ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਭਾਈ ਮਨਜੀਤ ਸਿੰਘ ਜੇਠੂਵਾਲ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਇੰਚਾਰਜ ਲਗਾਇਆ ਗਿਆ।
- ਧਾਰਮਿਕ/ਰਾਜਨੀਤੀ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਲਸਾ
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਇੱਕ ਨਿਰੋਲ ਨਿਸ਼ਕਾਮ ਪ੍ਰਚਾਰਕਾਂ ਅਤੇ ਸੇਵਦਾਰਾਂ ਦੀ ਜਥੇਬੰਦੀ ਹੈ ਅਤੇ ਲੱਖਾਂ ਹੀ ਕੌਮ ਦਾ ਦਰਦ ਰੱਖਣ ਵਾਲੇ ਵੀਰ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਕਿਰਤ ਕਰਦਿਆਂ ਹੋਇਆਂ ਸਿੱਖੀ ਪ੍ਰਚਾਰ ਅਤੇ ਧਾਰਮਿਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਸਾਰੇ ਸਿਸਟਮ ਨੂੰ ਠੀਕ ਢੰਗ ਨਾਲ ਚਲਾਉਣ ਲਈ ਖੇਤਰ ਨੂੰ ਸਰਕਲਾਂ ਅਤੇ ਜੋਨਾਂ ਵਿੱਚ ਵੰਡਿਆ ਹੋਇਆ ਹੈ। ਪਿਛਲੇ ਦਿਨੀਂ ਜੋਨ ਅੰਮ੍ਰਿਤਸਰ ਜਿਸ ਅਧੀਨ ਅੱਠ ਵੱਖ ਵੱਖ ਸਰਕਲ ਕੰਮ ਕਰ ਰਹੇ ਹਨ ਦੇ ਇੰਚਾਰਜ ਭਾਈ ਓਂਕਾਰ ਸਿੰਘ ਛੇਹਰਟਾ ਦੀ ਅਚਾਨਕ ਮੌਤ ਹੋ ਗਈ ਸੀ। ਜ਼ਿਲ੍ਹਾ ਅੰਮ੍ਰਿਤਸਰ ਦੀ ਇਸ ਜ਼ਿੰਮੇਵਾਰੀ ਨੂੰ ਦੇਣ ਲਈ ਇੱਕ ਜ਼ਰੂਰੀ ਮੀਟਿੰਗ ਭਾਈ ਓਂਕਾਰ ਸਿੰਘ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਕਬੀਰ ਪਾਰਕ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਹੈੱਡ ਆਫ਼ਿਸ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਅਤੇ ਗੁਰਦਾਸਪੁਰ ਦੇ ਸਰਕਲਾਂ ਦੇ ਸੇਵਾਦਾਰਾਂ ਨੇ ਭਾਗ ਲਿਆ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਨਵੇਂ ਜੋਨ ਇੰਚਾਰਜ ਦੀ ਨਿਯੁਕਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਭਾਈ ਮਨਜੀਤ ਸਿੰਘ ਜੇਠੂਵਾਲ ਦੇ ਨਾਮ ਤੇ ਸਰਬ ਸੰਮਤੀ ਨਾਲ ਸਹਿਮਤੀ ਬਣਾਈ ਗਈ ਕਿਉਂਕਿ ਜਿੱਥੇ ਸਰਕਾਰੀ ਅਧਿਕਾਰੀ ਰਹਿੰਦਿਆਂ ਉਹਨਾਂ ਕੋਲ ਇੱਕ ਪ੍ਰਸ਼ਾਸਨਿਕ ਤਜ਼ਰਬਾ ਹੈ ਉਥੇ ਉਹ ਸਿੱਖ ਮਿਸ਼ਨਰੀ ਕਾਲਜ ਨਾਲ ਬਹੁਤ ਲੰਮੇਂ ਸਮੇਂ ਤੋਂ ਜੁੜੇ ਹੋਏ ਹਨ। ਮੀਟਿੰਗ ਵਿੱਚ ਮੁੱਖ ਤੌਰ ਤੇ ਮਾਸਟਰ ਅਵਤਾਰ ਸਿੰਘ ਸੋਹਲ, ਡਾਕਟਰ ਇੰਦਰਜੀਤ ਸਿੰਘ ਬਾਬਾ ਬਕਾਲਾ, ਗਿਆਨੀ ਭਗਵਾਨ ਸਿੰਘ ਖਾਲੜਾ, ਸ੍ਰ ਜੋਗਾ ਸਿੰਘ ਮਜੀਠਾ, ਡਾਕਟਰ ਦਿਲਬਾਗ ਸਿੰਘ ਛੇਹਰਟਾ, ਭਾਈ ਗੁਰਚਰਨ ਸਿੰਘ ਵੇਗੇਵਾਲ, ਭਾਈ ਸੁਖਵਿੰਦਰ ਸਿੰਘ ਜੇਠੂਵਾਲ, ਕੁਲਦੀਪ ਸਿੰਘ ਨੰਬਰਦਾਰ, ਮਨਜੀਤ ਸਿੰਘ ਬਟਾਲਾ, ਲਖਬੀਰ ਸਿੰਘ ਅਲੀਵਾਲ , ਭਾਈ ਗਿਆਨ ਸਿੰਘ ਭੋਮਾ ਆਦਿ ਸ਼ਾਮਲ ਹੋਏ। ਸਭ ਨੇ ਭਾਈ ਮਨਜੀਤ ਸਿੰਘ ਜੇਠੂਵਾਲ ਨੂੰ ਜ਼ਿਲ੍ਹਾ ਇੰਚਾਰਜ ਦੀ ਜਿੰਮੇਵਾਰੀ ਤਨਦੇਹੀ ਨਾਲ ਕਰਨ ਲਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ
Leave a Reply