ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਪਿੰਡ ਟਾਂਗਰਾ ਦੇ ਵਿਕਾਸ ਦਾ ਇਤਿਹਾਸਕ ਰਿਕਾਰਡ ਬਣੇਗਾ।
- ਰਾਜਨੀਤੀ
- (Asia/Kolkata)
ਲੰਮੇ ਸਮੇਂ ਬਾਅਦ ਬਣ ਰਿਹਾ ਰਿਹਾ ਪਿੰਡ ਟਾਂਗਰਾ ਦਾ ਪੰਚਾਇਤ ਘਰ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪਿਛਲੀਆਂ ਸਰਕਾਰਾਂ ਸਮੇਂ ਲਾਰੇ ਲੱਪੇ ਜਿਆਦਾ ਲਗਾਏ ਜਾਂਦੇ ਰਹੇ ਸਨ ਪਰ ਪਿੰਡ ਦੇ ਵਿਕਾਸ ਦਾ ਕੋਈ ਵੀ ਕੰਮ ਨਹੀਂ ਹੋਇਆ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਨਵੇਂ ਬਣ ਬਣ ਰਹੇ ਪੰਚਾਇਤ ਘਰ ਦਾ ਲੈਂਟਰ ਪਵਾਏ ਜਾਣ ਸਮੇਂ ਸਰਪੰਚ ਸ੍ਰੀ ਮਤੀ ਲਖਵਿੰਦਰ ਕੌਰ ਚਾਹਲ,ਮੈਂਬਰ ਸ੍ਰੀ ਮਤੀ ਸ਼ਸ਼ੀ,ਮੈਂਬਰ ਤਰਸੇਮ ਸਿੰਘ,ਗੁਰਿੰਦਰ ਸਿੰਘ ਸੋਨੂੰ ਪ੍ਰਧਾਨ ਬੀ ਸੀ ਵਰਗ.ਕਰਨ ਸਿੰਘ ਦੁਸਾਂਝ,ਮੈਂਬਰ ਸਾਹਿਬ ਸਿੰਘ ਨੇ ਕਿਹਾ ਕਿ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸਮੇ ਕੈਬਨਿਟ ਮੰਤਰੀ ਹਰਭਜਨ ਸਿਂਘ ਈ ਟੀ ਓ ਨੇ ਜੋ ਕੁਝ ਕਿਹਾ ਕਰਕੇ ਵੀ ਵਿਖਾਇਆ ਹੈ।ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਲੈਣ ਲਈ ਦਫਤਰਾਂ ਵਿਚ ਚੱਕਰ ਨਹੀਂ ਮਾਰਨੇ ਪੈਂਦੇ।ਕਰੋੜਾਂ ਰੁਪੈ ਦੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।ਪਿੰਡ ਦੀਆਂ ਨਾਲੀਆਂ ਗੰਦੇ ਪਾਣੀ ਛੱਪੜਾਂ ਦੇ ਨਿਕਾਸ ਲਈ ਮੁਖ ਮੰਗ ਵੀ ਸ੍ਰ ਹਰਭਜਨ ਸਿੰਘ ਈ ਟੀ ਓ ਦੇ ਕੋਲ ਪੰਚਾਇਤ ਵੱਲੋਂ ਰੱਖੀ ਗਈ ਹੈ। ਉਹਨਾਂ ਵੱਲੋਂ ਬਹੁਤ ਜਲਦੀ ਇਸ ਪ੍ਰਜੈਕਟ ਨੂੰ ਨੇਪਰੇ ਚੜਾਉਣ ਦਾ ਵਿਸ਼ਵਾਸ਼ ਦਿਵਾਇਆ ਗਿਆ ਹੈ।ਜਦੋਂ ਕਿ ਪਿਛਲੀਆਂ ਸਰਕਰਾਂ ਸਮੇਂ ਕੇਵਲ ਖਾਨਾਂ ਪੂਰਤੀ ਕੀਤੀ ਗਈ ਹੈ।
Leave a Reply