ਅਜੇ ਵੀ ਸੰਭਲ ਜਾਓ ਪੰਜਾਬੀਓ ਨਾ ਸੌਦੇ ਕਰੋ ,ਇੱਕ ਹੋਰ ਠੱਗੀ ਨਸ਼ਰ

ਅਜੇ ਵੀ ਸੰਭਲ ਜਾਓ ਪੰਜਾਬੀਓ ਨਾ ਸੌਦੇ ਕਰੋ ,ਇੱਕ ਹੋਰ ਠੱਗੀ ਨਸ਼ਰ

ਮੈਂ ਤੇਗਬੀਰ ਸਿੰਘ ਪਿੰਡ ਤੇ ਡਾਕਖਾਨਾ ਝੰਡੇਰ ਮਹਾਂ ਪੁਰਖ ਤਹਿਸੀਲ ਖਡੂਰ ਸਾਹਿਬ ਜਿਲ੍ਹਾ ਤਰਨਤਾਰਨ ਦਾ ਵਾਸੀ ਹਾਂ | ਮੇਰਾ ਵਿਆਹ 05/06/2015 ਨੂੰ ਨਵਪ੍ਰੀਤ ਕੋਰ ਪੁੱਤਰੀ ਰਘਬੀਰ ਸਿੰਘ ਵਾਸੀ ਪਿੰਡ ਦੇਵੀਦਾਸਪੁਰ ਨਾਲ ਹੋਇਆ ਸੀ | ਮੈਂ ਆਪਣੀ ਪਤਨੀ ਨੂੰ ਆਈਲੇਟਸ ਕਰਵਾ ਕੇ ਤੇ ਸਾਰਾ ਖਰਚਾ ਲਾ ਕੇ ਕਨੇਡਾ ਪੜਨ ਲਈ ਦਸੰਬਰ 2016 ਨੂੰ ਭੇਜਿਆ ਸੀ |ਜਦ ਤਕ ਓਸ ਦੀ ਪੜ੍ਹਾਈ ਚਲਦੀ ਰਹੀ ਉਹ ਮੇਰੇ ਨਾਲ ਠੀਕ ਰਹੀ ਜਿਵੇਂ ਹੀ ਉਸ ਨੂੰ ਵਰਕ ਪਰਮਿਟ ਮਿਲ ਗਿਆ ਉਸ ਨੇ ਮੇਰਾ ਤੇ ਮੇਰੇ ਪਰਿਵਾਰ ਨਾਲ 2 ਸਾਲ ਤੋਂ ਗਲਬਾਤ ਬੰਦ ਕਰ ਦਿੱਤੀ ਹੈ ਅਤੇ ਮੇਰਾ ਨੰਬਰ ਬਲਾਕ ਕਰ ਦਿੱਤਾ ਹੈ |ਮੈਂ ਉਸ ਦੇ ਮਾਪਿਆਂ ਨਾਲ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਅਸਫਲ ਰਹੀ ਉਹਨਾਂ ਨੇ ਵੀ ਮੇਰਾ ਫੋਨ ਚਕਨਾ ਬੰਦ ਕਰ ਦਿੱਤਾ | ਮੈਂ ਆਪਣੀ ਪਤਨੀ ਨੂੰ ਈਮੇਲ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਸ ਦਾ ਵੀ ਕਦੇ ਜਵਾਬ ਨਹੀਂ ਆਇਆ | ਮੈਂ ਅਪਣਾੇ ਘਰ ਬਚਾਉਣ ਲਈ ਹਰ ਹੀਲਾ ਕੀਤਾ ਹੈ ਪਰ ਮੇਰੀ ਪਤਨੀ ਅਤੇ ਉਸ ਦੇ ਮਾਪਿਆਂ ਨੇ ਮੇਰੀ ਕੋਈ ਨਹੀਂ ਸੁਣੀ | ਥਕ ਹਾਰ ਮੈਂ ਕਾਨੂੰਨ ਦੀ ਮਦਦ ਲਈ ਜਿਸ ਦੇ ਤਹਿਤ ਸਾਰੇ ਸਬੂਤ ਅਤੇ ਦਲੀਲ ਦੇ ਆਧਾਰ ਤੇ ਮੇਰੀ ਪਤਨੀ ਵਿਰੁੱਧ ਧਾਰਾ 420 ਤਹਿਤ fir no 0068 ਥਾਣਾ ਗੋਇੰਦਵਾਲ ਸਾਹਿਬ ਤਰੀਕ 01/05/2021 ਕੇਸ ਦਰਜ ਕੀਤਾ ਗਿਆ ਹੈ | ਮੇਰੀੇ ਪਤਨੀ ਨੇ ਆਪਣੇ ਆਪ ਨੂੰ ਕਵਾਰੀ ਦਸ ਕੇ ਪੀਸੀਸੀ ਲੈਣ ਦੀ ਕੋਸ਼ਿਸ਼ ਕੀਤੀ ਸੀ ।

ਭਾਈ ਅਮਰਜੀਤ ਸਿੰਘ ਸੁਰ ਸਿੰਘ ਦੀ ਫੇਸਬੁੱਕ ਵਾਲ ਤੋਂ