ਸ਼ਹੀਦ ਜਰਨਲ ਲਾਭ ਸਿੰਘ ਪੰਜਵੜ ਦਾ ਸ਼ਹਾਦਤ ਹੋਣ 'ਤੇ ਟਾਂਡਾ 'ਚ ਆਰੇ ਦੇ ਨੇੜੇ ਕੀਤਾ ਸਸਕਾਰ...

ਸ਼ਹੀਦ ਜਰਨਲ ਲਾਭ ਸਿੰਘ ਪੰਜਵੜ ਦਾ ਸ਼ਹਾਦਤ ਹੋਣ 'ਤੇ ਟਾਂਡਾ 'ਚ ਆਰੇ ਦੇ ਨੇੜੇ ਕੀਤਾ ਸਸਕਾਰ...

ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਛੁੱਟੀ ਕੱਟਣ ਆਏ ਭਰਾ ਸ. ਬਲਦੇਵ ਸਿੰਘ ਫੌਜ਼ੀ ਜਰਨਲ ਲਾਭ ਸਿੰਘ ਦੀ ਸ਼ਹਾਦਤ ਤੋਂ ਪਹਿਲਾਂ ਕਿਸੇ ਗੁਪਤ ਟਿਕਾਣੇ ਮਿਲੇ…

ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨਲ ਸ਼ਹੀਦ ਲਾਭ ਸਿੰਘ ਪੰਜਵੜ ਦੀ ਜਦੋਂ ਸ਼ਹਾਦਤ ਹੋਈ ਤਾਂ ਟਾਂਡਾ ਵਿੱਚ ਆਰੇ ਦੇ ਕੋਲ ਉਹਨਾਂ ਦਾ ਸਸਕਾਰ ਹੋਣ ਲੱਗਾ ਸੀ ਉਸ ਵਕਤ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਭਰਾ ਸਰਦਾਰ ਬਲਦੇਵ ਸਿੰਘ ਫੌਜ਼ੀ ਭਾਰਤੀ ਫੌਜ਼ ਵਿੱਚੋਂ ਪਿੰਡ ਛੁੱਟੀ ਕੱਟਣ ਆਏ ਸਨ। ਦੋ ਦਿਨ ਦੀ ਇੱਕ ਦਿਨ ਪਹਿਲਾਂ ਉਹ ਜਰਨਲ ਲਾਭ ਸਿੰਘ ਨੂੰ ਕਿਸੇ ਗੁਪਤ ਟਿਕਾਣੇ ਮਿਲੇ ਸਨ। ਸ਼ਹੀਦੀ ਵਾਲੇ ਦਿਨ ਉਹ ਪੰਜਵੜ 'ਚ ਘਰੇ ਬੈਠੇ ਸਨ। ਉਹਨਾਂ ਦੇ ਪਿਤਾ ਜੀ ਰੇਡੀਓ 'ਤੇ ਖਬਰਾਂ ਸੁਣ ਰਹੇ ਸਨ। ਬਾਈ ਬਲਦੇਵ ਸਿੰਘ ਫੌਜ਼ੀ ਬੜੇ ਹੈਰਾਨ ਅਜੇ ਕਲ੍ਹ ਹੀ ਮੈਂ ਮਿਲਿਆ ਲਾਭ ਸਿੰਘ ਨੂੰ ਅੱਜ.? ਪਰਮਜੀਤ ਸਿੰਘ ਰਾਣਵਾਂ ਰਾਮਪੁਰੀ ਅਨੁਸਾਰ ਉਸੇ ਵਕਤ ਉਹਨਾ ਵਰਦੀ ਪਹਿਨੀ ਲਾਭ ਸਿੰਘ ਘਰ ਗਏ। ਉਥੇ ਲਾਭ ਸਿੰਘ ਜੀ ਦੀ ਮਾਤਾ ਜੀ ਤੇ ਲਾਭ ਸਿੰਘ ਦੀ ਸੁਪਤਨੀ ਦਵਿੰਦਰ ਕੌਰ ਜੀ ਨੂੰ ਮੋਟਰਸਾਈਕਲ 'ਤੇ ਉਹ ਝਬਾਲ ਗਏ। ਮੋਟਰਸਾਈਕਲ ਖੜ੍ਹਾ ਕਰਕੇ ਝਬਾਲ ਤੋਂ ਕਾਰ ਲਈ ਫਿਰ ਜਲੰਧਰ ਤੋਂ ਆਪਣੇ ਸਾਥੀ ਦਿਲਬਾਗ ਸਿੰਘ ਫੌਜ਼ੀ ਨੂੰ ਨਾਲ ਲਿਆ। ਟਾਂਡੇ ਪਹੁੰਚੇ ਸਸਕਾਰ ਵਾਲੀ ਥਾਂ 'ਤੇ ਜਬਰਦਸਤ ਨਾਕਾ ਸੀ। ਉਥੇ ਚਿਖਾ ਤੱਕ ਗਏ ਦੋਨਾਂ ਨੇ ਸਲੂਟ ਮਾਰਿਆ। ਪੁਲਿਸ ਨੇ ਗਿਰਫ਼ਤਾਰ ਕੀਤਾ। ਸਸਕਾਰ ਵਾਲੇ ਦਿਨ ਉਹਨਾਂ ਦੀ ਵਾਪਸੀ ਸੀ। ਆਪਣੇ ਘਰੋਂ ਜਦੋਂ ਬਾਈ ਬਲਦੇਵ ਸਿੰਘ ਫੌਜ਼ੀ ਵਰਦੀ ਪਾ ਕੇ ਵਾਪਸ ਡਿਊਟੀ ਤੇ ਜਾਣ ਲਈ ਤਿਆਰ ਹੋਏ ਉਹਨਾਂ ਫੌਜ਼ ਦੀ ਵਰਦੀ ਪਹਿਨੀ ਸੀ । ਇਹ ਕਿਵੇਂ ਹੋ ਸਕਦਾ ਸੀ ਕਿ ਉਹ ਸਸਕਾਰ ਦੀ ਰਸਮ 'ਚ ਸ਼ਾਮਿਲ ਨਾਂ ਹੁੰਦੇ ? ਉਹ ਘਰੋਂ ਵਰਦੀ ਪਹਿਨਕੇ ਨਿਕਲੇ ਕਿ ਅੱਜ ਸਿੱਖ ਪੰਥ ਦਾ ਜਥੇਬੰਦੀ ਦਾ ਜਰਨਲ ਸ਼ਹੀਦ ਹੋਇਆ ਅਤੇ ਮੈਂ ਉਸਨੂੰ ਵਰਦੀ ਪਹਿਨਕੇ ਸਲੂਟ ਮਾਰਨਾ ਹੀ ਹੈ। ਆਪ ਜੀ ਘਰੋਂ ਜਦੋ ਟਾਂਡੇ ਸ਼ਮਸ਼ਾਨ ਘਾਟ ਪਹੁੰਚੇ ਸਾਹਮਣੇ ਚਿਖਾ 'ਤੇ ਜਰਨਲ ਲਾਭ ਸਿੰਘ ਨਜ਼ਰ ਆਏ ਉੱਥੇ ਭਰੀ ਸੰਗਤ ਵਿੱਚ ਬਾਈ ਬਲਦੇਵ ਸਿੰਘ ਫੌਜੀ ਪੰਜਵੜ ਨੇ ਦਿਲਬਾਗ ਸਿੰਘ ਯੂਪੀ ਨੇ ਪੂਰੇ ਜੋਸ਼ ਨਾਲ ਵਰਦੀ ਸਮੇਤ ਜਦੋਂ ਸਲੂਟ ਮਾਰਿਆ ਤਾਂ ਜਿੰਨੀ ਸੰਗਤ ਉੱਥੇ ਖਲੋਤੀ ਸੀ ਉਹ ਧੰਨ ਸਿੱਖੀ ਧੰਨ ਗੁਰੂ ਦੇ ਸਿੱਖ ਆਖਣ ਲੱਗੇ ਅਤੇ ਸਰਦਾਰ ਬਲਦੇਵ ਸਿੰਘ ਫੌਜ਼ੀ ਦਿਲਬਾਗ ਸਿੰਘ ਦੀ ਇਸ ਕੁਰਬਾਨੀ ਨੂੰ ਸਲਾਮ ਕਰਨ ਲੱਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਕਾਸ਼ ਗੂੰਜ ਉਠਿਆ ਪਰ ਕੋਲ ਹੀ ਪੰਜਾਬ ਪੁਲਿਸ ਵੱਡੀ ਗਿਣਤੀ 'ਚ ਹਾਜ਼ਰ ਹੋਈ। ਆਪ ਜੀ ਦੀ ਸ਼ਿਕਾਇਤ ਹੋਈ ਅਤੇ ਜਰਨਲ ਲਾਭ ਸਿੰਘ ਪੰਜਵੜ ਨੂੰ ਫੌਜ਼ ਦੀ ਵਰਦੀ ਪਾਉਣ ਦੇ ਜ਼ੁਰਮ 'ਚ ਇੱਕ ਸਾਲ ਤਸ਼ੱਦਦ ਸਰੀਰਕ ਮਾਨਸਿਕ ਝਲਣਾ ਪਿਆ ਅਤੇ ਜੇਲ੍ਹ ਕੱਟਣੀ ਪਈ। ਉਸ ਦਿਨ ਟਾਂਡੇ ਤੋਂ ਪੰਜਾਬ ਪੁਲਿਸ ਆਪ ਜੀ ਨੂੰ ਜਲੰਧਰ ਸਦਰ ਠਾਣੇ ਲਿਆਈ ਅਤੇ ਉਥੋਂ ਪੰਜਾਬ ਪੁਲਿਸ ਨੇ ਆਰਮੀ ਹਵਾਲੇ ਕਰ ਦਿੱਤਾ ਸੀ। 1991 'ਚ ਸਰਦਾਰ ਬਲਦੇਵ ਸਿੰਘ ਫੌਜੀ ਪੰਜਵੜ ਪੈਨਸ਼ਨ ਆਏ। ਇਹੋ ਜਿਹੀਆਂ ਕੁਰਬਾਨੀਆਂ ਗੁਰੂ ਕੇ ਸਿੱਖ ਕਰਦੇ ਆਏ ਹਨ। ਉਹ ਭਾਵੇਂ ਅਜੋਕਾ ਸਿੱਖ ਸੰਘਰਸ਼ ਹੋਵੇ ਜਾਂ ਪੁਰਾਤਨ। ਪਰ ਬਦਕਿਸਮਤੀ ਇਹ ਹੈ ਕਿ ਅਸੀਂ ਕੁਰਬਾਨੀਆਂ ਕਰਨ ਵਾਲਿਆਂ ਨੂੰ ਭੁਲਦੇ ਜਾ ਰਹੇ ਹਾਂ ਅਤੇ ਆਉਣ ਵਾਲੇ ਸਮੇਂ 'ਚ ਸਾਡਾ ਰੱਬ ਹੀ ਰਾਖਾ ਕਿ ਅਸੀਂ ਸ਼ੁਕਰਗੁਜ਼ਾਰ ਹੁੰਦੇ ਹਾਂ ਜਾਂ ਨਾ ਸ਼ੁਕਰੇ ਵੀ ਹੁੰਦੇ ਜਾ ਰਹੇ ਹਾਂ। 

ਮੰਗਤ ਸਿੰਘ ਸੈਦਪੁਰ (ਚੰਡੀਗੜ੍ਹ)।
ਮੋਬਾ. 70877-76975

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.