ਆਪ ਹਲਕਾ ਇੰਚਾਰਜ ਨੇ ਹਲਕੇ ਦੀਆਂ ਭੈਣਾਂ ਕੋਲੋਂ ਬਣਵਾਈ ਰੱਖੜੀ,ਪਿਆਰ,ਸਤਿਕਾਰ ਅਤੇ ਅਪਣੱਤ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ

ਆਪ ਹਲਕਾ ਇੰਚਾਰਜ ਨੇ ਹਲਕੇ ਦੀਆਂ ਭੈਣਾਂ ਕੋਲੋਂ ਬਣਵਾਈ ਰੱਖੜੀ,ਪਿਆਰ,ਸਤਿਕਾਰ ਅਤੇ ਅਪਣੱਤ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ

ਕਪੂਰਥਲਾ 30 ਅਗਸਤ ਗੌਰਵ ਮੜੀਆ 

ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਆਮ ਆਦਮੀ ਪਾਰਟੀ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਵੱਲੋਂ ਆਪਣੇ ਹਲਕੇ ਦੀਆਂ ਭੈਣਾਂ ਨਾਲ ਮਿਲ ਕੇ ਰੱਖੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਪਿਆਰ ਨਾਲ ਮਨਾਇਆ।ਹਲਕੇ ਦੀਆਂ ਔਰਤਾਂ ਅਤੇ ਭੈਣਾਂ ਨੇ ਆਪ ਹਲਕਾ ਇੰਚਾਰਜ ਦੇ ਗੁੱਟ ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਤਰੱਕੀ ਦੀ ਕਾਮਨਾ ਕੀਤੀ।ਇਸ ਮੌਕੇ ਆਮ ਆਦਮੀ ਪਾਰਟੀ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਆਪਣੇ ਹਲਕੇ ਦੀਆਂ ਭੈਣਾਂ ਵੱਲੋਂ ਮਿਲੇ ਇਸ ਪਿਆਰ ਅਤੇ ਮਾਣ-ਸਤਿਕਾਰ ਲਈ ਸਾਰੀਆਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਭਲਾਈ ਦਾ ਵਚਨਬੱਧਤਾ ਦੋਹਰਾਈ।ਇਸ ਮੌਕੇ ਐਡਵੋਕੇਟ ਚੰਦੀ ਨੇ ਕਿਹਾ ਕਿ ਰੱਖੜੀ ਸਿਰਫ਼ ਇੱਕ ਤਿਓਹਾਰ ਨਹੀਂ ਹੈ,ਜਿੱਥੇ ਭੈਣ ਆਪਣੇ ਭਰਾ ਦੇ ਰੱਖੜੀ ਬੰਨ੍ਹਦੀ ਹੈ ਅਤੇ ਮਿਠਾਈ ਖਿਲਾਉਦੀ ਹੈ ਸਗੋਂ ਇਹ ਭਰਾ-ਭੈਣ ਵਿਚਕਾਰ ਪਿਆਰ,ਵਿਸ਼ਵਾਸ ਅਤੇ ਮਸ਼ਬੂਤ ਰਿਸ਼ਤੇ ਦੀ ਨਿਸ਼ਾਨੀ ਹੈ।

ਅੱਜ ਦੀ ਬਦਲਦੀ ਜੀਵਨਸ਼ੈਲੀ ਅਤੇ ਵਿਅਸਤ ਰੂਟੀਨ ਦੀ ਵਜ੍ਹਾਂ ਨਾਲ ਭਰਾ-ਭੈਣ ਹਮੇਸ਼ਾ ਜ਼ਿਆਦਾ ਸਮੇਂ ਇੱਕ-ਦੂਜੇ ਨਾਲ ਨਹੀਂ ਬਿਤਾ ਪਾਉਂਦੇ।ਅਜਿਹੇ ਵਿੱਚ ਰੱਖੜੀ ਦਾ ਤਿਓਹਾਰ ਭਰਾ-ਭੈਣ ਨੂੰ ਇੱਕ ਵਾਰ ਫਿਰ ਤੋਂ ਕਰੀਬ ਲਿਆਉਣ ਦਾ ਇੱਕ ਸ਼ਾਨਦਾਰ ਮੌਕਾ ਦਿੰਦਾ ਹੈ।ਇਸ ਮੌਕੇ ਐਡਵੋਕੇਟ ਚੰਦੀ ਸੂਬਾ ਸਰਕਾਰ ਦੀ ਮਾਵਾਂ-ਧੀਆਂ ਯੋਜਨਾ ਦਾ ਜਿਕਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਮਾਵਾਂ-ਧੀਆਂ ਨਾਲ ਕੀਤਾ ਵਾਅਦਾ ਪੂਰਾ ਕਰਦਿਆਂ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਯੋਗ ਮਹਿਲਾਵਾਂ ਨੂੰ ਸਤਿਕਾਰ ਭੱਤਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਮਹਿਲਾਵਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਇੱਕ ਹੋਰ ਮਿਸਾਲ ਹੈ।ਉਨ੍ਹਾਂ ਇਸ ਉਪਰਾਲੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ਤੇ ਸਖੀਆਂ ਵੱਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ।ਉਨ੍ਹਾਂਨੇ ਕਿਹਾ ਕਿ ਸਖੀਆਂ ਨੇ ਸਿਰਫ਼ ਫਾਰਮ ਭਰਨ ਤੱਕ ਹੀ ਆਪਣੀ ਜ਼ਿੰਮੇਵਾਰੀ ਸੀਮਤ ਨਹੀਂ ਰੱਖੀ,ਸਗੋਂ ਲੋਕਾਂ ਨੂੰ ਸਰਕਾਰ ਦੀ ਇਸ ਯੋਜਨਾ ਬਾਰੇ ਜਾਣਕਾਰੀ ਦੇਣ,ਯੋਗ ਮਹਿਲਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਦਸਤਾਵੇਜ਼ ਪੂਰੇ ਕਰਵਾਉਣ ਵਿੱਚ ਵੀ ਮਹੱਤਵਪੂਰਨ ਸਹਿਯੋਗ ਦਿੱਤਾ।ਉਨ੍ਹਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਹਰੇਕ ਯੋਗ ਵਿਅਕਤੀ ਤੱਕ ਪਹੁੰਚਾਉਣ ਲਈ ਅਜਿਹੀ ਸੇਵਾ ਭਾਵਨਾ ਬਹੁਤ ਜ਼ਰੂਰੀ ਹੈ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.