ਨਿਊਜ਼ੀਲੈਂਡ ਚੋਣਾਂ 2026: ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਸਪੱਸ਼ਟ ਬਹੁਮਤ, ਨਵੀਂ ਸਰਕਾਰ ਬਣਾਉਣ ਲਈ Opportunity Party ਬਣੀ ਕਿੰਗਮੇਕਰ
ਨਿਊਜ਼ੀਲੈਂਡ , ਆਕਲੈਂਡ ( ਤਰਨਜੋਤ ਸਿੰਘ ) ਨਿਊਜ਼ੀਲੈਂਡ ਦੀਆਂ 7 ਨਵੰਬਰ ਨੂੰ ਹੋਈਆਂ ਆਮ ਚੋਣਾਂ ਦੇ ਅੰਤਿਮ ਨਤੀਜੇ ਐਲਾਨ ਦਿੱਤੇ ਗਏ ਹਨ। ਸਪੈਸ਼ਲ ਵੋਟਾਂ ਦੀ ਗਿਣਤੀ ਤੋਂ ਬਾਅਦ ਮੌਜੂਦਾ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਨੈਸ਼ਨਲ ਪਾਰਟੀ ਦੀ ਅਗਵਾਈ ਵਾਲਾ ਗੱਠਜੋੜ ਬਹੁਮਤ ਤੋਂ ਇੱਕ ਸੀਟ ਪਿੱਛੇ ਰਹਿ ਗਿਆ ਹੈ।
130 ਮੈਂਬਰੀ ਸੰਸਦ ਵਿੱਚ ਸਰਕਾਰ ਬਣਾਉਣ ਲਈ 66 ਸੀਟਾਂ ਦੀ ਲੋੜ ਹੈ। ਹੁਣ ਸਰਕਾਰ ਬਣਾਉਣ ਵਿੱਚ Qiulae Wong ਦੀ ਅਗਵਾਈ ਵਾਲੀ Opportunity Party ਦੀ ਭੂਮਿਕਾ ਬੇਹੱਦ ਅਹਿਮ ਹੋ ਗਈ ਹੈ। 
ਹੁਣ ਕੀ ਹੋਵੇਗਾ?
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਨਵੀਂ ਸਰਕਾਰ ਬਣਾਉਣ ਲਈ ਗੱਲਬਾਤ ਕਰਨ ਦੀ ਇੱਛਾ ਜਤਾਈ ਹੈ।
Opportunity Party ਦੀ ਆਗੂ Qiulae Wong ਹੁਣ ਸਿਆਸੀ ਗੱਲਬਾਤ ਵਿੱਚ ਅਹਿਮ ਭੂਮਿਕਾ ਨਿਭਾਏਗੀ।
Labour ਪਾਰਟੀ ਦੇ ਆਗੂ Chris Hipkins ਦੀ ਪਾਰਟੀ ਨੂੰ 36 ਸੀਟਾਂ ਮਿਲੀਆਂ ਹਨ।
ਜੇ ਸਹਿਮਤੀ ਨਹੀਂ ਬਣਦੀ ਤਾਂ ਨਿਊਜ਼ੀਲੈਂਡ ਵਿੱਚ ਮੁੜ ਚੋਣਾਂ ਹੋਣ ਦੀ ਸੰਭਾਵਨਾ ਵੀ ਬਣ ਸਕਦੀ ਹੈ।
ਅਹਿਮ ਗੱਲ: 29 ਨਵੰਬਰ 2026 ਤੱਕ ਨਵੀਂ ਸਰਕਾਰ ਬਣਨ ਦਾ ਅੰਤਿਮ ਸਮਝੌਤਾ ਨਹੀਂ ਹੋਇਆ। ਜਿਸ ਮੁਤਾਬਿਕ ਕ੍ਰਿਸਟੋਫਰ ਲਕਸਨ ਜਾਂ ਨੈਸ਼ਨਲ ਪਾਰਟੀ ਨੂੰ ਹੇਲ ਜੇਤੂ ਨਹੀਂ ਕਿਹਾ ਜਾ ਸਕਦਾ ਕਿਉਂਕਿ ਦੂਸਰੇ ਪਾਸੇ ਵੀ ਪਲੜਾ 65 ਸੀਟਾਂ ਦੇ ਨਾਲ ਬਰਾਬਰ ਹੀ ਸਮਝਿਆ ਜਾ ਰਿਹਾ ਹੈ ਫਰਕ ਸਿਰਫ਼ ਇੱਕ ਸੀਟ ਦਾ ਹੈ ਜਿਸ ਦੇ ਪਾਲੇ ਵਿੱਚ ਆ ਗਈ ਉਹ ਨਿਊਜ਼ੀਲੈਂਡ ਵਿੱਚ ਸਰਕਾਰ ਬਣਾਉਣ ਦੇ ਯੋਗ ਹੋਵੇਗਾ ।
Leave a Reply