ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਹੋਏ ਨਤਮਸਤਕ

ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਹੋਏ ਨਤਮਸਤਕ

ਕਪੂਰਥਲਾ 6 ਸਿਤੰਬਰ ਗੌਰਵ ਮੜੀਆ 

ਸ਼ਹਿਰ ਦੇ ਵੱਖ-ਵੱਖ ਮੰਦਰਾਂ ਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸਵੇਰ ਤੋਂ ਹੀ ਸ਼ਰਧਾਲੂਆਂ ਨੇ ਮੰਦਿਰਾਂ ਚ ਨਤਮਸਤਕ ਹੋ ਕੇ ਕ੍ਰਿਸ਼ਨ ਭਗਵਾਨ ਤੋਂ ਅਸ਼ੀਰਵਾਦ ਲਿਆ।ਇਸ ਮੌਕੇ ਤੇ ਭਾਜਪਾ ਆਗੂਆਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਮੰਦਰਾਂ ਚ ਸ਼ਿਰਕਤ ਕਰਦੇ ਹੋਕੇ ਭਗਵਾਨ ਕ੍ਰਿਸ਼ਨ ਦੇ ਝੂਲੇ ਨੂੰ ਝੂਲਾਇਆ ਅਤੇ ਮੱਥਾ ਟੇਕਿਆ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਕਿਹਾ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਵੱਲੋਂ ਦਿੱਤੇ ਉਪਦੇਸ਼,ਕਰਮ ਕਰਕੇ ਫਲ ਦੀ ਇੱਛਾ ਨਾ ਰੱਖਣ ਦੇ ਸੰਦੇਸ਼ ਤੇ ਅਮਲ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਕ੍ਰਿਸ਼ਨ ਮਹਾਨ ਰਣਨੀਤੀਕਾਰ ਸੀ,ਇਕ ਪਾਸੇ ਪ੍ਰੇਮ ਦਾ ਪਾਠ ਪੜ੍ਹਾ ਕੇ ਹਰ ਇੱਕ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਦੇਖਣ ਦੀ ਸਿੱਖਿਆ ਦਿੱਤੀ ਅਤੇ ਦੂਜੇ ਪਾਸੇ ਅਰਜੁਨ ਨੂੰ ਯੁੱਧ ਲਈ ਪ੍ਰੇਰਿਤ ਕਰਕੇ ਇਹ ਵੀ ਦੱਸਿਆ ਕਿ ਸਬਰ ਕਿਸੇ ਹੱਦ ਤੱਕ ਹੀ ਠੀਕ ਰਹਿੰਦਾ ਹੈ।ਉਨ੍ਹਾਂਨੇ ਦੱਸਿਆ ਕਿ ਭਾਗਵਤ ਕਥਾ ਭਗਵਾਨ ਕ੍ਰਿਸ਼ਨ ਦਾ ਇਕ ਹੋਰ ਰੂਪ ਹੈ ਅਤੇ ਇਸ ਦੇ ਪਾਠ ਕਰਨ ਨਾਲ ਮਨੁੱਖ ਪਾਪਾਂ ਤੋਂ ਮੁਕਤੀ ਪ੍ਰਰਾਪਤ ਕਰਦਾ ਹੈ ਅਤੇ ਸਾਰੇ ਸੁੱਖਾਂ ਦੀ ਪ੍ਰਰਾਪਤੀ ਕਰਦਾ ਹੈ।ਭਾਗਵਤ ਕਥਾ ਵਿਚ ਦਿੱਤੇ ਉਪਦੇਸ਼ਾਂ ਤੇ ਚੱਲ ਕੇ ਮਨੁੱਖ ਇਸ ਕਲਿਯੁਗ ਵਿਚ ਪਰਮਾਤਮਾ ਦੀ ਪ੍ਰਰਾਪਤੀ ਕਰ ਸਕਦਾ ਹੈ।ਚੇਤਨ ਸੂਰੀ ਨੇ ਕਿਹਾ ਕਿ ਸਨਾਤਨ ਧਰਮ ਦੇ ਅਨੁਸਾਰ,ਭਗਵਾਨ ਵਿਸ਼ਨੂੰ ਮੁੱਖ ਦੇਵਤਾ ਹਨ,ਜੋ ਪਾਪ ਰਹਿਤ ਤੇ ਪਵਿੱਤਰ ਹਨ ਅਤੇ ਸਾਰੇ ਮਨੁੱਖਾਂ ਨੂੰ ਅਨੰਦ ਅਤੇ ਮੁਕਤੀ ਪ੍ਰਦਾਨ ਕਰਦੇ ਹਨ ।ਜਦੋਂ ਵੀ ਇਸ ਧਰਤੀ ਤੇ ਦੈਂਤਾਂ ਅਤੇ ਦੈਂਤਾਂ ਦੇ ਪਾਪਾਂ ਦਾ ਆਤੰਕ ਹਾਵੀ ਹੁੰਦਾ ਹੈ ਤਾਂ ਭਗਵਾਨ ਵਿਸ਼ਨੂੰ ਕਿਸੇ ਨਾ ਕਿਸੇ ਰੂਪ ਵਿਚ ਅਵਤਾਰ ਧਾਰ ਕੇ ਧਰਤੀ ਦਾ ਭਾਰ ਘਟਾ ਦਿੰਦੇ ਹਨ।ਦਰਅਸਲ ਭਗਵਾਨ ਵਿਸ਼ਨੂੰ ਨੇ ਹੁਣ ਤਕ 23 ਅਵਤਾਰ ਧਾਰਨ ਕੀਤੇ ਹਨ।ਇਨ੍ਹਾਂ ਅਵਤਾਰਾਂ ਵਿਚੋਂ ਸਭ ਤੋਂ ਮਹੱਤਵਪੂਰਨ ਅਵਤਾਰ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਦੇ ਅਵਤਾਰ ਮੰਨੇ ਜਾਂਦੇ ਹਨ।

ਇਸ ਮੌਕੇ ਤੇ ਭਾਜਪਾ ਲੋਕ ਬਾਡੀ ਸੈੱਲ ਦੇ ਸੂਬਾ ਕਨਵੀਨਰ ਪਰਸ਼ੋਤਮ ਪਾਸੀ,ਸੂਬਾ ਕਾਰਜਕਾਰਣੀ  ਦੇ ਮੈਂਬਰ ਉਮੇਸ਼ ਸ਼ਾਰਦਾ,ਸੂਬਾ ਕਾਰਜਕਾਰਣੀ  ਦੇ ਮੈਂਬਰ ਮਨੂੰ ਧੀਰ,ਮੱਸਾ ਸਿੰਘ, ਨਿਰਮਲ ਸਿੰਘ ਨਾਹਰ,ਧਰਮਵੀਰ ਕੰਡਾ,ਪ੍ਰਦੀਪ ਠਾਕੁਰ,ਚੇਤਨ ਮੱਲਣ ,ਲੱਕੀ ਸਰਪੰਚ, ਜਗਦੀਸ਼ ਸ਼ਰਮਾ,ਅਸ਼ੋਕ ਮਾਹਲਾ ਵਿਸ਼ਾਲ ਸੋਂਧੀ, ਸੁਖਵਿੰਦਰ ਜਿੰਮੀ,ਕਮਲ ਪ੍ਰਭਾਕਰ,ਰਾਜਨ ਠੀਗੀ, ਕੁਸ਼ਲਦੀਪ ਸਿੰਘ ਆਦਿ ਹਾਜ਼ਰ ਸਨ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.