7 April 2026 ਦੀਆਂ ਖ਼ਬਰਾਂ

10 published stories
ਸ਼ਹਿਬਾਜ ਸ਼ਰੀਫ ਵੱਲੋਂ,ਟਰੰਪ ਨੂੰ ਇਰਾਨ ਲਈ ਮਿਆਦ ਵਧਾਉਣ ਦੀ ਅਪੀਲ

ਸ਼ਹਿਬਾਜ ਸ਼ਰੀਫ ਵੱਲੋਂ,ਟਰੰਪ ਨੂੰ ਇਰਾਨ ਲਈ ਮਿਆਦ ਵਧਾਉਣ ਦੀ ਅਪੀਲ

Apr 08, 2026 01:34 AM (Asia/Kolkata)

ਨਜ਼ਰਾਨਾ ਟਾਈਮਜ਼ਲਾਹੌਰ, ਪਾਕਿਸਤਾਨ | 8 ਅਪ੍ਰੈਲ 2026ਰਿਪੋਰਟਰ: ਅਲੀ ਇਮਰਾਨ ਚੱਠਾਇਸਲਾਮਾਬਾਦ: ਮੱਧ-ਪੂਰਬ ਵਿੱਚ ਵਧ ਰਹੀਆਂ ਤਣਾਅਪੂਰਨ ਸਥਿਤੀਆਂ ਦੇ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਇਰਾਨ ਲਈ ਨਿਰਧਾਰਤ ਮਿਆਦ ਨੂੰ ਦੋ ਹਫ਼ਤਿਆਂ ਲਈ ਵਧਾਇਆ ਜਾਵੇ ਤਾਂ ਜੋ ਜਾਰੀ ਅਮਨ ਕੋਸ਼ਿਸ਼ਾਂ ਨੂੰ ਕਾਮਯਾਬੀ ਮਿਲ ਸਕੇ।7 ਅਪ੍ਰੈਲ ਦੀ ਦੇਰ ਰਾਤ X (ਪਹਿਲਾਂ ਟਵਿੱਟਰ) ’ਤੇ ਜਾਰੀ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ...

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਊਦੀ ਅਰਬ ਦੇ ਵਲੀ ਅਹਦ ਵਿਚਕਾਰ ਟੈਲੀਫੋਨਿਕ ਗੱਲਬਾਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਊਦੀ ਅਰਬ ਦੇ ਵਲੀ ਅਹਦ ਵਿਚਕਾਰ ਟੈਲੀਫੋਨਿਕ ਗੱਲਬਾਤ

Apr 07, 2026 10:59 PM (Asia/Kolkata)

ਇਸਲਾਮਾਬਾਦ: 7 ਅਪ੍ਰੈਲ 2026 — ਨਜ਼ਰਾਨਾ ਟਾਈਮਜ਼ - ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਅੱਜ ਦੁਪਹਿਰ ਸਾਊਦੀ ਅਰਬ ਦੇ ਵਲੀ ਅਹਦ ਅਤੇ ਪ੍ਰਧਾਨ ਮੰਤਰੀ ਸ਼ਹਿਜਾਦਾ ਮੁਹੰਮਦ ਬਿਨ ਸਲਮਾਨ ਬਿਨ ਅਬਦੁਲਅਜ਼ੀਜ਼ ਆਲ ਸਊਦ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।ਦੋਵਾਂ ਨੇਤਾਵਾਂ ਨੇ ਆਪਣੀ ਗਰਮਜੋਸ਼ੀ ਅਤੇ ਦੋਸਤਾਨਾ ਗੱਲਬਾਤ ਦੌਰਾਨ ਖੇਤਰ ਵਿੱਚ ਚੱਲ ਰਹੀਆਂ ਤਣਾਅਪੂਰਨ ਸਥਿਤੀਆਂ ’ਤੇ ਵਿਚਾਰ ਕੀਤਾ।ਪ੍ਰਧਾਨ ਮੰਤਰੀ ਨੇ ਮੌਜੂਦਾ ਹਮਲਿਆਂ ਦੇ ਮੱਦੇਨਜ਼ਰ ਸਾਊਦੀ ਅਰਬ ਨਾਲ ਪਾਕਿਸਤਾਨ ਦੀ ਅਟੱਲ ਇਕਜੁੱਟਤਾ...

ਰਾਸ਼ਟਰਪਤੀ ਜ਼ਰਦਾਰੀ ਵੱਲੋਂ ਛੇ ਦੇਸ਼ਾਂ ਦੇ ਰਾਜਦੂਤਾਂ ਤੋਂ ਪਰਮਾਣ ਪੱਤਰ ਪ੍ਰਾਪਤ, ਦਵਪੱਖੀ ਸਹਿਯੋਗ ਵਧਾਉਣ ’ਤੇ ਚਰਚਾ

ਰਾਸ਼ਟਰਪਤੀ ਜ਼ਰਦਾਰੀ ਵੱਲੋਂ ਛੇ ਦੇਸ਼ਾਂ ਦੇ ਰਾਜਦੂਤਾਂ ਤੋਂ ਪਰਮਾਣ ਪੱਤਰ ਪ੍ਰਾਪਤ, ਦਵਪੱਖੀ ਸਹਿਯੋਗ ਵਧਾਉਣ ’ਤੇ ਚਰਚਾ

Apr 07, 2026 10:47 PM (Asia/Kolkata)

ਇਸਲਾਮਾਬਾਦ: 7 ਅਪ੍ਰੈਲ 2026 — ਨਜ਼ਰਾਨਾ ਟਾਈਮਜ਼- ਕਿਊਬਾ ਗਣਰਾਜ, ਫੈਡਰਲ ਡੈਮੋਕ੍ਰੇਟਿਕ ਰਿਪਬਲਿਕ ਆਫ ਈਥੋਪੀਆ, ਪੁਰਤਗਾਲ ਗਣਰਾਜ, ਸਪੇਨ ਦੇ ਰਾਜ ਅਤੇ ਯੂਨਾਈਟਿਡ ਰਿਪਬਲਿਕ ਆਫ ਤਨਜ਼ਾਨੀਆ ਦੇ ਨਾਮਜ਼ਦ ਰਾਜਦੂਤਾਂ ਸਮੇਤ ਸਿੰਗਾਪੁਰ ਗਣਰਾਜ ਦੇ ਨਾਮਜ਼ਦ ਹਾਈ ਕਮਿਸ਼ਨਰ ਨੇ ਅੱਜ ਐਵਾਨ-ਏ-ਸਦਰ ਵਿੱਚ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਆਪਣੇ ਪਰਮਾਣ ਪੱਤਰ ਪੇਸ਼ ਕੀਤੇ।ਰਾਸ਼ਟਰਪਤੀ ਨੇ ਰਾਜਦੂਤਾਂ ਨੂੰ ਪਾਕਿਸਤਾਨ ਵਿੱਚ ਆਪਣੀਆਂ ਕੂਟਨੀਤਿਕ ਜ਼ਿੰਮੇਵਾਰੀਆਂ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਲਈ...

ਫੈਡਰਲ ਓਮਬਡਸਮੈਨ ਨਵੀਦ ਕਮਰਾਨ ਬਲੋਚ ਨੇ ਸੈਨੇਟ ਚੇਅਰਮੈਨ ਯੂਸਫ਼ ਰਜ਼ਾ ਗਿਲਾਨੀ ਨਾਲ ਕੀਤੀ ਮੁਲਾਕਾਤ; ਸਾਬਕਾ ਵਜ਼ੀਰ-ਏ-ਆਜ਼ਮ ਵੱਲੋਂ ਨਿਯੁਕਤੀ ’ਤੇ ਵਧਾਈ

ਫੈਡਰਲ ਓਮਬਡਸਮੈਨ ਨਵੀਦ ਕਮਰਾਨ ਬਲੋਚ ਨੇ ਸੈਨੇਟ ਚੇਅਰਮੈਨ ਯੂਸਫ਼ ਰਜ਼ਾ ਗਿਲਾਨੀ ਨਾਲ ਕੀਤੀ ਮੁਲਾਕਾਤ; ਸਾਬਕਾ ਵਜ਼ੀਰ-ਏ-ਆਜ਼ਮ ਵੱਲੋਂ ਨਿਯੁਕਤੀ ’ਤੇ ਵਧਾਈ

Apr 07, 2026 10:32 PM (Asia/Kolkata)

ਲਾਹੌਰ: ਨਜ਼ਰਾਨਾ ਟਾਈਮਜ਼ਫੈਡਰਲ ਓਮਬਡਸਮੈਨ ਨਵੀਦ ਕਮਰਾਨ ਬਲੋਚ ਨੇ ਸੈਨੇਟ ਦੇ ਚੇਅਰਮੈਨ ਅਤੇ ਸਾਬਕਾ ਵਜ਼ੀਰ-ਏ-ਆਜ਼ਮ ਸਯਦ ਯੂਸਫ਼ ਰਜ਼ਾ ਗਿਲਾਨੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਫੈਡਰਲ ਓਮਬਡਸਮੈਨ ਵਜੋਂ ਨਿਯੁਕਤੀ ’ਤੇ ਵਧਾਈ ਦਿੰਦਿਆਂ ਆਸ ਜਤਾਈ ਕਿ ਉਨ੍ਹਾਂ ਦਾ ਤਜਰਬਾ ਇਸ ਸੰਸਥਾ ਨੂੰ ਹੋਰ ਤਰੱਕੀ ਵੱਲ ਲੈ ਜਾਵੇਗਾ।ਫੈਡਰਲ ਓਮਬਡਸਮੈਨ ਨੇ ਸਯਦ ਯੂਸਫ਼ ਰਜ਼ਾ ਗਿਲਾਨੀ ਨੂੰ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੇ ਪਿਛਲੇ ਸਾਲ ਦੌਰਾਨ 2 ਲੱਖ...

ਵੈਸਾਖੀ ਸਮਾਗਮਾਂ ਲਈ ਪਾਕਿਸਤਾਨ ਵੱਲੋਂ ਭਾਰਤੀ ਸਿੱਖ ਯਾਤਰੀਆਂ ਨੂੰ 2,800 ਤੋਂ ਵੱਧ ਵੀਜ਼ੇ ਜਾਰੀ; ਸੁਰੱਖਿਆ ਤੇ ਮਹਿਮਾਨ ਨਿਵਾਜੀ ਦੇ ਇੰਤਜ਼ਾਮ ਮੁਕੰਮਲ

ਵੈਸਾਖੀ ਸਮਾਗਮਾਂ ਲਈ ਪਾਕਿਸਤਾਨ ਵੱਲੋਂ ਭਾਰਤੀ ਸਿੱਖ ਯਾਤਰੀਆਂ ਨੂੰ 2,800 ਤੋਂ ਵੱਧ ਵੀਜ਼ੇ ਜਾਰੀ; ਸੁਰੱਖਿਆ ਤੇ ਮਹਿਮਾਨ ਨਿਵਾਜੀ ਦੇ ਇੰਤਜ਼ਾਮ ਮੁਕੰਮਲ

Apr 07, 2026 10:18 PM (Asia/Kolkata)

ਲਾਹੌਰ/ਨਵੀਂ ਦਿੱਲੀ, 7 ਅਪ੍ਰੈਲ 2026: ਨਜ਼ਰਾਨਾ ਟਾਈਮਜ਼ਰਿਪੋਰਟ: ਅਲੀ ਇਮਰਾਨ ਚੱਠਾਵੈਸਾਖੀ ਅਤੇ ਖਾਲਸਾ ਪੰਥ ਦੇ 327ਵੇਂ ਜਨਮ ਦਿਨ ਦੇ ਮੌਕੇ ’ਤੇ ਪਾਕਿਸਤਾਨ ਨੇ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ 2,800 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ। ਇਹ ਯਾਤਰੀ 10 ਤੋਂ 19 ਅਪ੍ਰੈਲ 2026 ਤੱਕ ਪਾਕਿਸਤਾਨ ਵਿੱਚ ਮਨਾਏ ਜਾਣ ਵਾਲੇ ਸਲਾਨਾ ਵੈਸਾਖੀ ਮੇਲੇ ਵਿੱਚ ਹਿੱਸਾ ਲੈਣਗੇ ਅਤੇ ਅਹਿਮ ਧਾਰਮਿਕ ਅਸਥਾਨਾਂ ਜਿਵੇਂ ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ...

ਇਮਾਨ ਸਿੰਘ ਮਾਨ ਨੂੰ ਰਾਜਨੀਤਿਕ ਪਾਰਟੀ ਦਾ ਆਗੂ ਕਹਿ ਕੇ ਸਮਾਂ ਨਾ ਦੇਣ ਵਾਲੇ ਪ੍ਰਧਾਨ ਧਾਮੀ ਤਾਂ ਖੁਦ ਬਾਦਲਾਂ ਦੇ ਚਾਪਲੂਸ ਤੇ ਬਾਬਾ ਧੁੰਮਾ ਭਾਜਪਾ ਦੇ ਹਮਾਇਤੀ ਹਨ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਇਮਾਨ ਸਿੰਘ ਮਾਨ ਨੂੰ ਰਾਜਨੀਤਿਕ ਪਾਰਟੀ ਦਾ ਆਗੂ ਕਹਿ ਕੇ ਸਮਾਂ ਨਾ ਦੇਣ ਵਾਲੇ ਪ੍ਰਧਾਨ ਧਾਮੀ ਤਾਂ ਖੁਦ ਬਾਦਲਾਂ ਦੇ ਚਾਪਲੂਸ ਤੇ ਬਾਬਾ ਧੁੰਮਾ ਭਾਜਪਾ ਦੇ ਹਮਾਇਤੀ ਹਨ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Apr 07, 2026 10:07 PM (Asia/Kolkata)

ਅੰਮ੍ਰਿਤਸਰਸ, 7 ਅਪ੍ਰੈਲ , ਨਜ਼ਰਾਨਾ ਟਾਈਮਜ - ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਨੂੰ ਇਹ ਕਹਿ ਕੇ ਸਮਾਂ ਨਾ ਦੇਣਾ ਕਿ ਉਹ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਹਨ ਤਾਂ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਜਵਾਬ ਦੇਣ ਕਿ ਬੀਜੇਪੀ ਦਾ ਸਮਰਥਕ ਬਾਬਾ ਹਰਨਾਮ ਸਿੰਘ ਧੁੰਮਾ ਕਿੰਨਾ...

ਖ਼ਾਲਸਈ ਜਾਹੋ ਜਲਾਲ ਨਾਲ ਮਨਾਇਆ ਜਾਏਗਾ ਭਾਈ ਪਰਮਜੀਤ ਸਿੰਘ  ਦਾ ਸ਼ਹੀਦੀ ਦਿਹਾੜਾ : ਬੀਬੀ ਕੁਲਵਿੰਦਰ ਕੌਰ/ਭਾਈ ਰਣਜੀਤ ਸਿੰਘ

ਖ਼ਾਲਸਈ ਜਾਹੋ ਜਲਾਲ ਨਾਲ ਮਨਾਇਆ ਜਾਏਗਾ ਭਾਈ ਪਰਮਜੀਤ ਸਿੰਘ ਦਾ ਸ਼ਹੀਦੀ ਦਿਹਾੜਾ : ਬੀਬੀ ਕੁਲਵਿੰਦਰ ਕੌਰ/ਭਾਈ ਰਣਜੀਤ ਸਿੰਘ

Apr 07, 2026 10:03 PM (Asia/Kolkata)

ਅੰਮ੍ਰਿਤਸਰ, 7 ਅਪ੍ਰੈਲ ( ਨਜ਼ਰਾਨਾ ਟਾਈਮਜ ) - ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖ ਕੌਮ ਦੀ ਅਜ਼ਾਦੀ ਲਈ ਅਰੰਭੇ ਹਥਿਆਰਬੰਦ ਸੰਘਰਸ਼ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਮੁਖੀ ਅਤੇ ਖ਼ਾਲਿਸਤਾਨ ਆਰਮਡ ਫੋਰਸ ਦੇ ਲੈਫਟੀਨੈਂਟ ਜਨਰਲ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਨੰਦ ਦਾ 35ਵਾਂ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ...

ਕੱਦ ਗਿੱਲ ਵਿਖੇ ਬ੍ਰਹਮਪੁਰਾ ਵਲੋਂ ਅਕਾਲੀ ਵਰਕਰਾਂ ਨਾਲ ਮਿਲਣੀ

ਕੱਦ ਗਿੱਲ ਵਿਖੇ ਬ੍ਰਹਮਪੁਰਾ ਵਲੋਂ ਅਕਾਲੀ ਵਰਕਰਾਂ ਨਾਲ ਮਿਲਣੀ

Apr 07, 2026 09:17 PM (Asia/Kolkata)

ਅਕਾਲੀ ਵਰਕਰ ਹਨ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ-ਬ੍ਰਹਮਪੁਰਾਰਾਕੇਸ਼ ਨਈਅਰ ਚੋਹਲਾਖਡੂਰ ਸਾਹਿਬ/ਤਰਨਤਾਰਨ,7 ਮਾਰਚਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਪਿੰਡ ਕੱਦ ਗਿੱਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਵਰਕਰ ਮਿਲਣੀਆਂ ਦੀ ਲੜੀ ਤਹਿਤ ਸਾਬਕਾ ਸਰਪੰਚ ਜਸਵੰਤ ਸਿੰਘ ਜੱਟਾਂ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਵੀ ਹਾਜ਼ਰ ਰਹੇ...

ਬ੍ਰਹਮਪੁਰਾ ਦੀ ਹਾਜ਼ਰੀ ਵਿੱਚ ਕਾਂਗਰਸੀ ਬਲਾਕ ਯੂਥ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤੀ ਸ਼ਮੂਲੀਅਤ

ਬ੍ਰਹਮਪੁਰਾ ਦੀ ਹਾਜ਼ਰੀ ਵਿੱਚ ਕਾਂਗਰਸੀ ਬਲਾਕ ਯੂਥ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤੀ ਸ਼ਮੂਲੀਅਤ

Apr 07, 2026 09:08 PM (Asia/Kolkata)

ਸ਼੍ਰੋਮਣੀ ਅਕਾਲੀ ਦਲ ਆਪਣੇ ਹਰ ਵਰਕਰ ਦਾ ਕਰਦੀ ਹੈ ਮਾਨ ਸਨਮਾਨ-ਬ੍ਰਹਮਪੁਰਾ,ਸ਼ੇਖਰਾਕੇਸ਼ ਨਈਅਰ ਚੋਹਲਾਖਡੂਰ ਸਾਹਿਬ/ਤਰਨਤਾਰਨ,7 ਮਾਰਚਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਸ਼ੇਖ ਚੱਕ ਤੋਂ ਮੌਜੂਦਾ ਮੈਂਬਰ ਪੰਚਾਇਤ ਤੇ ਕਾਂਗਰਸ ਦੇ ਯੂਥ ਬਲਾਕ ਪ੍ਰਧਾਨ ਕਿਸ਼ਨ ਸਿੰਘ ਤੇ ਉਹਨਾ ਦੇ ਪਿਤਾ ਤਰਸੇਮ ਸਿੰਘ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਦੀ ਮੌਜੂਦਗੀ ਵਿੱਚ...

ਦੋ ਦਸੰਬਰ ਦੇ ਹੁਕਮਨਾਮਿਆਂ ਖਿਲਾਫ ਸਿਰਜਿਆ ਜਾ ਰਿਹਾ ਬਿਰਤਾਂਤ, ਮੀਰੀ ਪੀਰੀ ਦੇ ਸਿਧਾਂਤ 'ਤੇ ਹਮਲਾ- ਸੀਨੀਅਰ ਅਕਾਲੀ ਆਗੂ।

ਦੋ ਦਸੰਬਰ ਦੇ ਹੁਕਮਨਾਮਿਆਂ ਖਿਲਾਫ ਸਿਰਜਿਆ ਜਾ ਰਿਹਾ ਬਿਰਤਾਂਤ, ਮੀਰੀ ਪੀਰੀ ਦੇ ਸਿਧਾਂਤ 'ਤੇ ਹਮਲਾ- ਸੀਨੀਅਰ ਅਕਾਲੀ ਆਗੂ।

Apr 07, 2026 08:13 AM (Asia/Kolkata)

ਚੰਡੀਗੜ੍ਹ 7 ਅਪ੍ਰੈਲ , ਨਜ਼ਰਾਨਾ ਟਾਈਮਜ - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂਆਂ ਨੇ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ਵਿੱਚ ਇਲਜ਼ਾਮ ਲਾਇਆ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਖਿਲਾਫ ਸਿਰਜਿਆ ਜਾ ਰਿਹਾ ਬਿਰਤਾਂਤ, ਕਿ ਇਹ ਏਜੰਸੀਆਂ ਦੀ ਸਾਜਿਸ਼ ਸੀ, ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪ੍ਰਧਾਨੀ ਸਿਧਾਂਤ ਉੱਤੇ ਵੱਡਾ ਹਮਲਾ ਹੈ। ਇਸ ਤੋਂ ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਦਸ ਸਾਲ ਦੀ ਸਰਕਾਰ ਵਿੱਚ ਜੋ ਸਿੱਖ ਵਿਰੋਧੀ ਗੁਨਾਹ...

  • Previous
  • 1
  • Next
Loading…
Loading the web debug toolbar…
Attempt #