ਇਕੱਲਾ ਕੇ ਪੀ ਐਸ ਗਿੱਲ ਹੀ ਨਹੀਂ, ਸਾਰਾ ਭਾਰਤੀ ਸਿਸਟਮ ਹੀ ਬੁੱਚੜ ਸੀ

ਇਕੱਲਾ ਕੇ ਪੀ ਐਸ ਗਿੱਲ ਹੀ ਨਹੀਂ, ਸਾਰਾ ਭਾਰਤੀ ਸਿਸਟਮ ਹੀ ਬੁੱਚੜ ਸੀ

ਇਕੱਲਾ ਕੇ ਪੀ ਐਸ ਗਿੱਲ ਹੀ ਨਹੀਂ, ਸਾਰਾ ਭਾਰਤੀ ਸਿਸਟਮ ਹੀ ਬੁੱਚੜ ਸੀ

ਕੇ ਪੀ ਐਸ ਗਿੱਲ ਦਾ ਭਰਾ ਐਵੇਂ ਹੀ ਨਹੀਂ ਸਿਮਰਨਜੋਤ ਸਿੰਘ ਮੱਕੜ ਨੂੰ ਇੰਟਰਵਿਊ ਦੇ ਕੇ ਗਿਆ , ਇਸ ਦੇ ਪਿੱਛੇ ਕੋਈ ਲੁੱਕੀ ਹੋਈ ਬਹੁਤ ਵੱਡੀ ਸਾਜਿਸ਼ ਹੋਵੇਗੀ ! ਪਰ ਜੋ ਵੀ ਹੈ ਡਿੱਕੀ ਗਿੱਲ ਨੇ ਪੂਰੀ ਸਿੱਖ ਕੌਮ ਦੇ ਨਾਸੂਰ ਬਣ ਚੁੱਕੇ ਜਖਮਾਂ ਨੂੰ ਦੁਬਾਰਾ ਅੱਲਿਆਂ ਕੀਤਾ ਹੈ ! ਖਾਸ ਕਰਕੇ ਉੱਹਨਾਂ ਸਿੱਖਾਂ ਦੇ ਜਖਮਾਂ ਨੂੰ ਜਿਹਨਾਂ ਨੇ ਉੱਹ ਪੀੜਾ ਇਕੱਲੀ ਆਪਣੇ ਸਰੀਰਾਂ ਉੱਪਰ ਹੀ ਨਹੀਂ ਆਪਣੇ ਦਿਲ ਦਿਮਾਗ ਮਨ ਅਤੇ ਅੰਤਰਆਤਮਾ ਉੱਪਰ ਵੀ ਹੰਢਾਈ ਹੈ , ਜਿਹਨਾਂ ਵਿੱਚ ਇਹਨਾਂ ਸੱਤਰਾਂ ਦਾ ਲਿਖਾਰੀ ਹਰਪ੍ਰੀਤ ਸਿੰਘ ਪੰਮਾ ਪਿੰਡ ਬਡਾਲਾ ਮਾਹੀ ਨੇੜੇ ਕਸਬਾ ਸ਼ਾਮ ਚੌਰਾਸੀ ਜਿਲ੍ਹਾ ਹੁਸ਼ਿਆਰਪੁਰ ਵੀ ਆਉਂਦਾ ਹੈ ! ਗੱਲ ਅੱਜ ਬੁੱਚੜਾਂ ਅਤੇ ਬੁੱਚੜ ਪੁਣੇ ਦੀ ਹੀ ਕਰਾਂਗੇ ! ਪਹਿਲਾਂ ਥੋੜਾ ਇਤਿਹਾਸ ਵੀ ਵਾਚ ਲਈਏ ! ਹਿੰਦੂ ਜਾਣੀ ਬਰਾਹਮਣ ,ਵੈਸੇ ਇਹਨਾਂ ਦੇ ਕਿਸੇ ਵੀ ਧਾਰਮਿਕ ਗਰੰਥ ਵਿੱਚ ਹਿੰਦੂ ਲਫਜ ਨਹੀਂ ਆਉਂਦਾ ਬਰਾਹਮਣ ਜਾਂ ਬਰਹਮਣ ਲਫਜ ਹੀ ਆਉਂਦਾ ਹੈ ! ਹਿੰਦੂ ਫਾਰਸੀ ਭਾਸ਼ਾ ਦਾ ਅੱਖਰ ਹੈ , ਫਾਰਸੀ ਵਿੱਚ ਚੋਰ ਨੂੰ ਹਿੰਦੂ ਕਹਿੰਦੇ ਹਨ ! ਏਹ ਵੀ ਟੂਕ ਮਾਤਰਾ ਇਸ ਕਰਕੇ ਲਿਖਣਾ ਪਿਆ ਕਿਉਂਕਿ ਇਹਨਾਂ ਨੇ ਬੜੀ ਸੋਚੀ ਸਮਝੀ ਚਾਲ ਨਾਲ ਸਿੱਖ ਧਰਮ ਵਿੱਚ ਪੈਦਾ ਹੋਏ ਕੇ ਪੀ ਐਸ ਗਿੱਲ ਨੂੰ ਤਾਂ ਬੁੱਚੜ ਨਾਮ ਨਾਲ ਮਸ਼ਹੂਰ ਕਰਵਾ ਦਿੱਤਾ ਹੈ , ਪਰ ਹਿੰਦੂ ਧਰਮ ਵਿੱਚੋਂ ਹੋਏ ਬੁੱਚੜਾਂ ਨੂੰ ਲੁਕੋ ਲਿਆ ਹੈ ! ਮੁਗਲ ਰਾਜ ਸਮੇਂ ਵੀ ਹਿੰਦੂ ਲੋਕ ਉੱਚ ਪਦਵੀਆਂ ਉੱਪਰ ਬਿਰਾਜਮਾਨ ਸਨ , ਮੁਗਲ ਰਾਜੇ ਅਕਬਰ ਦਾ ਵਜੀਰ ਬੀਰਬਲ ਹਿੰਦੂ ਸੀ , ਜਹਾਂਗੀਰ ਮੁਗਲ ਰਾਜੇ ਦਾ ਵਜੀਰ ਚੰਦੂ ਸੀ ਜਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ , ਪਰਧਾਨ ਮੰਤਰੀ ਜਿੱਡੀ ਉੱਸ ਦੀ ਪੋਸਟ ਸੀ , ਵਜੀਦ ਖਾਨ ਸੂਬਾ ਸਰਹੰਦ ਦਾ ਵਜੀਰ ਸੁੱਚਾਨੰਦ ਸੀ ਜਿਸ ਨੇ ਬਲਦੀ ਉੱਪਰ ਤੇਲ ਪਾ ਕੇ ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਵਾਇਆ ! ਇੱਕ ਪਾਸੇ ਔਰੰਗਜੇਬ ਨੇ ਇਹ ਐਲਾਨ ਕਰ ਦਿੱਤਾ ਸੀ ਭਾਰਤ ਦੇ ਸਾਰੇ ਹਿੰਦੂ ਜਾਂ ਤਾਂ ਮੁਸਲਮਾਨ ਬਣ ਜਾਉ ਜਾਂ ਮਰਨ ਲਈ ਤਿਆਰ ਹੋ ਜਾਓ , ਫਿਰ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦੇ ਕੇ ਹਿੰਦੂਆਂ ਦਾ ਧਰਮ ਬਚਾਇਆ ਅਤੇ ਇੱਕ ਪਾਸੇ ਬੀਰਬਲ ਚੰਦੂ ਸੁੱਚਾ ਨੰਦ ਵਰਗੇ ਹੋਰ ਕਈ ਮੁਗਲ ਸਰਕਾਰ ਦੀਆਂ ਉੱਚ ਪਦਵੀਆਂ ਉੱਪਰ ਬਿਰਾਜਮਾਨ ਹੋ ਕੇ ਸੁੱਖ ਸਹੂਲਤਾਂ ਮਾਣ ਰਹੇ ਸਨ , ਜਿਵੇਂ ਕਿ ਪਿੱਛਲੇ ਸਮੇਂ ਵਿੱਚ ਅਤੇ ਅੱਜ ਵੀ ਸਾਡੇ ਕਈ ਸਿੱਖ ਭਾਰਤ ਦੀ ਜਾਲਮ ਸਰਕਾਰ ਦੀਆਂ ਸੁੱਖ ਸਹੂਲਤਾਂ ਮਾਣ ਰਹੇ ਹਨ ! ਸੋ ਇਹ ਹਿੰਦੂ ਲੋਕ ਹਮੇਸ਼ਾਂ ਹੀ ਆਪਣਿਆਂ ਦਾ ਬਚਾ ਰੱਖਦੇ ਹਨ ਅਤੇ ਦੂਜਿਆਂ ਨੂੰ ਬਦਨਾਮ ਕਰਵਾਉਂਦੇ ਹਨ ਅਤੇ ਮਰਵਾ ਵੀ ਦਿੰਦੇ ਹਨ ! ਕੇ ਪੀ ਐਸ ਗਿੱਲ ਤੋਂ ਪਹਿਲਾਂ ਤਾਂ ਕਈ ਬੁੱਚੜ ਹੋ ਕੇ ਚਲੇ ਗਏ ਸਨ ! ਜਿਵੇਂ ਪੰਜਾਬ ਦਾ ਰਾਜਪਾਲ ਸਿਥਾਰਥ ਸ਼ੰਕਰ ਰੇਅ ਅਤੇ ਪੰਜਾਬ ਦਾ ਡਾਇਰੈਕਟਰ ਜਨਰਲ ਪੁਲਸ ਜਾਣੀ ਡੀ ਜੀ ਪੀ ਰਿਬੈਰੋ ਜੁਲੀਅਸ ਰੋਮੀਓ ਰਿਬੈਰੋ ਸ਼ਾਇਦ ਉੱਸਦਾ ਪੂਰਾ ਨਾਮ ਸੀ ! ਜਿਸ ਤਰਾਂ ਗਿੱਲ ਅਤੇ ਬੇਅੰਤੇ ਬੁੱਚੜਾਂ ਦੀ ਜੋੜੀ ਸੀ ਇਸੇ ਤਰਾਂ 1986 1987 1988 ਵਿੱਚ ਰੇਅ ਅਤੇ ਰਿਬੈਰੋ ਬੁੱਚੜਾਂ ਦੀ ਜੋੜੀ ਸੀ ਜਦੋਂ ਅਸੀਂ ਤਸ਼ੱਦਦ ਝੱਲੇ ਸੀ ਹੁਸ਼ਿਆਰਪੁਰ ਦੇ ਠਾਣਿਆਂ ਵਿੱਚ ਅਤੇ ਜਦੋਂ ਖਾੜਕੂ ਸੰਖਰਸ਼ ਵੀ ਪੂਰੇ ਪੀਕ ਉੱਪਰ ਸੀ ! ਗਿੱਲ ਦੇ ਵੀ ਮਾਸਟਰ ਮਾਈਂਡ ਪਿੱਛੇ ਰਹਿ ਕੇ ਪਲੈਨ ਘੜਨ ਅਤੇ ਪਲੈਨ ਨੂੰ ਨੇਪਰੇ ਚਾੜ੍ਹਨ ਤੱਕ ਲਿਜਾਣ ਵਾਲੇ ਸੁਰਿੰਦਰ ਨਾਥ ਵਰਗੇ ਹਿੰਦੂ ਬੁੱਚੜਾਂ , ਐਸ ਐਸ ਪੀ ਗੋਬੰਦ ਰਾਮ ਵਰਗੇ ਬੁੱਚੜਾਂ ਜਿਹੜੇ ਕਹਿੰਦੇ ਸੀ ਕਿ ਸਿੱਖ ਹੁਣ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਣਗੇ ਅਤੇ ਗੋਬਿੰਦ ਰਾਮ ਨੂੰ ਹੀ ਯਾਦ ਰੱਖਣਗੇ , ਜਿਸ ਗੋਬਿੰਦ ਰਾਮ ਨੇ ਭਾਈ ਧਰਮ ਸਿੰਘ ਕਾਸ਼ਤੀਵਾਲ ਬੱਬਰ ਨੂੰ ਫੜਨ ਲਈ ਗੁਰਦਾਪੁਰ ਦੇ ਇਲਾਕੇ ਖਾਸ ਕਰਕੇ ਉੱਹਨਾਂ ਦੇ ਜੱਦੀ ਪਿੰਡ ਸਾਰਚੂਰ ਦੇ ਲੋਕਾਂ ਉੱਪਰ ਭਾਈ ਸਾਹਿਬ ਜੀ ਪਰਿਵਾਰ ਉੱਪਰ ਇਲਾਕੇ ਦੇ ਲੋਕਾਂ ਉੱਪਰ ਅੰਨ੍ਹਾ ਤਸ਼ੱਦਦ ਢਾਹਿਆ ਅਤੇ ਲਿਖਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਕਿ ਸਿੱਖ ਬੀਬੀਆਂ ਦੇ ਮੂੰਹ ਉੱਪਰ ਕਹਿੰਦੇ ਹਨ ਕਿ ਉੱਸ ਮੇ ਪਿਸ਼ਾਬ ਤੱਕ ਵੀ ਕੀਤਾ , ਕੀ ਗੋਬਿੰਦ ਰਾਮ ਹਿੰਦੂ ਬੁੱਚੜ ਨਹੀਂ ਸੀ , ਕੀ ਸੁਰੇਸ਼ ਅਰੋੜਾ ਹਿੰਦੂ ਜੋ 1987 ਵਿੱਚ ਹੁਸ਼ਿਆਰਪੁਰ ਦਾ ਐਸ ਐਸ ਪੀ ਸੀ ਜਿਸ ਨੇ ਸਾਨੂੰ ਟਾਰਚਰ ਕੀਤਾ ਅਤੇ ਕਰਵਾਇਆ ਸੀ ਹਜਾਰਾਂ ਸਿੱਖ ਮੁੰਡੇ ਅਰੋੜੇ ਨੇ ਝੂਠੇ ਪੁਲੀਸ ਮੁਕਾਬਿਆਂ ਵਿੱਚ ਮਾਰੇ ਅਤੇ ਡੀ ਜੀ ਪੀ ਰੈਂਕ ਤੱਕ ਪਹੁੰਚ ਗਿਆ ਕੀ ਅਰੋੜਾ ਹਿੰਦੂ ਬੁੱਚੜ ਨਹੀਂ ਹੈ , ਕੀ ਸੁਮੇਧ ਸੈਣੀ ਬੁੱਚੜ ਨਹੀਂ ਹੈ , ਕੀ ਰਾਮ ਮੂਰਤੀ ਹਿੰਦੂ ਫਿਲੌਰ ਠਾਣੇ ਵਾਲਾ ਬੁੱਚੜ ਨਹੀਂ ਸੀ ! ਕੀ ਮੁਸਲਮਾਨ ਐਸ ਐਸ ਪੀ ਇਜਹਾਰ ਆਲਮ ਮਲੇਰਕੋਟਲੇ ਵਾਲਾ ਬੁੱਚੜ ਨਹੀਂ ਸੀ ਜਿਸ ਨੇ ਆਪਣੀ ਵੱਖਰੀ ਆਲਮ ਸੈਨਾ ਵੀ ਬਣਾਈ ਹੋਈ ਸੀ , ਜੋ ਕਿ ਇੱਕ ਗੁੰਡਾ ਫੋਰਸ ਸੀ , ਜਿਸ ਨੂੰ ਕਾਲੇ ਸ਼ੀਸ਼ਿਆਂ ਵਾਲੀਆਂ ਕਾਰਾਂ ਦਿੱਤੀਆਂ ਹੋਈਆਂ ਸਨ , ਉੱਹਨਾਂ ਨੂੰ ਕਿਸੇ ਨੂੰ ਵੀ ਕਿੱਡਨੈਪ ਕਰ ਲੈਣਾ , ਲੱਟ ਲੈਣਾ ਮਾਰ ਦੇਣਾ ਕਿਸੇ ਵੀ ਪੰਜਾਬ ਦੀ ਧੀ ਭੈਣ ਮਾਤਾ ਨੂੰ ਚੁੱਕ ਕੇ ਬਲਾਤਕਾਰ ਕਰ ਕੇ ਮਾਰ ਦੇਣਾ ਤੱਕ ਵੀ ਮੁਆਫ ਸੀ ! ਬੁੱਚੜ ਇਜਾਹਰ ਆਲਮ ਐਸ ਐਸ ਪੀ ਅੰਮ੍ਰਿਤਸਰ ਓਸ ਵੇਲੇ ਦੇ ਨੇ ਪੰਜਾਬ ਦੇ ਬੱਬਰ ਸ਼ੇਰ ਭਾਈ ਮਨਜੀਤ ਸਿੰਘ ਖਜਾਲਾ ਸਾਡੇ ਸੀਨੀਅਰ ਸਾਥੀ ਅਤੇ ਵੱਡੇ ਧਰਮ ਦੇ ਭਰਾ ਦੇ ਜਿਉਂਦੇ ਦੇ ਦੋਨੋਂ ਹੱਥ ਵੱਡ ਕੇ ਆਪਣੇ ਦਫਤਰ ਦੇ ਮੇਜ ਉੱਪਰ ਹਫਤੇ ਤੋਂ ਵੀ ਕਈ ਦਿਨ ਉੱਪਰ ਰੱਖ ਛੱਡੇ ਸਨ ! ਸੋ ਖਾਲਸਾ ਜੀ ਇਹ ਸਾਰਾ ਬੁੱਚੜਪੁਣਾ ਦਿੱਲੀ ਸਰਕਾਰ ਦੇ ਦਫਤਰਾਂ ਵਿੱਚ ਪਲੈਨ ਹੁੰਦਾ ਸੀ , ਹਿੰਦੂ ਹੀ ਮੰਤਰੀ ਸੰਤਰੀ ਏਜੰਸੀਆਂ ਵਾਲੇ ਫੈਸਲੇ ਲਾਗੂ ਕਰਕੇ ਪੰਜਾਬ ਪੁਲੀਸ ਨੂੰ ਭੇਜਦੇ ਸਨ ਅਤੇ ਅੱਗੋਂ ਪੰਜਾਬ ਪੁਲੀਸ ਇਨਾਮਾਂ ਦੀਆਂ ਰਾਸ਼ੀਆਂ ਬਚੋਰਨ ਲਈ ਤਰੱਕੀਆਂ ਲਈ ਸਟਾਰ ਲੁਆਉਣ ਲਈ ਅਮੀਰ ਹੋਣ ਲਈ ਆਪਣੇ ਸਿੱਖ ਬਜੁਰਗਾਂ ਭਰਾਵਾਂ ਬੱਚਿਆਂ ਬੀਬੀਆਂ ਬੱਚੀਆਂ ਉੱਪਰ ਲਾਗੂ ਕਰਦੀ ਸੀ , ਜਾਨੋਂ ਮਾਰਦੀ ਸੀ ਥਰਡ ਡਿਗਰੀ ਟਾਰਚਰ ਕਰਦੀ ਸੀ ! ਪੰਜਾਬ ਦੇ ਹਰ ਜਿਲ੍ਹੇ ਗਾ ਹਰ ਠਾਣਾ ਹੀ ਬੁੱਚੜਖਾਨਾ ਸੀ , ਕੁੱਝ ਕੁ ਸੁਹਿਰਦ ਅਤੇ ਜਾਗਦੀ ਜਮੀਰ ਵਾਲੇ ਪੁਲਸੀਆਂ ਨੂੰ ਛੱਡਕੇ ਬਾਕੀ ਸਾਰੇ ਜਲਾਦਾਂ ਤਾਂ ਕੀ ਜਿਊਂਦੇ ਜਾਗਦੇ ਦਮਦੂਤਾਂ ਦਾ ਹੀ ਰੂਪ ਧਾਰਨ ਕਰ ਗਏ ਸਨ ਬੁੱਚੜ ਹੀ ਬਣ ਗਏ ਸਨ ! ਇਸ ਕਰਕੇ ਇਕੱਲੇ ਕੇ ਪੀ ਐਸ ਗਿੱਲ ਨੂੰ ਹੀ ਬੁੱਚੜ ਕਹਿ ਕੇ ਨਹੀਂ ਸਰ ਜਾਣਾ ! ਹੁਣ ਸਾਡੀ ਕਲਮ ਹਾਲੇ ਓਸ ਵੇਲੇ ਦਾ ਬਹੁਤ ਕੁੱਝ ਬਿਆਨ ਕਰੇਗੀ ! ਕੁੱਕੀ ਗਿੱਲ ਨੇ ਸਾਡੇ ਜਖਮਾਂ ਨੂੰ ਰਿਸਣ ਲਗਾ ਦਿੱਤਾ ਹੈ ਅਤੇ ਬੰਦ ਪਈ ਜੁਬਾਨ ਨੂੰ ਖੁਲਵਾ ਦਿੱਤਾ ਹੈ ! ਇਹ ਜੰਗ ਹਿੰਦ ਪੰਜਾਬ ਦੀ ਸੀ ਹੈ ਅਤੇ ਖਾਲਿਸਤਾਨ ਬਣਨ ਤੱਕ ਪੜਾਅ ਦਰ ਪੜਾਅ ਚੱਲਦੀ ਹੀ ਰਹੇਗੀ , ਰੁੱਕੇਗੀ ਨਹੀਂ ! ਅੱਜ ਦੇ ਬਰਾਹਮਣਵਾਦੀ ਜੋ ਬੇਤੁਕੀਆਂ ਚਵਲਾਂ ਮਾਰ ਮਾਰ ਕੇ ਆਪਣੀ ਬੇਇੱਜਤੀ ਆਪ ਹੀ ਕਰਵਾ ਰਹੇ ਹਨ ਹਨ , ਜਿਸ ਤਰਾਂ ਸਾਰੀ ਮੁਨੱਖੀ ਸੋਚ ਨੂੰ ਹੀ ਅਪਰੇਸ਼ਨ ਸੰਧੂਰ ਉੱਤੇ ਕੇਂਦਰਿਤ ਕਰ ਕੇ ਭਾਰਤ ਦੇ ਬਾਕੀ ਸਾਰੇ ਮੁੱਦਿਆਂ ਨੂੰ ਲੁਕੋਇਆ ਜਾ ਰਿਹਾ ਹੈ , ਇਹ ਭਾਰਤ ਦੀ ਫੇਹਲ ਸਿਸਟਮ ਪਰਾਣਨਾਲੀ ਦੀਆਂ ਨਿਸ਼ਾਨੀਆਂ ਹੀ ਹਨ ! ਸੱਤਰ ਪ੍ਰਤੀਸ਼ਤ ਭਾਰਤੀ ਲੇਕ ਗਰੀਬੀ ਅਤੇ ਭੁੱਖਮਰੀ ਦਾ ਸ਼ਿਕਾਰ ਹਨ ਅਤੇ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਵਾਲੀ ਜਿੰਦਗੀ ਬਤੀਤ ਕਰ ਰਹੇ ! ਬਾਕੀ ਸਿੱਖਾਂ ਉੱਪਰ ਪੂਰੀ ਦੁਨੀਆਂ ਵਿੱਚ ਗੁਰੂ ਦੀ ਕਿਰਪਾ ਹੈ ਜੀ !

                   ਹਰਪ੍ਰੀਤ ਸਿੰਘ ਪੰਮਾ (ਅਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.