ਭੋਗ ਤੇ ਵਿਸ਼ੇਸ਼/ 3 ਮਈ 2025 ਬਾਪੂ ਹਰਦਿਆਲ ਸਿੰਘ ਨੂੰ ਯਾਦ ਕਰਦਿਆਂ------
ਭੋਗ ਤੇ ਵਿਸ਼ੇਸ਼/ 3 ਮਈ 2025 ਬਾਪੂ ਹਰਦਿਆਲ ਸਿੰਘ ਨੂੰ ਯਾਦ ਕਰਦਿਆਂ------ ਸੋਚ ਰਿਹਾ ਹਾਂ ਸਵਰਗਵਾਸੀ ਬਾਪੂ ਸਰਦਾਰ ਹਰਦਿਆਲ ਸਿੰਘ ਜੀ ਦੀ ਗੱਲ ਕਿੱਥੋਂ ਸ਼ੁਰੂ ਕਰਾਂ ? ਲੁਧਿਆਣਾ ਤੋਂ ਠਰਵਾ ਮਾਜਰਾ ਤੋਂ ਜਾਂ ਚੂਹੜਕਾਣਾ (ਪਾਕਿਸਤਾਨ) ਤੋਂ , ਤੇ ਜਾਂ ਫਿਰ ਇਹ ਦੱਸਦਿਆਂ ਸ਼ੁਰੂ ਕਰਾਂ ਕਿ ਸ: ਹਰਦਿਆਲ ਸਿੰਘ, ਪੰਥ ਦੀ ਮਹਾਨ ਸ਼ਖਸੀਅਤ, ਸਿੱਖ ਪੰਥ ਵਲੋਂ "ਭਾਈ ਸਾਹਿਬ " ਦੇ ਅਤੀ ਸਤਿਕਾਰਤ ਲਕਬ ਨਾਲ ਨਿਵਾਜੇ ਗਏ ਸਤਿਕਾਰਯੋਗ ਵਿਦਵਾਨ ਭਾਈ ਪਿੰਦਰਪਾਲ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਹੈ। ਬਾਪੂ ਹਰਦਿਆਲ...