ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਰਾਹਤ ਮੁਹਿੰਮ ਲਈ ਮੁਫ਼ਤ ਵਲੰਟੀਅਰ ਟ੍ਰੇਨਿੰਗ ਕੈਂਪ ਲੁਧਿਆਣਾ ‘ਚ
ਲੁਧਿਆਣਾ, 3 ਸਤੰਬਰ 2025: ਨਜ਼ਰਾਨਾ ਟਾਈਮਜ ਬਿਊਰੋ ਪੰਜਾਬ ਇੱਕ ਵੱਡੀ ਤਬਾਹੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਹਾਲੀਆ ਹੜ੍ਹਾਂ ਨੇ ਸੂਬੇ ਦੇ ਸੈਂਕੜੇ ਪਿੰਡ ਬਰਬਾਦ ਕਰ ਛੱਡੇ ਹਨ। ਘਰ ਢਹਿ ਗਏ, ਖੇਤ ਡੁੱਬ ਗਏ, ਅਤੇ ਹਜ਼ਾਰਾਂ ਪਰਿਵਾਰ ਬੇਘਰ ਹੋ ਚੁੱਕੇ ਹਨ। ਹੁਣ ਜਦੋਂ ਪਾਣੀ ਹੌਲੀ-ਹੌਲੀ ਉਤਰ ਰਿਹਾ ਹੈ, ਰੋਗਾਂ ਤੋਂ ਬਚਾਅ ਅਤੇ ਮੁੜ ਵਸੇਬੇ ਦੀ ਚੁਣੌਤੀ ਸਾਡੇ ਸਾਹਮਣੇ ਹੈ। ਇਸੇ ਸੰਦਰਭ ਵਿੱਚ, ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ 6 ਸਤੰਬਰ 2025 (ਸ਼ਨੀਵਾਰ) ਨੂੰ ਇੱਕ ਮੁਫ਼ਤ ਵਲੰਟੀਅਰ...