ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਸੈਕਟਰ 41-ਏ ਦੇ ਪਾਰਕ 'ਚ ਗੁਲਾਬ ਵੇਲ ਵਾਲੇ ਬਾਊਜ਼ਰ ਦਾ ਹੋਇਆ ਉਦਘਾਟਨ
- ਕਾਰੋਬਾਰ
- (Asia/Kolkata)
ਪਾਰਕ ਦੀ ਸੁੰਦਰਤਾ ਨੂੰ ਚਾਰ ਚੰਨ ਲਾਏਗਾ ਰੋਜ਼ ਕ੍ਰੀਪਰ ਬਾਊਜ਼ਰ : ਸਮਾਜਸੇਵੀ ਬੀਬੀ ਸਤਨਾਮ ਕੌਰ
ਚੰਡੀਗੜ੍ਹ, 4 ਨਵੰਬਰ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੇ ਯਤਨਾਂ ਸਦਕਾ ਵਾਰਡ ਅਧਿਨ ਸੈਕਟਰ 41-ਏ ਸਥਿਤ ਮਕਾਨ ਨੰਬਰ 717 ਦੇ ਸਾਹਮਣੇ ਵਾਲੇ ਪਾਰਕ ਵਿੱਚ ਅੱਜ ਗੁਲਾਬ ਦੀ ਵੇਲ ਚੜ੍ਹਾਉਣ ਵਾਲੇ ਬਾਊਜ਼ਰ (ਰੋਜ਼ ਕਰੀਪਰ ਬਾਊਜ਼ਰ) ਦਾ ਉਦਘਾਟਨ ਸਾਬਕਾ ਕੌਂਸਲਰ ਮਲਕੀਤ ਸਿੰਘ ਬੁਟੇਰਲਾ ਦੀ ਪਤਨੀ ਅਤੇ ਸਮਾਜ ਸੇਵੀ ਬੀਬੀ ਸਤਨਾਮ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ, ਬਜ਼ੁਰਗ, ਔਰਤਾਂ ਤੇ ਬੱਚੇ ਹਾਜ਼ਰ ਸਨ। ਸਮਾਜ ਸੇਵੀ ਬੀਬੀ ਸਤਨਾਮ ਕੌਰ ਨੇ ਕਿਹਾ ਕਿ ਪਾਰਕ ਵਿੱਚ ਸਥਾਪਿਤ ਕੀਤਾ ਗਿਆ ਇਹ ਬਾਊਜ਼ਰ ਪਾਰਕ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਏਗਾ। ਆਉਣ ਵਾਲੇ ਦਿਨਾਂ ਵਿੱਚ ਜਦੋਂ ਇਥੇ ਲੱਗੀਆਂ ਵੱਖ-ਵੱਖ ਫੁੱਲਾਂ ਦੀਆਂ ਵੇਲਾਂ ਪੂਰੀਆਂ ਫੈਲ ਜਾਣਗੀਆਂ ਤਾਂ ਇਹ ਬਾਊਜ਼ਰ ਪੂਰੀ ਤਰ੍ਹਾਂ ਫੁੱਲ ਪੱਤਿਆਂ ਨਾਲ ਢੱਕ ਜਾਵੇਗਾ। ਬੀਬੀ ਸਤਨਾਮ ਕੌਰ ਨੇ ਕਿਹਾ ਕਿ ਸਾਰੇ ਵਾਰਡ ਵਾਸੀਆਂ ਦਾ ਸੁਪਨਾ ਹੈ ਕਿ ਸਾਡਾ ਵਾਰਡ ਸਭ ਤੋਂ ਸਾਫ਼-ਸੁਥਰਾ, ਹਰਾ-ਭਰਾ ਤੇ ਸੋਹਣਾ ਵਾਰਡ ਬਣੇ। ਪਾਰਕ ਸਾਡੇ ਬੱਚਿਆਂ ਤੇ ਬਜ਼ੁਰਗਾਂ ਦੇ ਸੈਰ ਕਰਨ ਦੀ ਜਗ੍ਹਾ ਹੈ, ਇਸ ਨੂੰ ਸੋਹਣਾ ਬਣਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਕ ਦੀ ਸਫਾਈ ਦਾ ਖਾਸ ਧਿਆਨ ਰੱਖਣ ਤੇ ਫੁੱਲਾਂ-ਬੂਟਿਆਂ ਨੂੰ ਨਾ ਤੋੜਨ। ਵਾਰਡ ਵਾਸੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਬਾਊਜ਼ਰ ਨਾਲ ਪਾਰਕ ਵਿੱਚ ਸੈਰ ਕਰਨ ਵਾਲਿਆਂ ਨੂੰ ਬਹੁਤ ਖੁਸ਼ੀ ਮਿਲੇਗੀ ਅਤੇ ਬੱਚਿਆਂ ਲਈ ਇਹ ਖਿੱਚ ਦਾ ਕੇਂਦਰ ਬਣੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ, ਗੁਰਬਖਸ਼ ਸਿੰਘ, ਵਿਜੇਪਾਲ ਮੁੰਡੇ, ਯਸ਼ਪਾਲ ਬਸਰਾ, ਆਹੂਜਾ ਜੀ, ਰਮਾ ਸ਼ਰਮਾ, ਰਵਿੰਦਰ ਸ਼ਰਮਾ, ਕਰਨੈਲ ਸਿੰਘ ਅਤੇ ਆਭਾ ਵੀ ਮੌਜੂਦ ਸਨ।
Leave a Reply