ਕਿਸਾਨਾਂ ਮਜਦੂਰਾਂ ਤੇ ਬਿਜਲੀ ਮੁਲਾਜਮਾਂ ਵਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜੋਰਦਾਰ ਰੋਸ ਵਿਖਾਵਾ
- ਰਾਜਨੀਤੀ
- 27 Jan, 2026 01:26 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਕਿਸਾਨਾਂ ਮਜ਼ਦੂਰਾਂ ਅਤੇ ਬਿਜਲੀ ਕਾਮਿਆਂ ਵੱਲੋਂ ਪਿੰਡ ਦਾਉਕੇ ਨੇਸ਼ਟਾ, ਪਕਾ ਪਿੰਡ ਰਾਜਾਤਾਲ, ਭੈਣੀ, ਭੋਰੋਪਾਲ, ਦੇ ਕਿਸਾਨਾਂ ਅਤੇ ਅਟਾਰੀ, ਮੁਹਾਵਾ, ਮੋਦੇ, ਧਨੋਏ ਕਲਾਂ ਦੇ ਕਿਸਾਨਾਂ ਵੱਲੋਂ ਵਲੋਂ ਮੋਦੀ ਸਰਕਾਰ ਦੇ ਲਿਆਂ ਦੇ ਬਿਜਲੀ ਸੋਧ ਬਿੱਲ 2025, ਲੇਬਰ ਕਾ ਨੂੰਨ ਦੀਆਂ ਚਾਰ ਧਰਾਵਾਂ, ਮਨਰੇਗਾ ਦਾ ਪੁਰਾਣਾ ਸਰੂਪ ਬਹਾਲ ਕਰਨ ਅਤੇ ਬੀਜ਼ ਬਿਲ ਵਾਪਿਸ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਟ੍ਰੈਕਟਰ ਮਾਰਚ ਕਰਕੇ ਰੋਸ ਮਾਰਚ ਕੱਢਿਆ ਗਿਆ ਮੰਗ ਕੀਤੀ ਗਈ ਕਿ ਇਹਨਾਂ ਬਿੱਲਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ, ਟ੍ਰੈਕਟਰ ਮਾਰਚ ਦੀ ਅਗਵਾਈ ਕਿਸਾਨ ਮੋਰਚੇ ਦੇ ਆਗੂਆਂ ਨਿਰਮਲ ਸਿੰਘ ਮੋਦੇ, ਬਲਦੇਵ ਸਿੰਘ ਧਾਰੀਵਾਲ, ਗੁਰਦੇਵ ਸਿੰਘ ਮੁਹਾਵਾ, ਸ਼ਰਨਜੀਤ ਸਿੰਘ ਧਨੋਆ, ਗ੍ਰਰਪਰੀਤ ਰਾਜਾਤਾਲ,ਸੁਖ ਲਹੋਰੀਮਲ, ਬਾਬਾ ਅਰਜੁਨ ਸਿੰਘ ਕਾਮਰੇਡ ਰਤਨ ਸਿੰਘ ਰੰਧਾਵਾ ਕੁਲਜੀਤ ਸਿੰਘ ਸਾਬਕਾ ਡੀਐਸਪੀ, ਮਨਜੀਤ ਸਿੰਘ ਸਾਬਕਾ ਸਰਪੰਚ, ਮਨਿੰਦਰ ਸਿੰਘ ਨੇਸ਼ਟਾ, ਬੂਟਾ ਸਿੰਘ ਰੋੜਾਵਾਲਾ ਨੇ ਕੀਤੀ ਉਨ੍ਹਾਂ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕੀਤੀ ਕਿ ਕਿ ਸਾਰੇ ਕਾਨੂੰਨ ਲਾਗੂ ਨਹੀਂ ਕਰਨ ਦਿੱਤੇ ।ਜਾਣਗੇ ਅਤੇ ਸਾਰੇ ਪੰਜਾਬ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ।ਇਹ ਕਾਨੂੰਨ ਲਿਆਉਣ ਵਿੱਚ ਕਿਸਾਨਾਂ ਮਜ਼ਦੂਰਾਂ ਅਤੇ ਬਿਜਲੀ ਕਾਮਿਆਂ ਵਿੱਚ ਭਾਰੀ ਰੋਸ ਵੇਖਿਆ ਗਿਆ।
Leave a Reply