ਪੁਲੀਸ ਚੌਂਕੀ ਟਾਂਗਰਾ ਨੇ 500 ਗਰਾਮ ਹੈਰੋਇਨ ਅਤੇ ਇਕ ਹਜਾਰ ਰੁਪੈ ਨਗਦੀ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ-ਏ ਐਸ ਆਈ ਨਰਿੰਦਰਪਾਲ ਸਿੰਘ।

ਪੁਲੀਸ ਚੌਂਕੀ ਟਾਂਗਰਾ ਨੇ 500 ਗਰਾਮ ਹੈਰੋਇਨ ਅਤੇ ਇਕ ਹਜਾਰ ਰੁਪੈ ਨਗਦੀ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ-ਏ ਐਸ ਆਈ ਨਰਿੰਦਰਪਾਲ ਸਿੰਘ।

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਪੁਲੀਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਵਿਰੁਧ ਮੁਹਿੰਮ ਅਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਨਾਕਾਬੰਦੀ ਕਰਕੇ ਕਾਬੂ ਕੀਤਾ ਜਾ ਰਿਹਾ ਹੈ।ਓਪਰੋਕਤ ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਟਾਂਗਰਾ ਦੇ ਇੰਚਾਰਜ ਏ ਐਸ ਆਈ ਨਰਿੰਦਰਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਮੁਛੱਲ ਦੇ ਮੋੜ ਜੀ ਟੀ ਰੋਡ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।ਟਾਂਗਰਾ ਵਾਲੀ ਸਾਈਡ ਤੋਂ ਇਕ ਕਾਲੇ ਰੰਗ ਦਾ ਮੋਟਰ ਸਾਈਕਲ ਨੰਬਰ ਪੀ ਬੀ -08-ਐਫ ਵੀ -9728 ਜਿਸ ਨੂੰ ਇਕ ਮੋਨਾ ਵਿਅਕਤੀ ਚਲਾ ਰਿਹਾ ਸੀ ਜਦੋਂ ਪੁਲੀਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਕ ਦਮ ਘਬਰਾ ਕੇ ਮੋਟਰਸਾਈਕਲ ਪਿਛੇ ਨੂੰ ਮੋੜਨ ਲਗਾ ਮੋਟਰਸਾਈਕਲ ਸਲਿਪ ਹੋ ਕੇ ਡਿਗ ਪਿਆ।ਉਠ ਕੇ ਇਕ ਦਮ ਆਪਣੀ ਜੇਬ ਵਿਚੋਂ ਇਕ ਕਪੜੇ ਦੀ ਪੋਟਲੀ ਕੱਢ ਕੇ ਸੁਟਣ ਲਗਾ ਤਾਂ ਪੁਲੀਸ ਨੇ ਤੁਰੰਤ ਕਾਬੂ ਕਰ ਲਿਆ।ਪੁਛ ਗਿਛ ਕਰਨ ਤੇ ਆਪਣਾ ਨਾਮ ਰਾਘਵ ਪੁਤਰ ਸੋਨੂੰ ਵਾਸੀ ਚੱਡਾ ਸਵੀਟ ਦੀ ਬੈਕ ਸਾਈਡ ਨਿੰਬੂ ਵਾਲੀ ਗਲੀ ਮੁਹੱਲਾ ਸੰਤੋਖਪੁਰਾ ਥਾਣਾ ਡਵੀਜਨ ਨੰਬਰ 8 ਜਲੰਧਰ ਦੱਸਿਆ।ਤਲਾਸ਼ੀ ਦੌਰਾਨ ਕਪੜੇ ਦੀ ਗੁਥਲੀ ਵਿਚੋਂ 500 ਗਰਾਮ ਹੈਰੋਇਨ,100 ਰੁਪੈ ਦੇ ਦਸ ਨੋਟ 1000 ਹਜਾਰ ਰੁਪੈ ਇਕ ਵੀਵੋ ਮਾਰਕਾ ਮੋਬਾਇਲ ਬਰਾਮਦ ਹੋਏ।ਪੁਲੀਸ ਥਾਣਾ ਤਰਸਿਕਾ ਵਿਖੇ ਮੁਕਦਮਾ ਨੰਬਰ 102 ਮਿਤੀ 1-9-2026 ਨੂੰ ਜੁਰਮ 21 ਸੀ -61-85 ਦਰਜ ਕਰਕੇ ਬਣਦੀ ਅਗਲੇਰੀ ਕੰਨੂਨੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਸਮੇਂ ਏ ਐਸ ਆਈ ਨਰਿੰਦਰਪਾਲ ਸਿੰਘ,ਐਸ ਆਈ ਹਰਬੰਸ ਸਿੰਘ,ਏ ਐਸ ਆਈ ਬਲਦੇਵ ਸਿੰਘ,ਸੀ ਟੀ ਫੁਮਣ ਸਿੰਘ,ਸੀ ਟੀ ਰਫੀਕ ਮੁਹੰਮਦ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.