ਪੰਜ ਸੌ ਵਰ੍ਹਾ ਪਹਿਲਾਂ ਵੀ ਦੁਨੀਆਂ ਭਗਤ ਰਵਿਦਾਸ ਜੀ ਨੂੰ, ਭਗਤ ਹੀ ਆਖਦੀ ਸੀ :- ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਪੰਜ ਸੌ ਵਰ੍ਹਾ ਪਹਿਲਾਂ ਵੀ ਦੁਨੀਆਂ ਭਗਤ ਰਵਿਦਾਸ ਜੀ ਨੂੰ, ਭਗਤ ਹੀ ਆਖਦੀ ਸੀ :- ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਗੁਰੂ ਨੇ ਕੋਈ ਵੀ ਅਨਿਆਏ ਨਹੀਂ ਕੀਤਾ ਜਿਹੜੀ ਵੀ ਚੀਜ਼ ਕਿਸੇ ਦੇ ਨਾਂ ਨਾਲ ਸੰਬੰਧਤ ਪ੍ਰਚਲਤ ਹੋ ਗਈ, ਜੇ ਉਹ ਛੱਡ ਦਿਓ ਤੇ ਉਹਦੀ ਪਹਿਚਾਣ ਖ਼ਤਮ ਹੋ ਜਾਂਦੀ ਹੈ ਤੇ ਗੁਰੂ ਨੇ ਬਖਸ਼ਿਸ ਕੀਤੀ ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਹੜੇ ਵੀ ਭਗਤ ਦੀ ਰਚਨਾ ਰੱਖੀ ਉਹਦੀ ਪਹਿਚਾਣ ਖ਼ਤਮ ਨਾ ਹੋਵੇ, ਜਿਹੜਾ ਨਾਂ ਉਹਨਾਂ ਦਾ ਪ੍ਰਚਲਤ ਸੀ ਉਹ ਹੀ "ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਵਿਚ ਰਖਿਆ ....
ਭਾਈ ਗੁਰਦਾਸ ਜੀ ਦੇ ਪੰਜ ਸੌ ਵਰ੍ਹਾ ਪਹਿਲਾਂ ਦੇ ਇਹ ਬਚਨ ਹਨ "ਭਗਤੁ ਭਗਤੁ ਜਗਿ ਵਜਿਆ ਚਹੁੰ ਚਕਾਂ ਦੇ ਵਿਚਿ ਚਮਿਰੇਟਾ" ਇਹਦਾ ਮਤਲਬ ਪੰਜ ਸੌ ਵਰ੍ਹਾ ਪਹਿਲਾਂ ਵੀ "ਬਾਬਾ ਰਵਿਦਾਸ ਜੀ" ਦਾ ਨਾਮ "ਭਗਤ ਰਵਿਦਾਸ" ਸੀ ....
ਜਿਹੜੇ ਕੇਵਲ ਉਹਨਾਂ ਦਾ ਸਰੀਰ ਵੇਖਦੇ ਨੇ ਇਹ ਕਿਹੜੇ ਘਰ ਪੈਦਾ ਹੋਇਆ, ਇਹ ਕੋਈ ਬੜਾ ਅਮੀਰ ਨਹੀਂ, ਇਹਨੇ ਕਿਹੜੀ ਪੜ੍ਹਾਈ ਕੀਤੀ ਹੈ, ਇਸਦੇ ਕੋਲ ਕੋਈ ਡਿਗਰੀ ਨਹੀਂ, ਜਿਹੜੇ ਸਿਰਫ਼ ਉਪਰ ਉਪਰ ਵੇਖਦੇ ਨੇ ਉਹ ਤਾਂ ਸਿਰਫ਼ ਮੈਲੇ ਚੀਥੜੇ ਵੇਖਦੇ ਨੇ, ਕਿਸੇ ਨੇ ਮੈਲੇ ਕਪੜੇ ਪਾਏ ਹੋਣ ਤੇ ਕੋਈ ਕਪੜਿਆਂ ਤੋਂ ਅੰਦਾਜ਼ਾ ਲਾ ਲਵੇ ਇਹ ਕੋਈ ਗਰੀਬ ਜਿਹਾ ਬੰਦਾ ਹੈ, ਗੁਰੂ ਕਹਿੰਦੇ ਨੇ ਭਲਾ ਜੇ ਉਸ ਚੀਥੜਿਆਂ ਵਿਚ ਲੀਰਾਂ ਵਿਚ ਕਿਸੇ ਨੇ ਲਪੇਟ ਕੇ ਹੀਰਾ ਰਖਿਆ ਹੋਵੇ ਲਾਲ ਰਖਿਆ ਹੋਵੇ ਤੇ ਕੀ ਉਹਦੀ ਕੀਮਤ ਚੀਥੜੇ ਪਾਓਗੇ ਨਹੀਂ ਉਹਦੀ ਕੀਮਤ ਬਦਲ ਜਾਏਗੀ, ਹਰ ਕੋਈ ਆਖੇਗਾ ਇਸ ਲੀਰਾਂ ਵਿਚ ਧਿਆਨ ਦਿਓ ਇਸ ਵਿਚ ਤੇ ਲਾਲ ਹੈ, ਤੇ ਭਾਈ ਗੁਰਦਾਸ ਜੀ ਨੇ ਵੀ ਭਗਤ ਰਵਿਦਾਸ ਜੀ ਦੀ ਉਪਮਾ ਕਰਦੇ ਹੋਏ ਲਫਜ਼ ਵਰਤ ਦਿੱਤੇ "ਜਿਉ ਕਰਿ ਮੈਲੈ ਚੀਥੜੈ ਹੀਰਾ ਲਾਲ ਅਮੋਲੁ ਪਲੇਟਾ" ....
ਬਾਬਾ ਰਵਿਦਾਸ ਜੀ ਵੀ ਆਪਣੀ ਰਸਨਾ ਤੋਂ ਆਖਦੇ ਨੇ, ਹੇ ਰੱਬ! ਤੇਰੇ ਤੇ ਮੇਰੇ, ਮੇਰੇ ਤੇ ਤੇਰੇ ਵਿਕ ਕੋਈ ਫ਼ਰਕ ਨਹੀਂ "ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ" ਕਿਉੰਕਿ ਭਗਤ ਜਨਾਂ ਦਾ ਉਹ ਹਰੀ ਹੀ ਮਾਂ ਪਿਓ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ "ਭਗਤ ਜਨਾਂ ਹਰਿ ਮਾਂ ਪਿਉ ਬੇਟਾ" ....
ਕਿੰਨੀ ਅਜ਼ੀਬ ਗਲ਼ ਹੈ ਜਿਸਨੂੰ ਤੁਸੀਂ ਆਖਦੇ ਹੋ ਨਾਨਕ ਨੂੰ ਗੁਰੂ ਤੇ ਬਾਬਾ ਰਵਿਦਾਸ ਨੂੰ ਗੁਰੂ ਕਿਉੰ ਨਹੀਂ ਕਹਿੰਦੇ, ਓਇ ਭਲਿਓ ਜਿਸ ਵਿਚ ਕੋਈ ਫ਼ਰਕ ਹੀ ਨਹੀਂ, ਜਿਹਦਾ ਰਿਸ਼ਤਾ ਹੀ ਇਕੋ ਜਿਹਾ ਹੈ, ਸਤਿਗੁਰ ਆਪਣੀ ਰਸਨਾ ਤੋਂ ਕਹਿੰਦੇ ਨੇ ....
ਨਾਨਕ ਸੋਧੇ ਸਿੰਮ੍ਰਿਤਿ ਬੇਦ ।। ਪਾਰਬ੍ਰਹਮ ਗੁਰ ਨਾਹੀ ਭੇਦ ।।
ਦੋਵਾਂ ਵਿਚ ਕੋਈ ਫ਼ਰਕ ਨਹੀਂ ਤੇ ਬਾਬਾ ਰਵਿਦਾਸ ਜੀ ਵੀ ਇਹ ਹੀ ਗਲ਼ ਕਹਿ ਰਹੇ ਨੇ, ਉਹ ਕਹਿੰਦੇ ਨੇ "ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ" ਫ਼ਰਕ ਹੀ ਕੋਈ ਨਹੀਂ, ਇਥੇ ਹੀ ਬਸ ਨਹੀਂ ਬਾਬਾ ਕਬੀਰ ਜੀ ਵੀ ਇਹ ਗਲ਼ ਆਖ ਰਹੇ ਹਨ ....
ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥
ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਮੇਰੇ ਗੁਰੂ ਦਾ ਬਣਾਇਆ ਇਕ ਘਰ ਹੈ ਇਹਦੇ ਵਿਚ ਮੇਰੇ ਰੱਬ ਦਾ ਸਾਰਾ ਪਰਿਵਾਰ ਰਹਿੰਦਾ ਹੈ ਇਥੇ ਗੁਰੂ ਵੀ ਬੈਠਾ ਹੈ ਨਾਨਕ ਵੀ ਬੈਠਾ ਹੈ "ਗੁਰੁ ਨਾਨਕ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ" ਇਹ ਸਾਰੇ ਹਰੀ ਨਾਲ ਬੈਠੇ ਹੋਏ ਨੇ, ਰੱਬ ਨਾਲ ਬੈਠੇ ਹੋਏ ਨੇ ਸਾਰੇ ਉਹਦੇ ਪੁੱਤਰ ਨੇ, ਸਤਿਗੁਰ ਨੇ ਬਾਣੀ ਵਿਚ ਵੀ ਆਖ ਦਿੱਤਾ ਕਹਿੰਦੇ ਨੇ ....
ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ।। ਏਕੈ ਠਾਹਰ ਦੁਹਾ ਬਸੇਰਾ ।।
ਇਕੋ ਥਾਂ ਤੇ ਦੋਵੇਂ ਵੱਸ ਰਹੇ ਨੇ ਪਿਤਾ ਵੀ ਬੈਠਾ ਹੈ ਪੁੱਤਰ ਵੀ ਬੈਠਾ ਹੈ, ਗੁਰੂ ਨਾਨਕ ਵੀ ਬੈਠਾ ਹੈ ਗੁਰੂ ਅੰਗਦ ਵੀ ਬੈਠਾ ਹੈ ਗੁਰੂ ਅਮਰਦਾਸ ਵੀ ਬੈਠਾ ਹੈ ਗੁਰੂ ਰਾਮਦਾਸ ਵੀ ਬੈਠਾ ਨੇ ਉਹਦੇ ਵਿਚ ਭਗਤ ਵੀ ਬੈਠੇ ਨੇ, ਇਹ ਪਰਿਵਾਰ ਹੈ ਤੇ ਪਰਿਵਾਰ ਵਿੱਚੋਂ ਕਿਸੇ ਜੀਅ ਨੂੰ ਕੋਈ ਵਰਗਲਾ ਕੇ ਆਖੇ ਤੂੰ ਇਹ ਘਰ ਛੱਡ ਦੇ, ਪਰਿਵਾਰ ਤੋਂ ਕੀ ਲੈਣਾ ਹੈ ? ਇਹ ਪਰਿਵਾਰ ਛੱਡ ਕੇ ਗੁੰਮਰਾਹ ਹੋ ਜਾਵੇ ਤੇ ਨੁਕਸਾਨ ਕਿਸਦਾ ਹੋਵੇਗਾ ....?
ਇਹ ਸੁਆਲ ਉਹਨਾਂ ਵੀਰਾਂ ਅੱਗੇ ਜਿਹੜੇ ਭਗਤ ਰਵਿਦਾਸ ਜੀ ਨੂੰ ਗੁਰੂ ਆਖ ਕੇ ਪਰਿਵਾਰ ਤੋਂ ਵੱਖ ਕਰ ਰਹੇ ਨੇ, ਓਇ ਭਲਿਓ ਸਤਿਗੁਰ ਆਪਣੀ ਰਸਨਾ ਤੋਂ ਜੁਆਬ ਦੇ ਰਹੇ ਨੇ ਭਲਿਓ ਲੋਕ ਤਰਸ ਰਹੇ ਨੇ "ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ" , ਇਥੇ ਤਾਂ ਨਾਨਕ ਵੀ ਬੈਠਾ ਤੇ ਸਾਰੇ ਭਗਤ ਜਨ ਵੀ ਬੈਠੇ ਹਨ, ਇਹ ਗੁਰਬਾਣੀ ਦਾ ਫੈਸਲਾ ਹੈ ....
ਸੁੰਨ ਸਮਾਧਿ ਗੁਫਾ ਤਹ ਆਸਨੁ ।। ਕੇਵਲ ਬ੍ਰਹਮੁ ਪੂਰਨ ਤਹ ਬਾਸਨੁ ।। ਭਗਤ ਸੰਗਿ ਪ੍ਰਭੁ ਗੋਸਟਿ ਕਰਤ ।। ਤਹ ਹਰਖ ਨ ਸੋਗ ਨ ਜਨਮ ਨ ਮਰਤ ।।
ਭਗਤ ਦੀ ਇੰਨੀ ਮਹਾਨਤਾ ਗੁਰੂ ਆਖ ਰਿਹਾ ਹੈ "ਭਗਤ ਸੰਗਿ ਪ੍ਰਭੁ ਗੋਸਟਿ ਕਰਤ" ਤੇ ਕਈ ਲੋਕ ਉਹਦੇ ਘਰ ਵਿਚ ਜਾਣ ਲਈ ਤਰਸਦੇ ਨੇ ਤੇ ਭਗਤ ਜਨ ਉਹਦੇ ਘਰ ਵਿਚ ਬੈਠ ਨੇ ਤੇ ਭਗਤਾਂ ਦੀ ਗਲ਼ ਬਾਤ ਵੀ ਸਿਧੀ ਹੈ ....
ਇਸ ਲਈ ਮੈਂ ਉਹਨਾਂ ਵੀਰਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕੀ ਅਪਣਾ ਘਰ ਨਹੀਂ ਛੱਡੀਦਾ ਹੁੰਦਾ, ਅਪਣਾ ਬਾਪੂ ਨਹੀਂ ਤਿਆਗੀ ਦਾ, ਇਸ ਪਰਿਵਾਰ ਦੇ ਜੀਆਂ ਦਾ ਤੁਹਾਡੇ ਨਾਲ ਬਹੁਤ ਸਨੇਹ ਹੈ, ਮੈਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹਦਾ ਹੈ ਤੇ ਹੈਰਾਨ ਹੁੰਦਾ ਹਾਂ, ਕਹਿਣ ਲੱਗੇ "ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ" ਤੁਸੀਂ ਆਖਦੇ ਹੋ ਸਾਨੂੰ ਨੀਵਾਂ ਆਖਦੇ ਹੋ, ਗੁਰੂ ਨਾਨਕ ਕੋਲੋਂ ਪੁੱਛੋ ਗੁਰੂ ਨਾਨਕ ਤੇ ਕਹਿੰਦੇ ਨੇ ਮੈਂ ਤੁਹਾਡੇ ਨਾਲ ਬਹਿਣਾ ਚਾਹੁੰਦਾ ਹਾਂ, ਤੁਸੀਂ ਗੁਰੂ ਨਾਨਕ ਤੋਂ ਵੱਖ ਨਾ ਹੋਵੋ ਗੁਰੂ ਨਾਨਕ ਤਾਂ ਤੁਹਾਡੇ ਨਾਲ ਬਹਿਣਾ ਚਾਹੁੰਦਾ ਹੈ, ਆਪਣੀ ਰਸਨਾ ਤੋਂ ਗੁਰੂ ਨਾਨਕ ਸਾਹਿਬ ਦੇ ਬਚਨ ਨੇ ....
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ।।
ਗੁਰੂ ਨਾਨਕ ਤੁਹਾਡੇ ਨਾਲ ਬਹਿਣਾ ਚਾਹੇ ਤੇ ਤੁਸੀਂ ਗੁਰੂ ਨਾਨਕ ਦਾ ਪਰਿਵਾਰਿਕ ਰਿਸ਼ਤਾ ਛੱਡ ਕੇ ਵੱਖਰੇ ਹੋ ਜਾਓ ਤੇ ਨੁਕਸਾਨ ਕਿਸਦਾ ਹੈ ?
 

ਸੋਚਿਓ ....
ਗੁਰੂ ਰਾਖਾ

ਨੋਟ: ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਭਗਤ ਰਵਿਦਾਸ ਜੀ ਨਾਲ ਸਬੰਧਤ ਇਹ ਵਿਚਾਰ ਬੀਤੀ ੬ ਫ਼ਰਵਰੀ ੨੦੦੨੬ ਨੂੰ ਗਾਂਧੀ ਧਾਮ ਗੁਜਰਾਤ ਵਿਖੇ ਇਕ ਗੁਰਮਤਿ ਸਮਾਗਮ ਵਿਚ ਸਾਂਝੇ ਕੀਤੇ ਸਨ ।

Gurjeet Singh
Gurjeet Singh
9814790299
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.