ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ 'ਚ ਸਲਾਨਾ ਇਨਾਮ ਵੰਡ ਸਮਾਗਮ ਤੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ 'ਚ ਸਲਾਨਾ ਇਨਾਮ ਵੰਡ ਸਮਾਗਮ ਤੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,3 ਮਾਰਚ

ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਬਲਾਕ ਚੋਹਲਾ ਸਾਹਿਬ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਤੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ।ਸਮਾਰੋਹ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀਮਤੀ ਸੋ਼ਭਾ ਕੁਮਾਰੀ,ਮੈਂਬਰ ਪੰਚਾਇਤ,ਐਸਐਮਸੀ ਮੈਂਬਰ ਅਤੇ ਬਲਾਕ ਸਿੱਖਿਆ ਅਫਸਰ ਕੁਲਵਿੰਦਰ ਸਿੰਘ,ਸੀਐਚਟੀ ਅਮਰਜੀਤ ਸਿੰਘ ਬੁੱਗਾ,ਗੁਰਪ੍ਰੀਤ ਸਿੰਘ,ਕੁਲਦੀਪ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।ਇਸ ਸਮੇਂ ਬਲਾਕ ਸਿੱਖਿਆ ਅਫਸਰ ਨੇ ਦੱਸਿਆ ਕਿ ਇਸ ਸਕੂਲ ਨੇ ਖਡੁਰ ਸਾਹਿਬ ਵਿਖੇ ਹੋਏ ਵਿੱਦਿਅਕ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਇਸੇ ਤਰਾਂ ਬਲਾਕ ਚੋਹਲਾ ਸਾਹਿਬ ਦੇ ਸਰਕਾਰੀ ਐਲੀਮੈਂਟਰੀ ਸਕੂਲ ਭੈਲ ਵਿਖੇ ਵਿਖੇ ਹੋਏ ਮੁਕਾਬਲੇ ਵਿੱਚ ਵੀ ਇਸ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਦੱਸਿਆ ਕਿ ਬਲਾਕ ਵਿਚੋਂ ਕੁੱਲ 22 ਵਿਦਿਆਰਥੀਆਂ ਨੇ ਜਵਾਹਰ ਨਵੋਦਿਆ ਵਿਦਿਆਲਿਆਂ ਦਾ ਟੈਸਟ ਪਾਸ ਕੀਤਾ ਜਿਸ ਵਿਚੋਂ ਸਭ ਤੋਂ ਵੱਧ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ 4 ਵਿਦਿਆਰਥੀਆਂ ਨੇ ਇਹ ਟੈਸਟ ਪਾਸ ਕੀਤਾ ਅਤੇ ਤਰਨਤਾਰਨ ਜਿਲ੍ਹੇ ਵਿੱਚ ਇਸ ਸਕੂਲ ਦੀ ਵਿਦਿਆਰਥਣ ਰੀਤਇੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਬੀਈਈਓ ਚੋਹਲਾ ਸਾਹਿਬ ਨੇ ਸਕੂਲ ਦੀ ਚੰਗੀ ਕਾਰਗੁਜਾਰੀ ਲਈ ਸਕੂਲ ਦੇ ਮੁੱਖ ਅਧਿਆਪਕ ਗੁਰਦੇਵ ਸਿੰਘ ਸੰਧੂ ਰਾਣੀਵਲਾਹ ਨੂੰ ਵਧਾਈ ਦਿੱਤੀ। ਇਸ ਮੌਕੇ 'ਤੇ ਬੋਲਦਿਆਂ ਸੀਐਚਟੀ ਅਮਰਜੀਤ ਸਿੰਘ ਨੇ ਸਕੂਲ ਦੀ ਕਾਮਯਾਬੀ 'ਤੇ ਸਮੂਹ ਸਟਾਫ ਦੀ ਪ੍ਰਸੰਸਾ ਕੀਤੀ।ਇਸ ਮੌਕੇ 'ਆਪ' ਆਗੂ ਸਰਤਾਜ ਸਿੰਘ ਰੱਤੋਕੇ ਨੇ ਸਕੂਲ ਦੇ ਮੁੱਖ ਅਧਿਆਪਕ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਸਾਰੇ ਵਿਦਿਆਰਥੀਆਂ ਲਈ ਸਟੇਸ਼ਨਰੀ ਤੇ ਲੋੜੀਂਦਾ ਸਮਾਨ ਵੰਡਿਆ ਅਤੇ ਸਕੂਲ ਲਈ ਹਰ ਤਰ੍ਹਾਂ ਨਾਲ ਸਾਥ ਦੇਣ ਦਾ ਭਰੋਸਾ ਦਿੱਤਾ।ਪ੍ਰੋਗਰਾਮ ਦੇ ਅਖੀਰ ਵਿੱਚ ਮੁੱਖ ਅਧਿਆਪਕ ਗੁਰਦੇਵ ਸਿੰਘ ਸੰਧੂ ਵਲੋਂ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਯਾਦਵਿੰਦਰ ਸਿੰਘ ਰੱਤੋਕੇ, ਨਰਿੰਦਰ ਸਿੰਘ ਮੈਂਬਰ, ਜੁਗਰਾਜ ਸਿੰਘ, ਗੁਰਦਿਆਲ ਸਿੰਘ, ਜਸਵਿੰਦਰ ਸਿੰਘ ਆਦਿ ਸ਼ਾਮਲ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.