ਪਿੰਡ ਟਾਂਗਰਾ ਬਾਬਾ ਸੰਮਾਂ ਦੀ ਯਾਦ ਵਿਚ ਸਲਾਨਾ ਧਾਰਮਿਕ ਜੋੜ ਮੇਲਾ ਮਨਾਇਆ ਗਿਆ।

ਪਿੰਡ ਟਾਂਗਰਾ ਬਾਬਾ ਸੰਮਾਂ ਦੀ ਯਾਦ ਵਿਚ ਸਲਾਨਾ ਧਾਰਮਿਕ ਜੋੜ ਮੇਲਾ ਮਨਾਇਆ ਗਿਆ।

ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਟਾਂਗਰਾ ਵਿਖੇ 5 ਅਪਰੈਲ ਨੂੰ ਅੰਮ੍ਰਿਤ ਸੰਚਾਰ ਹੋਵੇਗਾ।

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਗੁਰੂ ਸਾਹਿਬਾਨਾਂ ਦਾ ਇਤਹਾਸ ਪੁਰਤਾਨ ਸੂਰਬੀਰ ਯੋਧਿਆਂ ਬਹਾਦਰਾਂ ਦੇ ਪ੍ਰਸੰਗ ਕੌਮ ਨੂੰ ਬਲਵਾਨ ਬਣਾਉਂਦੇ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰਾਗੀਆਂ ਢਾਡੀਆਂ ਕਵੀਸ਼ਰਾਂ ਨੇ ਦੋਵਾਂ ਦਿਨਾਂ ਦੇ ਧਾਰਮਿਕ ਦੀਵਾਨਾਂ ਵਿਚ ਪੰਥ ਪ੍ਰਸਿਧ ਢਾਡੀ ਕੁਲਵਿੰਦਰ ਸਿੰਘ ਐਮ ਏ,ਸਤਨਾਮ ਸਿੰਘ ਬਲੋਵਾਲੀ ਆਦਿ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਭਾਈ ਗੁਰਦਿਆਲ ਸਿੰਘ ਨੇ ਬਾਖੂਬੀ ਨਿਭਾਈ।ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦਸਿਆ ਕਿ ਗੁਰਦੁਆਰਾ ਜੀਵਨ ਸਿੰਘ ਟਾਂਗਰਾ ਵਿਖੇ 5 ਅਪਰੈਲ ਨੂੰ ਅੰਮ੍ਰਿਤ ਸੰਚਾਰ ਹੋਵੇਗਾ।ਇਸ ਸਮੇਂ ਮਾਸਟਰ ਸਤਨਾਮ ਸਿੰਘ ,ਸ਼ਮਸ਼ੇਰ ਸਿੰਘ,ਜਰਮਨਜੀਤ ਸਿੰਘ,ਅਮਨਪ੍ਰੀਤ ਸਿੰਘ ,ਗੁਰਪ੍ਰੀਤ ਸਿੰਘ,ਗੁਰਜਿੰਦਰ ਸਿੰਘ,ਹਰਪ੍ਰੀਤ ਸਿੰਘ ,ਹਰਪਾਲ ਸਿੰਘ,ਮਨਜੀਤ ਸਿੰਘ,ਗੁਰਜੰਟ ਸਿੰਘ , ਸੁਖਦਿਆਲ ਸਿੰਘ ਆਦਿ ਕਮੇਟੀ ਮੈਂਬਰ ਹਾਜਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.