਰ ਫਲੋਟਰ ਪਲਾਨ ਅਤੇ ਵਿਦਿਆਰਥੀਆਂ ਲਈ ਵਿਸ਼ੇਸ਼ ਯੋਜਨਾਵਾਂ ਬਾਰੇ ਚਰਚਾ ਕੀਤੀ । ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਆਪਣੇ ਸਵਾਲ ਪੁੱਛੇ ਜਿਨਾਂ ਦੇ ਮੈਡਮ ਸ਼ਿਵਾਨੀ ਚੋਪੜਾ ਬ੍ਰਾਂਚ ਟ੍ਰੇਨਿੰਗ ਹੈੱਡ ਦੁਆਰਾ ਸੰਤੋਖਜਨਕ ਉੱਤਰ ਦਿੱਤੇ ਗਏ । ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ.ਹਿੰਮਤ ਸਿੰਘ ਦੁਆਰਾ ਕੰਪਨੀ ਦੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਜਾਣਕਾਰੀ ਭਰਪੂਰ ਕਾਰਜਕਰਮ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੁੰਦੇ ਹਨ।ਇਸੇ ਲਈ ਸਮੇਂ-ਸਮੇਂ ਤੇ ਵਿਦਿਆਰਥੀਆਂ ਦੇ ਲਈ ਅਜਿਹੇ ਟਰੇਨਿੰਗ ਪ੍ਰੋਗਰਾਮ ਉਲੀਕੇ ਜਾਂਦੇ ਹਨ।ਇਸੇ ਦੌਰਾਨ ਉਹਨਾਂ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
Leave a Reply