ਮੋਦੀ ਨੂੰ ਅਫ਼ਗਾਨਿਸਤਾਨ ਤਾਂ ਵਿਖ ਗਿਆ ਪਰ ਪੰਜਾਬ ਨਹੀਂ ਦਿਸਿਆ : ਭਾਈ ਗਗਨਦੀਪ ਸਿੰਘ ਸੁਲਤਾਨਵਿੰਡ
- ਰਾਜਨੀਤੀ
- 02 Sep, 2025 05:20 PM (Asia/Kolkata)
ਅੰਮ੍ਰਿਤਸਰ, 2 ਸਤੰਬਰ , ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਭਾਰਤੀ/ਹਿੰਦੁਸਤਾਨੀਆਂ ਨੂੰ ਪੁਰਾਣੇ ਸਮੇਂ ਤੋਂ ਹੀ ਗਜਨੀ ਕੋਲੋਂ ਪਠਾਣਾ ਕੋਲੋਂ ਮੁਗਲਾਂ ਕੋਲੋਂ ਬਾਹਰੋਂ ਛਿੱਤਰ ਵੱਜਦੇ ਆਏ ਹਨ ਪਰ ਇਹ ਫਿਰ ਉਹਨਾਂ ਦੇ ਹੀ ਪੈਰੀ ਪੈਂਦੇ ਰਹੇ ਹਨ। ਹੁਣ ਵੀ ਇਹ ਅਫਗਾਨਿਸਤਾਨ ਦੇ ਡਰ ਤੋਂ ਉਨਾਂ ਦਾ ਪਾਣੀ ਭਰਦੇ ਫਿਰਦੇ ਨੇ। ਪਰ ਇਹ ਲੋਕ ਭੁੱਲ ਗਏ ਨੇ ਕਿ ਇਹਨਾਂ ਦਾ ਜਨੇਊ ਸ੍ਰਿਸ਼ਟੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਚਾਇਆ ਸੀ। ਜਿਨ੍ਹਾਂ ਨੇ ਇਹਨਾਂ ਉੱਤੇ ਜ਼ੁਲਮ ਕੀਤਾ ਉਹਨਾ ਨਾਲ ਇਹ ਅਕਿਰਤਘਣ ਲੋਕ ਸਾਂਝਾ ਪਾ ਰਹੇ ਨੇ। ਅਤੇ ਇਹ ਲੋਕ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਨੇ ਜਿਨਾਂ ਨੇ ਇਹਨਾਂ ਦਾ ਧਰਮ ਬਚਾਇਆ। ਉਲਟਾ ਇਹਨਾ ਦੀ ਹਕੂਮਤ ਨੇ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ। ਸਾਡੇ ਧਾਰਮਿਕ ਅਸਥਾਨ ਤੇ ਹਮਲਾ ਕੀਤਾ।ਪੰਜਾਬ ਦੀਆ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ। ਹੁਣ ਡੈਮ ਪੰਜਾਬ ਵਿੱਚ ਖੋਲ ਦਿੱਤੇ।ਇਹਨਾ ਨੂੰ ਜੁੱਤੀਆਂ ਵੱਜਦੀਆਂ ਹੀ ਰਹਿਣ । ਫ਼ੇਰ ਹੀ ਲੋਟ ਆਉਣਗੇ। ਇਹ ਭਾਰਤੀ ਬ੍ਰਹਮਣਵਾਦੀ ਹੈ ਹੀ ਧੋਖੇਬਾਜ਼ ਨੇ। ਕੋਈ ਪੰਜਾਬ ਤੋਂ ਬਾਹਰੀ ਭਾਰਤੀ ਹਿੰਦੂ ਬ੍ਰਾਹਮਣ ਇੱਕ ਵੀ ਪੰਜਾਬ ਦੇ ਹੱਕ ਵਿੱਚ ਬੋਲਿਆ ਤਾਂ ਵਿਖਾ ਦਿਓ ਇਹ ਸਭ ਤਮਾਸ਼ਾ ਵੇਖ ਰਹੇ ਨੇ ਬੈਠ ਕੇ ਕਿ ਪੰਜਾਬ ਬਰਬਾਦ ਹੋ ਜਾਵੇ। ਪੰਜਾਬ ਨਾ ਕਦੇ ਪਹਿਲਾਂ ਹਾਰਿਆ ਸੀ ਨਾ ਹੁਣ ਹਾਰੇਗਾ ਅਸੀਂ ਪਹਿਲਾਂ ਵੀ ਅੜੇ ਸੀ ਹੁਣ ਵੀ ਅੜਾਂਗੇ ।ਜਾਲਮ ਸਰਕਾਰ ਦੀ ਜੜ ਪੱਟਾਂਗੇ। ਨੌਜਵਾਨ ਕੁਰਾਹੇ ਨਹੀਂ ਪੈਂਦੇ ਸਗੋਂ ਉਹ ਆਪਣੇ ਹੱਕ ਲਈ ਲੜਦੇ ਨੇ ਇਸ ਰਸਤੇ ਗੌਰਮੈਂਟ ਹੀ ਸਾਨੂੰ ਤੋਰਦੀ ਹੈ। ਇਹ ਤਾਂ ਸੈਂਟਰ ਨੂੰ ਚਾਹੀਦਾ ਹੈ ਕਿ ਪੰਜਾਬ ਨਾਲ ਬਣਾ ਕੇ ਰੱਖਣੀ ਹੈ ਜਾਂ ਵਿਗਾੜਨੀ ਹੈ। ਜੇਕਰ ਇਸ ਵਾਰ ਪੰਜਾਬ ਵਾਲੇ ਚੰਗੇ ਹੋਣ ਤਾਂ ਪੰਜਾਬ ਵਾਲੇ ਇੱਕ ਵੀ ਵੋਟ ਇਹਨਾਂ ਸਰਕਾਰੀ ਦੱਲਿਆਂ ਨੂੰ ਨਾ ਪਾਉਣ ਅਤੇ ਵਾਪਸ ਇਹਨਾਂ ਨੂੰ ਘਰੋਂ ਘਰੀ ਮੋੜਿਆ ਜਾਵੇ। ਸਾਨੂੰ ਇਹੋ ਜਿਹੀਆਂ ਸਰਕਾਰਾਂ ਦੀ ਜਰੂਰਤ ਨਹੀਂ ਜੋ ਲੋੜ ਪੈਣ ਤੇ ਸਾਡੀ ਟਾਈਮ ਸਿਰ ਸਾਰ ਨਾ ਲੈ ਸਕਣ। ਜੇਕਰ ਆਮ ਘਰਾਂ ਦੇ ਨੌਜਵਾਨਾਂ ਨੇ ਸਭ ਕੁਝ ਪੰਜਾਬ ਦਾ ਮਸਲਾ ਹੱਲ ਕਰਨਾ ਹੈ ਅਤੇ ਪੰਜਾਬ ਦੀ ਜਮੀਨਾਂ ਬਚਾਉਣੀਆਂ ਨੇ ਤਾਂ ਸਾਨੂੰ ਇਹੋ ਜਿਹੀ ਸਰਕਾਰ ਦੀ ਕੋਈ ਜਰੂਰਤ ਨਹੀਂ ,ਜੋ ਦਿੱਲੀ ਦੇ ਥੱਲੇ ਲੱਗ ਕੇ ਚਲਦੀ ਹੋਵੇ। ਪੰਜਾਬ ਦਾ ਮੁੱਖ ਮੰਤਰੀ ਕਹਾਉਣ ਨਾਲ ਕੋਈ ਪੰਜਾਬ ਦਾ ਰਾਖਾ ਨਹੀਂ ਬਣ ਜਾਂਦਾ। ਰਾਖੇ ਉਹ ਹੁੰਦੇ ਨੇ ਜੋ ਦਿਨ ਰਾਤ ਆਪਣੇ ਪੰਜਾਬ ਲਈ ਲੜਦੇ ਮਰਦੇ ਨੇ।
Leave a Reply