ਸਾਡੀ ਖੂਨਦਾਨ ਦੇ ਪ੍ਰਤੀ ਸਕਾਰਾਤਮਕ ਸੋਚ ਕਿਸੇ ਦਾ ਜੀਵਨ ਬਚਾ ਸਕਦੀ ਹੈ-ਮੰਮੂ ਚਾਹਲ

ਸਾਡੀ ਖੂਨਦਾਨ ਦੇ ਪ੍ਰਤੀ ਸਕਾਰਾਤਮਕ ਸੋਚ ਕਿਸੇ ਦਾ ਜੀਵਨ ਬਚਾ ਸਕਦੀ ਹੈ-ਮੰਮੂ ਚਾਹਲ

ਸ਼ਿਵ ਸੈਨਾ ਆਗੂ ਮੁਕੇਸ਼ ਕਸ਼ਯਪ ਨੇ ਖੂਨਦਾਨ ਕੈਂਪ ਲਈ ਮਲਵਿੰਦਰ ਸਿੰਘ ਚਾਹਲ ਨੂੰ ਦਿੱਤਾ ਸੱਦਾ ਪੱਤਰ 

ਕਪੂਰਥਲਾ 20 ਅਕਤੂਬਰ ਗੌਰਵ ਮੜੀਆ 

ਖੂਨਦਾਨ ਨੂੰ ਲੈ ਕੇ ਸਮਾਜ ਵਿਚ ਕਈ ਪ੍ਰਕਾਰ ਦੇ ਭਰਮ ਭੁਲੇਖੇ ਪਾਏ ਜਾਂਦੇ ਹਨ ਪ੍ਰੰਤੂ ਡਾਕਟਰਾਂ ਅਨੁਸਾਰ ਖੂਨਦਾਨ ਕਰਨ ਨਾਲ ਤੁਹਾਡੇ ਵਿਚ ਕਿਸੇ ਪ੍ਰਕਾਰ ਦੀ ਕੋਈ ਕਮਜੋਰੀ ਨਹੀ ਆਉਦੀ।ਖੂਨਦਾਨ ਮਹਾਂਦਾਨ ਹੈ ਜਿਸ ਦਾ ਕੋਈ ਬਦਲ ਨਹੀ ਹੈ ਕਿਉਂਕਿ ਖੂਨ ਨੂੰ ਕਿਸੇ ਹੋਰ ਤਰੀਕੇ ਨਾਲ ਨਹੀ ਬਣਾਇਆ ਜਾ ਸਕਦਾ,ਖੂਨ ਨੂੰ ਮਨੁੱਖ ਦਾ ਸਰੀਰ ਹੀ ਤਿਆਰ ਕਰ ਸਕਦਾ ਹੈ।ਕਪੂਰਥਲਾ ਜ਼ਿਲ੍ਹੇ ਵਿਚ ਖੂਨਦਾਨ ਕੈਂਪ ਦੀ ਲਹਿਰ ਚੱਲ ਰਹੀ ਹੈ ਜਿਸ ਵਿਚ ਯੂਥ ਕਲੱਬ,ਧਾਰਮਿਕ ਸੰਸਥਾਵਾਂ ਤੇ ਹੋਰ ਸਮਾਜ਼ਿਕ ਸੰਸਥਾਵਾਂ ਮਹਾਂਦਾਨ ਵਿਚ ਸਮੇ ਸਮੇਂ ਤੇ ਯੋਗਦਾਨ ਪਾ ਰਹੀਆ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਜਾਦ ਉਮੀਦਵਾਰ ਤੇ ਉੱਘੇ ਸਮਾਜ ਸੇਵਕ ਮਲਵਿੰਦਰ ਸਿੰਘ ਚਾਹਲ(ਮੰਮੂ ਚਾਹਲ) ਨੇ ਸ਼ਹਿਰ ਨਿਵਾਸੀਆਂ ਨੂੰ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਵਲੋਂ 21 ਅਕਤੂਬਰ ਨੂੰ ਸਥਾਨਕ ਮਨੀ ਮਹੇਸ਼ ਮੰਦਰ ਵਿਖੇ ਲਗਾਏ ਜਾ ਰਹੇ ਖੂਨਦਾਨ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕੀਤਾ।ਮੰਗਲਵਾਰ ਨੂੰ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਿਅਪ ਨੇ ਮਲਵਿੰਦਰ ਸਿੰਘ ਚਾਹਲ(ਮੰਮੂ ਚਾਹਲ) ਨੂੰ ਇਸ ਖੂਨਦਾਨ ਕੈਂਪ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ।ਇਸ ਮੌਕੇ ਮੰਮੂ ਚਾਹਲ ਨੇ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਇਸ ਦਾ ਕੋਈ ਬਦਲ ਮੌਜੂਦ ਨਹੀਂ ਹੈ।ਇਸ ਲਈ ਖੂਨ ਦੀ ਲੋੜ ਵਾਲੇ ਐਮਰਜੈਂਸੀ ਮਰੀਜ਼ਾਂ ਲਈ ਇਹ ਵਰਦਾਨ ਸਿੱਧ ਹੁੰਦਾ ਹੈ,ਕਿਉਂਕਿ ਮੌਕੇ ਤੇ ਖੂਨਦਾਨੀ ਲੱਭਣ ਵਿੱਚ ਦੇਰ ਹੋ ਸਕਦੀ ਹੈ।ਇਸ ਲਈ ਸਾਨੂੰ ਸਭ ਨੂੰ ਨਿਯਮਤ ਰੂਪ ਵਿੱਚ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ।ਉਨ੍ਹਾਂਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।ਉਨ੍ਹਾਂਨੇ ਕਿਹਾ ਕਿ ਜ਼ਿਲ੍ਹੇ ਵਿਚ ਨੌਜਵਾਨਾਂ ਵੱਲੋਂ ਖੂਨਦਾਨ ਕੈਂਪਾਂ ਵਿਚ ਆਪ ਮੁਹਾਰੇ ਜਾ ਕੇ ਖੂਨਦਾਨ ਕਰਨ ਵਿਚ ਭਾਰੀ ਉਤਸ਼ਾਹ ਹੈ,ਇਸੇ ਕਰ ਕੇ ਹਰ ਰੋਜ਼ ਕਿਸੇ ਨਾ ਕਿਸੇ ਥਾਂ ਤੇ ਕੈਂਪ ਲੱਗਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਕਿਸਮ ਦੀ ਕਮਜੋਰੀ ਨਹੀ ਆਉਦੀ ਸਗੋਂ ਖੂਨਦਾਨੀ ਦੇ ਕਈ ਭਿਆਨਕ ਬੀਮਾਰੀਆ ਵਾਲੇ ਟੈਸਟ ਮੁਫ਼ਤ ਹੋ ਜਾਂਦੇ ਹਨ ਅਤੇ ਖੂਨਦਾਨ ਕਰਨ ਨਾਲ ਛੋਟੀਆਂ ਮੋਟੀਆਂ ਬਿਮਾਰੀਆ ਨੇੜੇ ਨਹੀ ਆਉਦੀਆ ਅਤੇ ਨਵਾਂ ਖੂਨ ਛੇਤੀ ਹੀ ਬਣ ਜਾਦਾ ਹੈ।ਉਨ੍ਹਾਂਨੇ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਕਿ ਅੱਜ ਕੱਲ ਹਰੇਕ ਹਸਪਤਾਲ ਵਿਖ ਮਰੀਜ਼ਾਂ ਦੀ ਗਿਣਤੀ ਏਨੀ ਵੱਧ ਗਈ ਹੈ ਕਿ ਹਰ ਰੋਜ਼ ਬਲੱਡ ਯੂਨਿਟਾ ਦੀ ਲੋੜ ਪੈ ਰਹੀ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਖੂਨਦਾਨ ਮਹਾਂਦਾਨ ਵੱਲ ਪ੍ਰੇਰਿਤ ਕਰਨ ਲਈ ਸਮਾਜਿਕ ਸੰਸਥਾਵਾਂ ਦਾ ਵੱਡਾ ਯੋਗਦਾਨ ਹੈ।ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਲਈ ਲੜਕਿਆਂ ਦੇ ਨਾਲ ਨਾਲ ਲੜਕੀਆਂ ਵਿਚ ਵੀ ਉਤਸ਼ਾਹ ਵਧਿਆ ਹੈ।ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਤੰਦਰੁਸਤ ਸਰੀਰ ਦੀ ਨਿਸ਼ਾਨੀ ਹੈ।ਉਨ੍ਹਾਂਨੇ ਕਿਹਾ ਕਿ ਸੜਕਾਂ ਤੇ ਚਲਦੇ ਸਮੇ ਦਿਨ ਤੇ ਰਾਤ ਬਰਾਤੇ ਐਕਸੀਡੈਂਟ ਹੋ ਜਾਦੇ ਹਨ,ਉਸ ਸਮੇ ਸਾਨੂੰ ਮਨੁੱਖੀ ਜਾਨਾਂ ਬਚਾਉਣ ਲਈ ਕਈ ਵਾਰ ਖੂਨ ਦੀ ਬਹੁਤ ਲੋੜ ਪੈਦੀ ਹੈ,ਇਸ ਲਈ ਵੱਧ ਤੋ ਵੱਧ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸਰਕਾਰੀ ਬਲੱਡ ਬੈਂਕਾਂ ਵਿਚ ਖੂਨ ਦੀ ਕਮੀ ਨਹੀ ਆਉਣੀ ਚਾਹੀਦੀ ਕਿਉਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਬਲੱਡ ਬੈਂਕਾਂ ਦੇ ਜ਼ਰੀਏ ਕਈ ਭਿਆਨਕ ਬੀਮਾਰੀਆ ਤੇ ਡਿਲਵਰੀ ਮੌਕੇ ਬਲੱਡ ਯੂਨਿਟ ਮੁਫ਼ਤ ਦਿੱਤੇ ਜਾਂਦੇ ਹਨ।ਸਮਾਜਸੇਵੀ ਸੰਗਠਨਾਂ ਨੂੰ ਖੂਨਦਾਨ ਕੈਂਪ ਲਗਾਉਣ ਸਮੇਂ ਸਰਕਾਰੀ ਬਲੱਡ ਬੈਂਕ ਨੂੰ ਪਹਿਲ ਦੇਣੀ ਚਾਹੀਦੀ ਹੈ।ਉਨ੍ਹਾਂਨੇ ਕਿਹਾ ਕਿ ਅੱਜ ਅਸੀਂ ਸਾਰੇ ਪੜ੍ਹੇ-ਲਿਖੇ ਅਤੇ ਸਭਿਅਕ ਸਮਾਜ ਵਿਚ ਰਹਿੰਦੇ ਹਾਂ,ਜੋ ਨਾ ਸਿਰਫ਼ ਆਪਣੇ ਭਲੇ ਲਈ ਸਗੋਂ ਦੂਜਿਆਂ ਦੇ ਭਲੇ ਲਈ ਵੀ ਸੋਚਦੇ ਹਾਂ,ਤਾਂ ਕਿਉਂ ਨਾ ਅਸੀਂ ਖੂਨਦਾਨ ਦੇ ਪਵਿੱਤਰ ਕਾਰਜ ਵਿੱਚ ਆਪਣਾ ਸਹਿਯੋਗ ਪ੍ਰਦਾਨ ਕਰੀਏ।ਅਤੇ ਲੋਕਾਂ ਨੂੰ ਜੀਵਨਦਾਨ ਦਈਏ।ਉਨ੍ਹਾਂਨੇ ਕਿਹਾ ਕਿ ਤੁਸੀ ਸਾਰੇ ਨਿਸਵਾਰਥ ਭਾਵ ਨਾਲ ਖੂਨਦਾਨ ਕਰੋ।ਤੁਹਾਡੀ ਖੂਨਦਾਨ ਦੇ ਪ੍ਰਤੀ ਸਕਾਰਾਤਮਕ ਸੋਚ ਕਿਸੇ ਦਾ ਜੀਵਨ ਬਚਾ ਸਕਦੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.