ਸਰਹੱਦੀ ਪਿੰਡ ਮਹਿੰਦੀਪੁਰ ਦੇ ਧੁੰਸੀ ਬੰਨ੍ਹ ਦਾ ਐੱਸ. ਜੀ. ਪੀ. ਸੀ. ਮੈਂਬਰ ਭਾਈ ਮਨਜੀਤ ਸਿੰਘ ਨੇ ਕੀਤਾ ਦੌਰਾ

ਸਰਹੱਦੀ ਪਿੰਡ ਮਹਿੰਦੀਪੁਰ ਦੇ ਧੁੰਸੀ ਬੰਨ੍ਹ ਦਾ ਐੱਸ. ਜੀ. ਪੀ. ਸੀ. ਮੈਂਬਰ ਭਾਈ ਮਨਜੀਤ ਸਿੰਘ ਨੇ ਕੀਤਾ ਦੌਰਾ

ਤਰਨ ਤਾਰਨ ਗੁਰਮੀਤ ਸਿੰਘ ਵਲਟੋਹਾ 

ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਦੇ ਸਰਹੱਦੀ ਪਿੰਡ ਮਹਿੰਦੀਪੁਰ ਦੇ ਧੁੱਸੀ ਬੰਨ੍ਹ ਦਾ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਤੋਂ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਉਸ ਨੂੰ ਹਰ ਸਾਲ ਅਜਿਹੀ ਕੁਦਰਤੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਮੇਨ ਕਾਰਨ ਸਰਕਾਰਾਂ ਹਨ, ਜੋ ਕਿ ਸਮੇਂ ਦੇ ਨਾਲ ਸਹੀ ਉਪਰਾਲੇ ਨਾ ਕਰਦੇ ਹੋਏ ਕਿਸਾਨਾਂ ਦੀ ਫਸਲ ਤਬਾਹ ਕਰਵਾ ਦਿੰਦੀ ਹੈ ਅਤੇ ਕਿਸਾਨਾਂ ਨੂੰ ਲਵਾਰਿਸ ਛੱਡ ਦਿੱਤਾ ਜਾਂਦਾ ਹੈ। ਅੱਜ ਜਦੋਂ ਪੰਜਾਬ ਪੂਰਨ ਤੌਰ 'ਤੇ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ, ਦਰਿਆਵਾਂ ਦੇ ਪਾਣੀ ਨੇ ਸਾਡੇ ਸੂਬੇ ਨੂੰ ਤਬਾਹ ਕਰ ਦਿੱਤਾ ਹੈ। ਹੁਣ ਉਹ ਸੂਬਾ ਤੇ ਕੇਂਦਰ ਸਰਕਾਰ ਕਿੱਥੇ ਹੈ ਜੋ ਕਿ ਕਿਸਾਨਾਂ ਦੇ ਹੱਕ ਵਿਚ ਵੱਡੇ-ਵੱਡੇ ਦਾਅਵੇ ਕਰਦੇ ਆ ਰਹੇ ਹਨ, ਹਰ ਸਾਲ ਹੜ੍ਹ ਆ ਰਹੇ ਹਨ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਹਰ ਸੰਕਟ ਸਮੇਂ ਪੰਜਾਬ ਨੂੰ ਆਪਣੇ ਹਾਲ 'ਤੇ ਛੱਡ ਦਿੱਤਾ ਜਾਂਦਾ ਹੈ। ਇਸ ਕਾਰਨ ਹਰ ਪੰਜਾਬੀ ਨਿਰਾਸ਼ ਹੈ ਕਿਉਂਕਿ ਬਰਸਾਤਾਂ ਅਜੇ ਵੀ ਜਾਰੀ ਹਨ। ਪਹਾੜੀ ਇਲਾਕਿਆਂ ਦਾ ਸਾਰਾ ਪਾਣੀ ਪੰਜਾਬ ਦਾ ਨੁਕਸਾਨ ਕਰਦੇ ਹੋਏ ਤਬਾਹੀ ਮਚਾਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੇ ਹਾਲਾਤਾਂ  ਤੋਂ ਜਾਣੂ ਕਰਾਉਣ ਅਤੇ ਕੇਂਦਰ ਸਰਕਾਰ ਤੋਂ ਸਪੈਸ਼ਲ ਪੈਕਜ ਦੀ ਮੰਗ ਕਰਨ । ਉਨ੍ਹਾਂ ਬੰਨ੍ਹ 'ਤੇ ਕਿਸਾਨਾਂ ਨੂੰ  ਨਕਦੀ ਸਹਾਇਤਾ ਵਜੋਂ ਭੇਟ ਕੀਤੀ। ਇਸ ਮੌਕੇ ਉਨ੍ਹਾਂ ਨੇ ਹੋਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਵਾਇਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.