ਵਕਫ਼ ਬੋਰਡ ਤੋਂ ਬਾਅਦ ਭਾਜਪਾ ਦਾ ਅਗਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ

ਵਕਫ਼ ਬੋਰਡ ਤੋਂ ਬਾਅਦ ਭਾਜਪਾ ਦਾ ਅਗਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ

ਵਕਫ਼ ਬੋਰਡ ਤੋਂ ਬਾਅਦ ਭਾਜਪਾ ਦਾ ਅਗਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ

ਭਾਜਪਾ ਨੇ ਵਕਫ ਬੋਰਡ ਆਪਣੇ ਹੱਥਾਂ ਵਿੱਚ ਕਰ ਲਿਆ ਹੈ। ਇਸ ਤੋਂ ਬਾਅਦ ਭਾਜਪਾ ਦਾ ਅਗਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਤੇ ਇਸ ਲਈ ਤਿਆਰੀਆਂ ਪੂਰੇ ਜ਼ੋਰਾਂ ਤੇ ਹਨ । ਪਹਿਲਾਂ ਹਰਿਆਣਾ ਕਮੇਟੀ, ਦਿੱਲੀ ਕਮੇਟੀ, ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਜਪਾ ਆਪਣਾ ਪੂਰਾ ਕਬਜ਼ਾ ਕਰਨਾ ਚਹੁੰਦੀ ਹੈ। ਕਿਸੇ ਮੁਸਲਮਾਨ ਨੇ ਵਕਫ ਬੋਰਡ ਨੂੰ ਪਿੱਠ ਦੇ ਕੇ ਭਾਜਪਾ ਦਾ ਸਾਥ ਨਹੀਂ ਦਿੱਤਾ। ਪਰ ਦਿੱਲੀ ਕਮੇਟੀ, ਹਰਿਆਣਾ ਕਮੇਟੀ,ਪਟਨਾ ਸਾਹਿਬ, ਹਜ਼ੂਰ ਸਾਹਿਬ, ਦੇ ਪ੍ਰਬੰਧਾਂ ਨੂੰ ਸਿੱਖਾਂ ਨੇ ਆਪਣੇ ਹੱਥੀਂ ਭਾਜਪਾ ਦੀ ਝੋਲੀ ਪਾਇਆ ਹੈ। ਉਹ ਕਿਹੜੇ ਸਿੱਖ ਹਨ ਜੋਂ ਭਾਜਪਾ ਦੇ ਸਾਥ ਦੇ ਰਹੇ ਹਨ ਸਭ ਨੂੰ ਪਤਾ ਹੈ। ਕਿਸੇ ਸਮੇਂ ਭਾਜਪਾ ਵਿੱਚ ਮੁਖਤਾਰ ਅੰਬਾਸ ਨਕਵੀ ਅਤੇ ਸ਼ਾਹ ਨਵਾਜ਼ ਹੁਸੈਨ ਦੀ ਤੂਤੀ ਬੋਲਦੀ ਸੀ ਅਤੇ ਭਾਜਪਾ ਨੇ ਇਹਨਾਂ ਨੂੰ ਇਹਨਾਂ ਦੇ ਭਾਈਚਾਰੇ ਦੇ ਵਿਰੋਧ ਵਿੱਚ ਹੀ ਵਰਤਿਆ ਤੇ ਇਸ ਸਮੇਂ ਇਹਨਾਂ ਨੂੰ ਮੱਖਣ ਵਿੱਚੋ ਵਾਲ ਵਾਂਗ ਕੱਢ ਕੇ ਸੁੱਟ ਦਿੱਤਾ। ਜਿਹੜੇ ਸਿੱਖ ਅੱਜ ਕੌਮ ਨੂੰ ਪਿੱਠ ਦੇ ਕੇ ਭਾਜਪਾ ਨਾਲ ਹਨ ਉਹਨਾਂ ਦਾ ਹਾਲ ਸ਼ਾਹ ਨਵਾਜ਼ ਹੁਸੈਨ ਅਤੇ ਮੁਖਤਾਰ ਅੱਬਾਸ ਨਕਵੀ ਤੋਂ ਵੀ ਭੈੜਾ ਹੋਵੇਗਾ ਫਿਰ ਇਹਨਾ ਲੀਡਰਾਂ ਨੂੰ ਸਿੱਖ ਕੌਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ

ਅਤੇ ਕੇ ਪੀ ਐਸ ਗਿੱਲ ਦੇ ਬਰਾਬਰ ਰੱਖਿਆ ਕਰੇਗੀ । ਭਾਜਪਾ ਦੇ ਲੋਕ ਤੇ ਸੱਤਾ ਦੇ ਨਸ਼ੇ ਵਿੱਚ ਚੂਰ ਹਨ ਅਤੇ ਆਪਣੇ ਹਿੰਦੂ ਰਾਸ਼ਟਰ ਦੇ ਨਿਸ਼ਾਨੇ ਵੱਲ ਵਧ ਰਹੇ ਹਨ ਪਰ ਇਹਨਾਂ ਭਾਜਪਾਈਆਂ ਦਾ ਸਾਥ ਦੇਣ ਵਾਲੇ ਸਿੱਖਾਂ ਦੀ ਅਕਲ ਤੇ ਕਿਹੜਾ ਪੜਦਾ ਪਿਆ ਹੈ। ਅਮਰੀਕਾ, ਕਨੇਡਾ, ਜਰਮਨੀ ਸਮੇਤ ਹੋਰ ਵੱਡੇ ਮੁਲਖ ਵੱਡੀਆਂ ਸਟੇਜਾ ਤੋਂ ਅਨੇਕਾਂ ਵਾਰ ਬੋਲ ਚੁੱਕੇ ਹਨ ਕਿ ਭਾਰਤ ਵਿੱਚ ਵੱਸਦੇ ਘੱਟ ਗਿਣਤੀਆਂ ਨੂੰ ਬਹੁ ਗਿਣਤੀ ਲੋਕਾਂ ਕੋਲੋਂ ਖਤਰਾ ਹੈ। ਪਰ ਪੱਗਾਂ ਵਿੱਚ ਸਿਰ ਫਸਾਈ ਮੂਰਖ ਲੋਕ ਬਹੁ ਗਿਣਤੀ ਕਾਤਲਾਂ ਦਾ ਭਰਭੂਰ ਸਾਥ ਦੇ ਰਹੇ ਹਨ। ਬਾਹਰਲੇ ਦੇਸ਼ਾਂ ਦੇ ਸਿੱਖ ਅਤੇ ਗੈਰ ਸਿੱਖ ਭਾਰਤ ਵਿੱਚ ਵੱਸਦੇ ਸਿੱਖਾਂ ਲਈ ਫ਼ਿਕਰਮੰਦ ਹਨ ਅਤੇ ਸਮੇਂ ਸਮੇਂ ਤੇ ਸਿੱਖਾਂ ਪ੍ਰਤੀ ਆਪਣੀ ਹਮਦਰਦੀ ਅਤੇ ਚਿੰਤਾ ਜ਼ਾਹਰ ਵੀ ਕਰਦੇ ਰਹਿੰਦੇ ਹਨ । ਜਿਸ ਵੇਲੇ ਭਾਰਤ ਵਿੱਚ ਹਿੰਦੂ ਰਾਸ਼ਟਰ ਦਾ ਕੋਈ ਅਜੰਡਾ ਨਹੀਂ ਸੀ ਉਸ ਸਮੇਂ ਸਾਡਾ ਅਕਾਲ ਤਖ਼ਤ ਅਤੇ ਹੋਰ ਗੁਰੂਦੁਆਰੇ ਢਹਿਢੇਰੀ ਕਰ ਦਿੱਤੇ ਸੀ । ਸਿੱਖ ਨਸਲਕੁਸ਼ੀ ਕਰ ਦਿੱਤੀ ਸੀ । ਅੱਜ ਤੇ ਹਰ ਪਾਸੇ ਹਿੰਦੂ ਰਾਸ਼ਟਰ ਦਾ ਅਜੰਡਾ ਸੈੱਟ ਕਰ ਦਿੱਤਾ ਗਿਆ ਹੈ ਅੱਜ ਹਰ ਹਿੰਦੂਤਵੀ ਹੱਥ ਵਿੱਚ ਹਥਿਆਰ ਫੜ ਕੇ ਸਿੱਖਾਂ ਨੂੰ ਕਤਲ ਕਰਨ ਦੇ ਸੁਪਨੇ ਵੇਖ ਰਹੇ ਹਨ।ਹੁਣ ਵਾਲਾ ਸਮਾਂ ਪਿਛਲੇ ਚਾਲੀ ਸਾਲਾਂ ਵਾਲੇ ਸਮੇਂ ਤੋਂ ਬਹੁਤ ਭਿਆਨਕ ਹੈ। ਵਕਫ ਬੋਰਡ ਵਾਲੇ ਮਸਲੇ ਨੂੰ ਲੈ ਕੇ ਮੁਸਲਮਾਨਾਂ ਦੇ ਦਿਲਾਂ ਵਿੱਚ ਬਹੁਤ ਨਰਾਜ਼ਗੀ ਹੈ। ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਮੁਸਲਮਾਨ ਭਾਈਚਾਰਾ ਵਕਫ ਬੋਰਡ ਬਿੱਲ ਦੇ ਵਿਰੋਧ ਵਿੱਚ ਕੋਈ ਵੱਡਾ ਇਕੱਠ ਕਰੇ । ਹਿੰਦੂ ਰਾਸ਼ਟਰ ਵਾਲੇ‌ ਅੱਤਵਾਦੀ ਇਸੇ ਫ਼ਿਰਾਕ ਵਿਚ ਬੈਠੇ ਹਨ ਕੇ ਮੁਸਲਮਾਨ ਨੇ ਇਕੱਠ ਕਰਨਾ ਅਤੇ ਅਸੀਂ ਗੁਜਰਾਤ 2002 ਤੋਂ ਵੀ ਵੱਡੀ ਘਟਨਾ ਨੂੰ ਅੰਜਾਮ ਦੇਣਾ ਹੈ।

ਮੋਦੀ ਅਤੇ ਸ਼ਾਹ ਦੇ ਮਨਸੂਬੇ ਕਿਸੇ ਤੋਂ ਲੁਕੇ ਨਹੀਂ ਹਨ। ਸਿੱਖਾਂ ਨੂੰ ਆਪਣੇ ਬਚਾਓ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਵਾਰੀ ਸਿੱਖਾਂ ਦੀ ਆਵੇਗੀ।


- ਭੁਪਿੰਦਰ ਸਿੰਘ ਛੇ ਜੂਨ

(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)