ਮਸੰਦਾਂ, ਮਹੰਤਾਂ ਤੇ ਮੁਗਲਾਂ ਨਾਲੋਂ ਵੀ ਵੱਧ ਖ਼ਤਰਨਾਕ ਹੈ ਬਾਦਲ ਦਲ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਮਸੰਦਾਂ, ਮਹੰਤਾਂ ਤੇ ਮੁਗਲਾਂ ਨਾਲੋਂ ਵੀ ਵੱਧ ਖ਼ਤਰਨਾਕ ਹੈ ਬਾਦਲ ਦਲ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਅੰਮ੍ਰਿਤਸਰ, 7 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ 
 

ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਦਾ ਮੁਥਾਜ ਨਹੀਂ ਹੈ। ਜਦੋਂ ਬਾਦਲ ਪਰਿਵਾਰ ਦਾ ਅਕਾਲੀ ਦਲ ਉੱਤੇ ਕਬਜ਼ਾ ਨਹੀਂ ਸੀ ਓਦੋਂ ਅਕਾਲੀ ਦਲ ਪੂਰੇ ਜੋਬਨ ਉੱਤੇ ਪੰਥ ਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਦਾ ਸੀ। ਬਾਦਲਾਂ ਨੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਵੱਕਾਰ ਰੋਲ ਦਿੱਤਾ ਹੈ। ਕਾਂਗਰਸ, ਭਾਜਪਾ ਤੇ ਝਾੜੂ ਪਾਰਟੀ ਵਾਂਗ ਬਾਦਲ ਦਲ ਵੀ ਪੰਥ ਤੇ ਪੰਜਾਬ ਦਾ ਕੁਝ ਸੰਵਾਰ ਨਹੀਂ ਸਕਦਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹਿੰਦੂ ਲੀਡਰ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸ ਅਤੇ ਵਿਰਾਸਤ ਦੋਵਾਂ ਨੂੰ ਅੱਗੇ ਵਧਾਇਆ ਹੈ ਪਰ ਅਕਾਲੀ ਆਗੂਆਂ ਨੇ ਵਿਕਾਸ ਦੀ ਗੱਲ ਤਾਂ ਕੀਤੀ ਪਰ ਪੰਥ ਤੇ ਪੰਜਾਬ ਦੀ ਵਿਰਾਸਤ ਨੂੰ ਰੋਲ ਦਿੱਤਾ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਕੌਮ ਦੀ ਅਜ਼ਾਦੀ ਦਾ ਸੰਘਰਸ਼, ਅਨੰਦਪੁਰ ਦਾ ਮਤਾ, ਵੱਧ ਅਧਿਕਾਰਾਂ ਤੇ ਸਿੱਖਾਂ ਦੀ ਵੱਖਰੀ ਪਛਾਣ ਦੀ ਗੱਲ ਨੂੰ ਵੀ ਵਿਸਾਰੀ ਰੱਖਿਆ। ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ਼ ਤਾਂ ਕੀ ਦਿਵਾਉਣਾ ਸੀ, ਉਲਟਾ ਦੋਸ਼ੀ ਅਤੇ ਬੁੱਚੜ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਕਲੰਕ ਲਵਾ ਲਿਆ। ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ, ਭਾਈ ਜਸਵੰਤ ਸਿੰਘ ਖਾਲੜਾ ਤੇ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੇ ਕੇਸ ਅਹਿਮ ਸਨ ਪਰ ਬਾਦਲਕਿਆਂ ਨੇ 1997 ਵਿੱਚ ਸਰਕਾਰ ਬਣਨ ਮਗਰੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਿਹਾ ਕਿ "ਛੱਡੋ ਜੀ, ਪੁਰਾਣੀਆਂ ਗੱਲਾਂ, ਹੁਣ ਤਾਂ ਵਿਕਾਸ ਦੀ ਗੱਲ ਕਰੋ।" ਕਾਂਗਰਸ ਨੇ ਸਿੱਖ ਮਾਰੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਪਰ ਭਾਜਪਾ ਤੇ ਬਾਦਲਕਿਆਂ ਨੇ ਸਿੱਖੀ ਸਿਧਾਂਤ ਨੂੰ ਵੱਡੀ ਸੱਟ ਮਾਰੀ। ਬਾਦਲ ਦਲ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਯੋਗ ਗਰਦਾਨੀ ਲੀਡਰਸ਼ਿਪ ਮਰਿਆ ਸੱਪ ਹੈ, ਜੋ ਕੌਮ ਦੇ ਗਲੋਂ ਲਾਹੁਣ ਲਈ ਸਿੱਖ ਜਵਾਨੀ ਦੀਆਂ ਕੁਰਬਾਨੀਆਂ ਹੋਣਗੀਆ। ਗੁਰਦੁਆਰਾ ਸੁਧਾਰ ਲਹਿਰ ਵਰਗੀ ਕੋਈ ਲਹਿਰ ਹੀ ਇਸ ਪੰਥ ਦੋਖੀ ਲੀਡਰਸ਼ਿਪ ਤੋਂ ਖਹਿੜਾ ਛੁਡਾਵਾਊ। ਇਹ ਮਸੰਦਾਂ ਅਤੇ ਮਹੰਤਾਂ ਨਾਲੋਂ ਵੀ ਵੱਧ ਦੁਖੀ ਕਰਨਗੇ। ਮਹੰਤਾਂ ਤੋਂ ਸੌਖਾ ਖਹਿੜਾ ਛੁੱਟ ਗਿਆ ਸੀ। ਨਾ ਮਹੰਤ ਮੰਨੇ ਸੀ ਕਿ ਗਲਤ ਹਾਂ, ਨਾ ਇਹਨਾਂ ਨੇ ਮੰਨਣਾ ਕਿ ਗਲਤ ਹਾਂ। ਬਾਦਲਕਿਆਂ ਵਾਲਾ ਅਕਾਲੀ ਦਲ ਤਾਂ ਬੇਅਦਬੀ ਦਲ, ਸਿਰਸਾ ਦਲ ਤੇ ਬਈਆ ਦਲ ਬਣ ਚੁੱਕਾ ਹੈ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.