ਫਰੈਂਕਫਰਟ ਚੋਣਾਂ ਵਿੱਚ ਗੁਰਸਿੱਖ ਉਮੀਦਵਾਰ ਸਰਦਾਰ ਨਰਿੰਦਰ ਸਿੰਘ ਘੋਤੜਾ ਦਾ ਸਾਰੇ ਪੰਜਾਬੀ ਪੂਰਾ ਸਹਿਯੋਗ ਦੇਣ - ਬੀਬੀ ਜਗੀਰ ਕੌਰ
- ਅੰਤਰਰਾਸ਼ਟਰੀ
- (Asia/Kolkata)
ਜਰਮਨੀ 21 ਜਨਵਰੀ - ਨਜ਼ਰਾਨਾ ਟਾਈਮਜ ਬਿਊਰੋ
ਮੈਂ ਫਰੈਂਕਫੋਰਟ ਵਿੱਚ ਵਸਦੇ ਸਮੁੱਚੇ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਇਹ ਕਹਿਣਾ ਚਾਹੁੰਦੀ ਹਾਂ ਸਰਦਾਰ ਨਰਿੰਦਰ ਸਿੰਘ ਬਹੁਤ ਮਿਹਨਤੀ ਇਨਸਾਨ ਹਨ, ਕਿ ਜੋ ਇਨਸਾਨ ਸਿੱਖ ਹੋ ਕੇ ਚੰਗਾ ਅਸਰ ਰਸੂਖ ਰੱਖਦਾ, ਹਰੇਕ ਦੇ ਦੁਖ ਸੁਖ ਦਾ ਭਾਈਵਾਲ ਬਣਦਾ ਹੈ, ਗੁਰਸਿੱਖੀ ਜੀਵਨ ਨੂੰ ਅਪਣਾਉਂਦਿਆਂ ਹੋਇਆਂ ਅਜਿਹੇ ਸਮੇਂ ਤੇ ਸਿਆਸਤ ਦੇ ਵਿੱਚ ਅੱਗੇ ਆਉਂਦਾ ਹੈ ਤਾਂ ਸਾਨੂੰ ਉਸਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਉਹ ਜਿੱਤ ਪ੍ਰਾਪਤ ਕਰਕੇ ਆਪਣੇ ਸਿੱਖ ਪੰਜਾਬੀ ਭਾਈਚਾਰੇ ਦੀਆਂ ਜਿੱਥੇ ਮੁਸ਼ਕਲਾਂ ਨੂੰ ਹੱਲ ਕਰੇ ਉਥੇ ਦੇਸ਼ ਵਿਦੇਸ਼ ਵਿੱਚ ਪੰਜਾਬੀਅਤ ਦਾ ਨਾਮ ਵੀ ਰੋਸ਼ਨ ਕਰੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਜਗੀਰ ਕੌਰ ਹੋਰਾਂ ਨੇ ਪੱਤਰਕਾਰ ਨਾਲ ਫੋਨ ਤੇ ਗੱਲ ਕਰਦਿਆਂ ਕੀਤਾ ਇਹਨੀਂ ਦਿਨੀ ਸਰਦਾਰ ਨਰਿੰਦਰ ਸਿੰਘ ਘੋਤੜਾ ਫਰੈਂਕਫੋਰਟ ਜਰਮਨੀ ਦੇ ਜਾਣੇ ਪਹਿਚਾਣੇ ਅੰਮ੍ਰਿਤਧਾਰੀ ਅਤੇ ਪੰਥ ਦਰਦੀ ਸਿੱਖ ਜੋ ਕਿ ਪਹਿਲਾਂ ਵੀ ਫਰੈਂਕਫਰਟ ਸ਼ਹਿਰ ਵਿੱਚ ਸਿਟੀ ਕੌਂਸਲ ਦੇ ਮੈਂਬਰ ਹਨ ਅਤੇ ਹੁਣ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਦੋਂ ਕਿ 15 ਮਾਰਚ 2026 ਨੂੰ ਫਰੈਂਕਫੋਰਟ ਸ਼ਹਿਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਉਸ ਵਿੱਚ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਲਈ ਬਿਊਡਨਿਸ ਨੋਇਨਸਿਗ ਅਤੇ ਗਰੀਨ ਪਾਰਟੀ ਵੱਲੋਂ ਉਮੀਦਵਾਰ ਖੜੇ ਹਨ ਜਿੱਥੇ ਸਰਦਾਰ ਨਰਿੰਦਰ ਸਿੰਘ ਹੋਰਾਂ ਨੇ ਸਿਆਸਤ ਦੇ ਵਿੱਚ ਪੈਰ ਰੱਖਿਆ ਹੈ ਉੱਥੇ ਉਹ ਧਾਰਮਿਕ ਕਾਰਜਾਂ ਵਿੱਚ ਵੀ ਅੱਗੇ ਹੋ ਕੇ ਆਪਣੇ ਸਿੱਖ ਭਾਈਚਾਰੇ ਲਈ ਸਰਗਰਮ ਹੋ ਕੇ ਚਾਅ ਦੇ ਨਾਲ ਕਾਰਜਾਂ ਨੂੰ ਨੇਪਰੇ ਚਾੜਦੇ ਹਨ। ਉਹਨਾਂ ਦੇ ਇਸ ਕਾਰਜ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।
Leave a Reply