ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ( ਪੁਰਾਣੀ ਇਮਾਰਤ) ਵਿਖੇ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਮਨਾਇਆ

ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ( ਪੁਰਾਣੀ ਇਮਾਰਤ) ਵਿਖੇ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ  ਮਨਾਇਆ

ਪੁਨਤੀਨੀਆ 1 ਅਪ੍ਰੈਲ , ਪਰਵਿੰਦਰ ਸਿੰਘ ਰੌਕੀ

ਗੁਰੂਦੁਆਰਾ ਸਿੰਘ ਸਭਾ ਪੁਨਤੀਨੀਆ ਪੁਰਾਣੀ ਇਮਾਰਤ ਜਿਲਾ ਲਾਤੀਨਾ ਲਾਸੀਓ ਇਟਲੀ ਵਿਖੇ ਲਾਸੀਓ ਸੁਬੇ ਵਿਚ ਪਿਹਲੀ ਵਾਰ ਚੱੜਦੀ ਕਲ੍ਹਾ ਦਾ ਪ੍ਰਤੀਕ ਪਵਿੱਤਰ ਖਾਲਸਾਈ ਤਿਓਹਾਰ ਹੋਲਾ ਮਹੱਲਾ ਕੱਡਿਆ ਗਿਆ । ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋ ਸਾਜੇ ਨਿਵਾਜੇ ਖਾਲਸਾ ਪੰਥ ਦੇ ਰਿਵਾਇਤੀ ਤਿਉਹਾਰ ਜਿਨਾਂ ਵਿਚੋ ਹੋਲਾ ਮਹੱਲਾ ਬਹੁਤ ਮਹੱਤਵਪੂਰਨ ਹੈ ਜਿਸਦੇ ਸਬੰਧ ਵਿਚ ਸਮੂਹ ਲਾਸਿਓ ਸੁਬੇ ਦਿਆਂ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਨਿਹੰਗ ਸਿੰਘ ਜਥੇਬੰਦੀਆਂ ਲਾਡਲੀਆਂ ਫੌਜਾਂ ਭੂਯੰਗ ਫੌਜਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਪੁਰਣੀ ਇਮਾਰਤ ਪੋਨਤੀਨਿਆਂ ਵਿਖੇ ਤਿੰਨ ਰੋਜ਼ਾ ਸਮਾਗਮ ਹੋਏ ਇਹਨਾ ਸਮਾਗਮਾ ਦੇ ਚਲਦੇ ਤਿੰਨੋਂ ਦਿਨ ਸਵੇਰ ਤੇ ਸ਼ਾਮ ਦੇ ਦਿਵਾਨਾ ਵਿਚ ਸੰਗਤਾਂ ਵੱਲੋਂ ਵੱਧ ਚੱੜ ਕੇ ਹਾਜਰੀਆਂ ਭਰੀਆਂ ਗਈਆਂ ਸ਼ਨੀਵਾਰ ਸ਼ਾਮ ਦੇ ਦਿਵਾਨਾਂ ਵਿਚ ਨਿਹੰਗ ਸਿੰਘ ਫੌਜਾਂ ਤੇ ਬਚਿਆਂ ਵੱਲੌ ਕਵੀਸ਼ਰੀ ਆਰਤੀ ਆਰਤਾ ਤੋ ਉਪਰੰਤ ਖੁਲੇ ਦਿਵਾਨ ਸਜਾ ਕੇ ਹੋਲੇ ਮਹੱਲੇ ਦੇ ਇਤਿਹਾਸ ਤੋ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ 

image

 ਐਤਵਾਰ ੩੦/੩/੨੦੨੫ ਅਮ੍ਰਿਤਵੇਲੇ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਿਤਨੇਮ ਤੋ ਉਪਰੰਤ ਪਾਠ ਚੰਡੀ ਦੀ ਵਾਰ ਉਪਰੰਤ ਆਸਾ ਦੀ ਵਾਰ ਕੀਰਤਨ ਦਾ ਸਰਬੱਤ ਸੰਗਤ ਨੇ ਲਾਹਾ ਪ੍ਰਾਪਤ ਕੀਤਾ ੮ ਵਜੇ ਤੋਂ ਲੈਕੇ ਅਕਾਲ ਉਸਤਤ ਚੰਡੀ ਦੀ ਵਾਰ ਸੁਖਮਨੀ ਸਾਹਿਬ ਦੇ ਜਾਪ ਤੇ ਆਰਤੀ ਆਰਤਾ ਦੇ ਜਾਪ ਉਪਰੰਤ ਖੁਲੇ ਦਿਵਾਨ ਸਜਾਏ ਗਏ ਦੁਪਿਹਰ ੧ ਵਜੇ ਦੇ ਕਰੀਬ ਸੱਰਬਤ ਗੁਰੂ ਖਾਲਸਾ ਦਲ ਪੰਥ ਨਿਹੰਗ ਸਿੰਘ ਫ਼ੌਜਾਂ ਤੇ ਸੰਗਤਾਂ ਦੀ ਹਾਜਰੀ ਵਿੱਚ ਹੋਲਾ ਮਹਲਾ ਦੇ ਰੂਪ ਵਿਚ ਮਹਲਾ ਚਾੜਿਆ ਗਿਆ ਜਿਸ ਵਿਚ ਖਾਲਸਾਈ ਜਾਹੋ ਜਲਾਲ ਦੇ ਦਰਸ਼ਨ ਸਰਬੱਤ ਸੰਗਤਾਂ ਨੇ ਕਿਤੇ ਖਾਲਸਾਈ ਬਾਣੇ ਵਿਚ ਸ਼ਸਤਰਾਂ ਨਾਲ ਸਜੇ ਨਿਹੰਗ ਸਿੰਘਾ ਭੁਜੰਗੀਆਂ ਦੇ ਦਰਸ਼ਣ ਕਰ ਸੰਗਤਾਂ ਗੱਦ ਗੱਦ ਹੋ ਉਠੀਆਂ 

image

ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋ ਗਤਕਾ ਦਾ ਖੁਲਾ ਅਖਾੜਾ ਸਜਾਇਆ ਗਿਆ ਭੁਜੰਗ ਫੋਜਾਂ ਵੱਲੌਂ ਗਤਕੇ ਦੇ ਅਦਭੁਤ ਜਹੋਰ ਦਿਖਾਏ ਗਏ । ਇਹ ਸਾਰੇ ਚੜਦੀ ਕਲਾਂ ਦੇ ਸਮਾਗਮਾ ਦਾ ਸਿਹਰਾ ਬਾਬਾ ਹਰਜੋਤ ਸਿੰਘ ਜੀ ਤੇ ਇਲਾਕੇ ਦੇ ਸਮੂਹ ਨਿਵਾਸੀਆਂ ਨੋਜਵਾਨਾ ਸੰਗਤਾ ਤੇ ਸੇਵਾਦਾਰ ਪ੍ਰਬੰਧਕ ਕਮੇਟੀ ਨੂੰ ਬੰਝਦਾ ਹੈ ਜਿਨਾ ਦੀ ਅਣਥੱਕ ਮਿਹਨਤ ਸਦਕਾ ਪਿਹਲੀ ਵਾਰ ਲਾਸੀਓ ਸੁਬੇ ਵਿਚ ਹੋਲਾ ਮਹੱਲਾ ਚੱੜਦੀ ਕੱਲਾ ਨਾਲ ਮਨਾਇਆ ਗਿੲਾ ਹੈ ਜਿਸ ਲਈ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਪੋਨਤੀਨੀਆ ਪੁਰਾਣੀ ਇਮਾਰਤ ਧੰਨਤਾ ਦੇ ਯੋਗ ਹੈ ।