ਜਥੇ.ਬ੍ਰਹਮਪੁਰਾ ਜੀ ਦਾ ਲਾਇਆ ਸੇਵਾ ਦਾ ਬੂਟਾ ਅੱਜ ਖਡੂਰ ਸਾਹਿਬ ਦੀ ਜਨਤਾ ਦੇ ਦਿਲਾਂ 'ਚ ਵੱਸਦਾ- ਚੇਅਰਮੈਨ ਗੁਰਸੇਵਕ ਸਿੰਘ ਸ਼ੇਖ

ਜਥੇ.ਬ੍ਰਹਮਪੁਰਾ ਜੀ ਦਾ ਲਾਇਆ ਸੇਵਾ ਦਾ ਬੂਟਾ ਅੱਜ ਖਡੂਰ ਸਾਹਿਬ ਦੀ ਜਨਤਾ ਦੇ ਦਿਲਾਂ 'ਚ ਵੱਸਦਾ- ਚੇਅਰਮੈਨ ਗੁਰਸੇਵਕ ਸਿੰਘ ਸ਼ੇਖ

ਸਾਬਕਾ ਵਿਧਾਇਕ ਬ੍ਰਹਮਪੁਰਾ ਦੀ ਅਗਵਾਈ ਹੇਠ ਪਿੰਡ ਮੰਮਣਕੇ ਖ਼ੁਰਦ ਵਿਖੇ ਅਕਾਲੀ ਵਰਕਰਾਂ ਨਾਲ ਹੋਈ ਅਹਿਮ ਮਿਲਣੀ-2027 ਦੀਆਂ ਚੋਣਾਂ ਲਈ ਹਲਕੇ 'ਚ ਅਕਾਲੀ ਦਲ ਦੀ ਮਜ਼ਬੂਤੀ ਦਾ ਭਰਿਆ ਹੁੰਗਾਰਾ
 

ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨ ਤਾਰਨ,18 ਮਾਰਚ 


ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ 'ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਚਲਾਈ ਜਾ ਰਹੀ ਲੋਕ-ਸੰਪਰਕ ਮੁਹਿੰਮ ਤਹਿਤ ਅੱਜ ਪਿੰਡ ਮੰਮਣਕੇ ਖ਼ੁਰਦ ਵਿਖੇ ਸੁਖਰਾਜ ਸਿੰਘ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਇਸ ਮੌਕੇ ਹੋਏ ਇਕੱਠ ਦੌਰਾਨ ਲੋਕਾਂ ਨੇ ਬ੍ਰਹਮਪੁਰਾ ਪਰਿਵਾਰ ਪ੍ਰਤੀ ਆਪਣਾ ਅਥਾਹ ਪਿਆਰ ਦਿਖਾਉਂਦਿਆਂ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਚਟਾਨ ਵਾਂਗ ਡਟਣ ਦਾ ਵਿਸ਼ਵਾਸ ਦਿਵਾਇਆ।ਇਸ ਦੌਰਾਨ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਿਆਸੀ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ,ਜਥੇਦਾਰ ਬ੍ਰਹਮਪੁਰਾ ਦਾ ਲਾਇਆ ਸੇਵਾ ਦਾ ਬੂਟਾ ਅੱਜ ਵੀ ਖਡੂਰ ਸਾਹਿਬ ਦੀ ਜਨਤਾ ਦੇ ਦਿਲਾਂ ਵਿੱਚ ਵੱਸਦਾ ਹੈ।ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਆਪਣਾ ਸਾਰਾ ਜੀਵਨ ਪੰਥ ਅਤੇ ਇਲਾਕੇ ਦੀ ਸੇਵਾ ਦੇ ਲੇਖੇ ਲਾਇਆ ਸੀ,ਜਿਸ ਸਦਕਾ ਅੱਜ ਉਨ੍ਹਾਂ ਦੇ ਸਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਦਾ ਭਰਪੂਰ ਸਤਿਕਾਰ ਮਿਲ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਵਿਧਾਇਕ ਬ੍ਰਹਮਪੁਰਾ ਅੱਜ ਉਸੇ ਸੇਵਾ ਭਾਵਨਾ ਅਤੇ ਮਰਿਆਦਾ ਨੂੰ ਅੱਗੇ ਵਧਾ ਰਹੇ ਹਨ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸ੍ਰ.ਬ੍ਰਹਮਪੁਰਾ ਨੇ ਕਿਹਾ ਕਿ ਲੋਕਾਂ ਦਾ ਅਥਾਹ ਪਿਆਰ ਹੀ ਉਨ੍ਹਾਂ ਦੀ ਅਸਲੀ ਪੂੰਜੀ ਹੈ।ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਹੁਣ ਤੋਂ ਹੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ।ਇਸ ਮੌਕੇ ਗਿਆਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ,ਰਣਜੀਤ ਸਿੰਘ ਰਾਣਾ ਸਰਪੰਚ,ਦੇਸਾ ਸਿੰਘ  ਸਾਬਕਾ ਸਰਪੰਚ,ਕੁਲਵੰਤ ਸਿੰਘ,ਮੇਜਰ ਸਿੰਘ, ਬਲਕਾਰ ਸਿੰਘ,ਰਾਮ ਸਿੰਘ, ਜਗਦੀਸ਼ ਸਿੰਘ,ਬਲਜਿੰਦਰ ਸਿੰਘ, ਹਰਜਿੰਦਰ ਸਿੰਘ,ਹਰਭਜਨ ਸਿੰਘ ਨੰਬਰਦਾਰ ਅਤੇ ਯੂਥ ਆਗੂ ਜੋਬਨਜੀਤ ਸਿੰਘ ਸਮੇਤ ਇਲਾਕੇ ਦੇ ਸਮੂਹ ਮੋਹਤਬਰਾਂ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਲਕੇ ਵਿੱਚ ਹੋਰ ਵੀ ਸ਼ਕਤੀਸ਼ਾਲੀ ਬਣਾਉਣ ਦਾ ਦ੍ਰਿੜ ਇਰਾਦਾ ਪ੍ਰਗਟਾਇਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.