29 June 2026 ਦੀਆਂ ਖ਼ਬਰਾਂ

18 published stories
ਸਾਧੂ ਬੇਲਾ ਮੰਦਰ ਵਿਖੇ ਬਾਬਾ ਬੰਖੰਡੀ ਮਹਾਰਾਜ ਦੀ 163ਵੀਂ ਬਰਸੀ ਸ਼ੁਰੂ

ਸਾਧੂ ਬੇਲਾ ਮੰਦਰ ਵਿਖੇ ਬਾਬਾ ਬੰਖੰਡੀ ਮਹਾਰਾਜ ਦੀ 163ਵੀਂ ਬਰਸੀ ਸ਼ੁਰੂ

Jun 30, 2026 01:28 AM (Asia/Kolkata)

ਸੁੱਕੁਰ, 29 ਜੂਨ: ਪਾਕਿਸਤਾਨ ਦੇ ਧਾਰਮਿਕ ਮਾਮਲੇ ਅਤੇ ਅੰਤਰ-ਧਾਰਮਿਕ ਸਦਭਾਵਨਾ ਮੰਤਰਾਲੇ ਦੇ ਅਧੀਨ ਕੰਮ ਕਰ ਰਹੇ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵੱਲੋਂ ਸੁੱਕੁਰ ਵਿਖੇ ਸਿੰਧੂ ਦਰਿਆ ਦੇ ਵਿਚਕਾਰ ਟਾਪੂ ’ਤੇ ਸਥਿਤ ਇਤਿਹਾਸਕ ਅਤੇ ਪਵਿੱਤਰ ਸਾਧੂ ਬੇਲਾ ਮੰਦਰ ਵਿੱਚ ਹਿੰਦੂ ਧਰਮ ਦੇ ਮਹਾਨ ਸੰਤ ਬਾਬਾ ਬੰਖੰਡੀ ਮਹਾਰਾਜ ਦੀ 163ਵੀਂ ਬਰਸੀ ਮੌਕੇ ਤਿੰਨ ਦਿਨਾਂ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ।29 ਜੂਨ ਤੋਂ 1 ਜੁਲਾਈ 2026 ਤੱਕ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਵਿੱਚ ਦੇਸ਼ ਭਰ ਤੋਂ...

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ’ਤੇ ਲਾਹੌਰ ’ਚ ਵਿਸ਼ੇਸ਼ ਸਮਾਗਮ ,    ਸਿੱਖ ਯਾਤਰੀਆਂ ਨੇ ਕੀਤੀ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ’ਤੇ ਲਾਹੌਰ ’ਚ ਵਿਸ਼ੇਸ਼ ਸਮਾਗਮ , ਸਿੱਖ ਯਾਤਰੀਆਂ ਨੇ ਕੀਤੀ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ

Jun 30, 2026 01:07 AM (Asia/Kolkata)

ਲਾਹੌਰ, 29 ਜੂਨ: ਮਹਾਰਾਜਾ ਰਣਜੀਤ ਸਿੰਘ ਜੀ ਦੀ 187ਵੀਂ ਬਰਸੀ ਦੇ ਮੌਕੇ ’ਤੇ ਪਾਕਿਸਤਾਨ ਦੇ ਧਾਰਮਿਕ ਮਾਮਲੇ ਅਤੇ ਅੰਤਰ-ਧਾਰਮਿਕ ਸਦਭਾਵਨਾ ਮੰਤਰਾਲੇ ਦੇ ਪ੍ਰਸ਼ਾਸਕੀ ਅਧੀਨ ਕੰਮ ਕਰ ਰਹੇ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵੱਲੋਂ ਗੁਰਦੁਆਰਾ ਡੇਰਾ ਸਾਹਿਬ, ਲਾਹੌਰ ਵਿਖੇ ਮੁੱਖ ਯਾਦਗਾਰੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਤੋਂ ਪੁੱਜੇ ਸਿੱਖ ਸ਼ਰਧਾਲੂਆਂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੇ ਅਹੁਦੇਦਾਰਾਂ, ਈਟੀਪੀਬੀ ਦੇ...

ਸਰਕਾਰ ਦੀ ਹੋਈ ਹਾਰ, ਪੰਥ ਖ਼ਾਲਸਾ ਜੇਤੂ ਕਰਾਰ

ਸਰਕਾਰ ਦੀ ਹੋਈ ਹਾਰ, ਪੰਥ ਖ਼ਾਲਸਾ ਜੇਤੂ ਕਰਾਰ

Jun 29, 2026 11:50 PM (Asia/Kolkata)

2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੀ ਪੰਥਕ ਪੇਸ਼ੀ ਤੋਂ ਬਾਅਦ ਅੱਜ ਮੁੜ 29 ਜੂਨ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਾਹੋ-ਜਲਾਲ, ਬੁਲੰਦ ਸ਼ਾਨ, ਮਹਾਨ ਰੁਤਬਾ ਤੇ ਵੱਖਰਾ ਜਲਵਾ ਵੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦੇ ਸਮੂਹ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਦੀ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ ਮਾਮਲੇ ਵਿੱਚ ਪੇਸ਼ੀ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ...

ਸਿੱਖ ਕੌਮ ਦਾ ਅਨਮੋਲ ਹੀਰਾ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ

ਸਿੱਖ ਕੌਮ ਦਾ ਅਨਮੋਲ ਹੀਰਾ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ

Jun 29, 2026 11:31 PM (Asia/Kolkata)

ਅਮਰ ਸ਼ਹੀਦ ਭਾਈ ਕਸ਼ਮੀਰ ਸਿੰਘ ਜੀ ਸ਼ੀਰਾ ਦਾ ਜਨਮ 15 ਜਨਵਰੀ 1971 ਨੂੰ ਪਿਤਾ ਸ. ਦਲੀਪ ਸਿੰਘ ਜੀ ਦੇ ਘਰ, ਮਾਤਾ ਬੀਬੀ ਪ੍ਰੀਤਮ ਕੌਰ ਜੀ ਦੀ ਵਡਭਾਗੀ ਕੁੱਖੋਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੀ ਤਹਿਸੀਲ ਪੱਟੀ ਵਿਖੇ ਹੋਇਆ, ਇਹ ਪੱਟੀ ਸ਼ਹਿਰ ਹੁਣ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦਾ ਹੈ। ਪੱਟੀ ਦੇ ਮਸ਼ਹੂਰ ਸਿੱਖਾਂ ਵਾਲ਼ਾ ਮੁਹੱਲਾ (ਵਾਰਡ ਨੰਬਰ 3) ’ਚ ਆਪ ਦਾ ਘਰ ਸੀ। ਆਪ ਦਾ ਪਰਿਵਾਰ ਕਾਫ਼ੀ ਵੱਡਾ ਸੀ ਤੇ ਸਾਰੇ ਇਕੱਠੇ ਹੀ ਰਹਿੰਦੇ ਸਨ। ਆਪ ਦਾ ਕੱਦ ਪੰਜ ਫੁੱਟ ਅੱਠ ਇੰਚ, ਰੰਗ ਗੋਰਾ, ਸਰੀਰ ਪਤਲਾ ਤੇ ਸੁਭਾਅ...

ਪੰਜਾਬ ਨੂੰ ਹਿੰਦੂਤਵੀ ਰੰਗ 'ਚ ਰੰਗਣਾ ਚਾਹੁੰਦੈ ਕੇਜਰੀਵਾਲ

ਪੰਜਾਬ ਨੂੰ ਹਿੰਦੂਤਵੀ ਰੰਗ 'ਚ ਰੰਗਣਾ ਚਾਹੁੰਦੈ ਕੇਜਰੀਵਾਲ

Jun 29, 2026 11:25 PM (Asia/Kolkata)

ਅਸੀਂ ਤਾਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਆਮ ਆਦਮੀ ਪਾਰਟੀ ਆਰ.ਐੱਸ.ਐੱਸ. ਦੀ ਬੀ ਟੀਮ ਹੈ ਜਿਸ ਦਾ ਏਜੰਡਾ ਭਾਜਪਾ ਵਾਂਗ ਹੀ ਸਿੱਖਾਂ ਅਤੇ ਪੰਜਾਬ ਨੂੰ ਹਿੰਦੂਤਵੀ ਰੰਗ ਵਿੱਚ ਰੰਗਣਾ ਹੈ। ਇਹ ਰਾਸ਼ਟਰਵਾਦੀ ਅਤੇ ਹਿੰਦੂਤਵੀ ਪਾਰਟੀਆਂ ਕਦੇ ਵੀ ਸਿੱਖਾਂ ਤੇ ਪੰਜਾਬ ਦਾ ਭਲਾ ਨਹੀਂ ਸੋਚ ਸਕਦੀਆਂ। ਜਿਵੇਂ ਭਾਜਪਾ ਨੇ ਰਾਮ ਮੰਦਿਰ ਦੇ ਨਾਂ ਉੱਤੇ ਸਿਆਸਤ ਕੀਤੀ ਓਵੇਂ ਹੀ ਹੁਣ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਸ੍ਰੀ ਅੰਮ੍ਰਿਤਸਰ ਵਿੱਚ ਲਵ-ਕੁਸ਼ ਅਤੇ ਸੀਤਾ ਦਾ ਮੰਦਰ ਬਣਾਉਣ ਦਾ ਐਲਾਨ...

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੀਆਂ ਖਾਮੀਆਂ ਦੂਰ ਕਰਕੇ ਸਰਬਸੰਮਤੀ ਨਾਲ ਸਵੀਕਾਰਯੋਗ ਕਾਨੂੰਨ ਲਿਆਂਦਾ ਜਾਵੇ- ਅਕਾਲੀ ਆਗੂ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੀਆਂ ਖਾਮੀਆਂ ਦੂਰ ਕਰਕੇ ਸਰਬਸੰਮਤੀ ਨਾਲ ਸਵੀਕਾਰਯੋਗ ਕਾਨੂੰਨ ਲਿਆਂਦਾ ਜਾਵੇ- ਅਕਾਲੀ ਆਗੂ

Jun 29, 2026 11:20 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ, 29 ਜੂਨਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਨੂੰਨ ਬਣਾਉਣਾ ਸਮੇਂ ਦੀ ਲੋੜ ਹੈ, ਪਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿੱਚ ਉੱਠੇ ਇਤਰਾਜ਼ਾਂ ਅਤੇ ਪੰਥਕ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣਾ ਵੀ ਉਤਨਾ ਹੀ ਜ਼ਰੂਰੀ ਹੈ।ਇਹ ਵਿਚਾਰ ਪੰਥਕ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ, ਸੂਬਾ...

ਤਰਨਤਾਰਨ ਵਿੱਚ ਵਿਗੜ ਰਹੀ ਕਾਨੂੰਨ-ਵਿਵਸਥਾ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਰਾਜਪਾਲ ਨੂੰ ਮੰਗ-ਪੱਤਰ

ਤਰਨਤਾਰਨ ਵਿੱਚ ਵਿਗੜ ਰਹੀ ਕਾਨੂੰਨ-ਵਿਵਸਥਾ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਰਾਜਪਾਲ ਨੂੰ ਮੰਗ-ਪੱਤਰ

Jun 29, 2026 11:16 PM (Asia/Kolkata)

ਨਸ਼ਾ ਤਸਕਰੀ,ਗੈਂਗਸਟਰਵਾਦ ਅਤੇ ਵਪਾਰੀਆਂ ਨੂੰ ਮਿਲ ਰਹੀਆਂ ਧਮਕੀਆਂ ’ਤੇ ਸਖ਼ਤ ਕਾਰਵਾਈ ਦੀ ਮੰਗਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ /ਚੰਡੀਗੜ੍ਹ,29 ਜੂਨ ਭਾਰਤੀ ਜਨਤਾ ਪਾਰਟੀ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਜ਼ਿਲ੍ਹਾ ਤਰਨਤਾਰਨ ਵਿੱਚ ਦਿਨੋਂ-ਦਿਨ ਵਿਗੜ ਰਹੀ ਕਾਨੂੰਨ-ਵਿਵਸਥਾ, ਨਸ਼ਿਆਂ ਦੇ ਵਧਦੇ ਕਾਰੋਬਾਰ, ਗੈਂਗਸਟਰਵਾਦ, ਫਿਰੌਤੀਆਂ ਅਤੇ ਵਪਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਸਬੰਧੀ ਮੰਗ-ਪੱਤਰ...

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸਿੱਖੀ ਸਿਧਾਂਤਾਂ ਦੀ ਰਾਖੀ ਲਈ 5 ਜੁਲਾਈ ਦੇ ਸਮਾਗਮ 'ਚ ਮਿਸਲ ਸਤਲੁਜ ਦੇ ਮੈਂਬਰ ਵੱਡੀ ਗਿਣਤੀ 'ਚ ਹੋਣਗੇ ਸ਼ਾਮਲ : ਪ੍ਰਧਾਨ ਅਜੇਪਾਲ ਸਿੰਘ ਬਰਾੜ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸਿੱਖੀ ਸਿਧਾਂਤਾਂ ਦੀ ਰਾਖੀ ਲਈ 5 ਜੁਲਾਈ ਦੇ ਸਮਾਗਮ 'ਚ ਮਿਸਲ ਸਤਲੁਜ ਦੇ ਮੈਂਬਰ ਵੱਡੀ ਗਿਣਤੀ 'ਚ ਹੋਣਗੇ ਸ਼ਾਮਲ : ਪ੍ਰਧਾਨ ਅਜੇਪਾਲ ਸਿੰਘ ਬਰਾੜ

Jun 29, 2026 08:02 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਜੂਨ (ਮੰਗਤ ਸਿੰਘ ਸੈਦਪੁਰ) : ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਸ. ਅਜੇਪਾਲ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਅੱਜ ਮਿਸਲ ਸਤਲੁਜ ਪਾਰਟੀ ਦੀ ਕੋਰ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਮੌਹਾਲੀ ਵਿੱਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ 5 ਜੁਲਾਈ ਨੂੰ ਉਲੀਕੇ ਗਏ ਪ੍ਰੋਗਰਾਮ ਵਿੱਚ ਮਿਸਲ ਸਤਲੁਜ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ। ਸਰਦਾਰ ਬਰਾੜ ਨੇ ਪੰਜਾਬ ਦੀ ਸੰਗਤ ਅਤੇ ਸਮੂਹ...

ਭਾਈ ਸੁਖਵਿੰਦਰ ਸਿੰਘ ਦਦੇਹਰ: ਅਕਾਲ ਤਖ਼ਤ ਵਿਖੇ ਪੇਸ਼ੀ ਦੌਰਾਨ ਜਥੇਦਾਰ ਨੇ ਧਰਮ ਦਾ ਪੱਖ ਮਜ਼ਬੂਤੀ ਨਾਲ ਰੱਖਿਆ

ਭਾਈ ਸੁਖਵਿੰਦਰ ਸਿੰਘ ਦਦੇਹਰ: ਅਕਾਲ ਤਖ਼ਤ ਵਿਖੇ ਪੇਸ਼ੀ ਦੌਰਾਨ ਜਥੇਦਾਰ ਨੇ ਧਰਮ ਦਾ ਪੱਖ ਮਜ਼ਬੂਤੀ ਨਾਲ ਰੱਖਿਆ

Jun 29, 2026 07:54 PM (Asia/Kolkata)

ਲੁਧਿਆਣਾ, 29 ਜੂਨ , ਗੁਰਜੀਤ ਸਿੰਘ ਅਜ਼ਾਦ- ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵਾਇਸ ਪ੍ਰਿੰਸੀਪਲ ਗਿਆਨੀ ਸੁਖਵਿੰਦਰ ਸਿੰਘ ਦਦੇਹਰ ਨੇ ਆਪਣੇ ਫੇਸਬੁੱਕ ਪੇਜ ’ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਦੀ ਕੈਬਨਿਟ ਅਤੇ ਵਿਧਾਇਕਾਂ ਦੀ ਹੋਈ ਪੇਸ਼ੀ ਸਬੰਧੀ ਕਈ ਅਹਿਮ ਟਿੱਪਣੀਆਂ ਕੀਤੀਆਂ ਹਨ।ਉਨ੍ਹਾਂ ਲਿਖਿਆ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੇਸ਼ੀ ਦੌਰਾਨ ਸਿੱਖ ਧਰਮ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਅਤੇ ਹਰ ਪੱਖ ਨੂੰ ਖੁੱਲ੍ਹ ਕੇ ਆਪਣੀ ਗੱਲ ਰੱਖਣ ਦਾ ਮੌਕਾ...

ਪਿੰਡ ਮੱਲ੍ਹੀਆ ਵਿੱਚ ਲੱਗੀਆਂ ਸਟਰੀਟ ਲਾਈਟਾਂ, ਸਟਰੀਟ ਲਾਈਟਾਂ ਲੱਗਣ ਨਾਲ ਪਿੰਡ  ਮੱਲ੍ਹੀਆ ਰੁਸ਼ਨਾਇਆ  ਨਵਕਰਨ ਸਿੰਘ ਮੱਲ੍ਹੀ

ਪਿੰਡ ਮੱਲ੍ਹੀਆ ਵਿੱਚ ਲੱਗੀਆਂ ਸਟਰੀਟ ਲਾਈਟਾਂ, ਸਟਰੀਟ ਲਾਈਟਾਂ ਲੱਗਣ ਨਾਲ ਪਿੰਡ ਮੱਲ੍ਹੀਆ ਰੁਸ਼ਨਾਇਆ ਨਵਕਰਨ ਸਿੰਘ ਮੱਲ੍ਹੀ

Jun 29, 2026 06:49 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ -ਮੱਲ੍ਹੀਆ ਪਿੰਡ ਜੋ ਕਿ ਇੱਕ ਇਤਿਹਾਸਿਕ ਨਗਰ ਵੀ ਹੈ ਅਤੇ ਜੀਟੀ ਰੋਡ ਤੇ ਸਥਿਤ ਉੱਪਰ ਵਸਿਆ ਹੋਇਆ ਨਗਰ ਹੈ। ਜੋ ਕਿ ਆਪਣੀ ਇੱਕ ਵੱਖਰੀ ਹੀ ਵਿਲੱਖਣਤਾ ਪੇਸ਼ ਕਰਦਾ ਹੈ। ਅਤੇ ਇਸ ਪਿੰਡ ਨੂੰ ਸੰਤਾਂ ਮਹਾਂਪੁਰਸ਼ਾਂ ਵੱਲੋਂ ਮੱਲਾ ਸ਼ਹਿਰ ਦਾ ਵੀ ਵਰ ਦਿੱਤਾ ਗਿਆ ਹੈ ਜੋ ਕਿ ਪਿੰਡ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਸੰਤਾਂ ਮਹਾਂਪੁਰਸ਼ਾਂ ਵੱਲੋਂ ਦਿੱਤਾ ਵਾਰ ਵੀ ਪੂਰਾ ਹੋ ਰਿਹਾ ਹੈ।, ਜੇਕਰ ਇਸ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਇਸ ਪਿੰਡ ਦਾ ਵਿਕਾਸ ਇਸ ਵਾਰ ਦੀ ਬਣੀ...

ਇੰਜ ਭਰਨਾ ਹੈ ਵੋਟਰ ਫਾਰਮ : ਬੀ. ਐਲ. ਓ. ਨੂੰ ਸਹਿਯੋਗ ਦੇ ਕੇ ਆਪਣੀ ਵੋਟ ਅਤੇ ਨਾਗਰਿਕਤਾ ਬਚਾਈਏ, ਯੂ.ਪੀ.ਚ 2 ਕਰੋੜ 89 ਲੱਖ ਵੋਟਾਂ ਕੱਟੀਆਂ

ਇੰਜ ਭਰਨਾ ਹੈ ਵੋਟਰ ਫਾਰਮ : ਬੀ. ਐਲ. ਓ. ਨੂੰ ਸਹਿਯੋਗ ਦੇ ਕੇ ਆਪਣੀ ਵੋਟ ਅਤੇ ਨਾਗਰਿਕਤਾ ਬਚਾਈਏ, ਯੂ.ਪੀ.ਚ 2 ਕਰੋੜ 89 ਲੱਖ ਵੋਟਾਂ ਕੱਟੀਆਂ

Jun 29, 2026 06:41 PM (Asia/Kolkata)

ਕਪੂਰਥਲਾ 29 ਜੂਨ ਗੌਰਵ ਮੜੀਆ - ਪੰਜਾਬ ਅੰਦਰ 25 ਜੂਨ 2026 ਤੋਂ ਐਸ.ਆਈ.ਆਰ. ਭਾਵ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਾਂ ਇਹ ਕਹਿ ਲਓ ਕਿ ਵੋਟਰ ਸੂਚੀਆਂ ਦਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੋ ਕਿ 24 ਜੁਲਾਈ ਤੱਕ ਚੱਲੇਗਾ। ਬੀ.ਐਲ.ਓ. ਸਹਿਬਾਨਾਂ ਵਲੋਂ ਘਰ - ਘਰ ਜਾ ਕੇ ਹਰ ਵੋਟਰ ਨੂੰ 2 - 2 ਫਾਰਮ ਦਿੱਤੇ ਜਾ ਰਹੇ ਹਨ ਜੋ ਕਿ ਹਰ ਵੋਟਰ ਵਲੋਂ ਫਾਰਮ ਭਰ ਕੇ ਬੀ. ਐਲ. ਓ. ਸਹਿਬਾਨਾਂ ਨੂੰ ਦੇਣੇ ਹਨ ਅਤੇ ਉਹਨਾਂ ਨੇ ਇੱਕ ਫਾਰਮ ਸਰਕਾਰੀ ਰਿਕਾਰਡ ਲਈ ਜਮਾਂ ਕਰ ਲੈਣਾਂ ਹੈ ਅਤੇ ਇੱਕ...

ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦਾ  ਦੂਸਰਾ ਦਿਨ 75 ਫੀਸਦੀ ਟੀਚਾ ਹੋਇਆ ਮੁੰਕਮਲ

ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦਾ ਦੂਸਰਾ ਦਿਨ 75 ਫੀਸਦੀ ਟੀਚਾ ਹੋਇਆ ਮੁੰਕਮਲ

Jun 29, 2026 06:37 PM (Asia/Kolkata)

ਕਪੂਰਥਲਾ,29 ਜੂਨ ਗੌਰਵ ਮੜੀਆਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਦੂਸਰੇ ਦਿਨ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲ ਰਹੀ ਇਹ ਤਿੰਨ ਦਿਨਾਂ ਮੁਹਿੰਮ ਦੌਰਾਨ ਜ਼ਿਲ੍ਹੇ ਦੇ 0-5 ਸਾਲ ਦੇ 86501 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਡਾਕਟਰ ਸੰਜੀਵ ਭਗਤ ਨੇ ਦਸਿਆ ਕਿ ਮੁਹਿੰਮ ਦੇ ਦੂਜੇ ਦਿਨ ਅੱਜ 25891 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ...

ਦਿਨੇਸ਼ ਕੰਗ ਤੇ ਰਾਣਾ ਬਹਿਲਾ ਦੀ ਅਗਵਾਈ ਹੇਠ ਯੂਥ ਆਗੂਆਂ ਦੀ ਮੀਟਿੰਗ,ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਨ ਦਾ ਕੀਤਾ ਐਲਾਨ

ਦਿਨੇਸ਼ ਕੰਗ ਤੇ ਰਾਣਾ ਬਹਿਲਾ ਦੀ ਅਗਵਾਈ ਹੇਠ ਯੂਥ ਆਗੂਆਂ ਦੀ ਮੀਟਿੰਗ,ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਨ ਦਾ ਕੀਤਾ ਐਲਾਨ

Jun 29, 2026 06:29 PM (Asia/Kolkata)

ਹਲਕਾ ਇੰਚਾਰਜ ਰਮਨਦੀਪ ਕੌਰ ਤੇ ਬਿੱਲਾ ਸ਼ੇਰੋਂ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,29 ਜੂਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਅਤੇ ਉੱਘੇ ਕਬੱਡੀ ਪ੍ਰਮੋਟਰ ਦਿਨੇਸ਼ ਕੰਗ ਅਤੇ ਯੂਥ ਆਗੂ ਰਾਣਾ ਬਹਿਲਾ ਦੀ ਅਗਵਾਈ ਹੇਠ ਰੌਇਲ ਪਾਮ ਰਿਜ਼ੌਰਟ ਵਿੱਚ ਯੂਥ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਇੰਚਾਰਜ ਬੀਬਾ ਰਮਨਦੀਪ ਕੌਰ ਦੇ...

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਸਬੰਧੀ ਸਿੱਖ ਮੰਤਰੀਆਂ ਤੇ ਵਿਧਾਇਕਾਂ ਨੇ ਖੁੱਲ੍ਹੇ ਮਾਹੌਲ ’ਚ ਰੱਖੇ ਆਪਣੇ ਪੱਖ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਸਬੰਧੀ ਸਿੱਖ ਮੰਤਰੀਆਂ ਤੇ ਵਿਧਾਇਕਾਂ ਨੇ ਖੁੱਲ੍ਹੇ ਮਾਹੌਲ ’ਚ ਰੱਖੇ ਆਪਣੇ ਪੱਖ

Jun 29, 2026 06:10 PM (Asia/Kolkata)

ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ’ਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਪਾਸ ਕਰਨ ਦੀ ਕਾਰਵਾਈ ’ਚ ਸਾਹਮਣੇ ਆਈ ਵੱਡੀ ਅਣਗਹਿਲੀ-ਸਿੱਖ ਵਿਧਾਇਕਾਂ ਤੇ ਮੰਤਰੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਨਿਆ ਕਿ ਉਨ੍ਹਾਂ ਨੇ ਕਾਨੂੰਨੀ ਸੋਧ ਦਾ ਖਰੜਾ ਪਾਸ ਕਰਨ ਤੋਂ ਪਹਿਲਾਂ ਨਹੀਂ ਪੜ੍ਹਿਆ ਤੇ ਨਾ ਹੀ ਵਿਚਾਰਿਆ-ਪੰਜਾਬ ਵਿਧਾਨਕਾਰਾਂ ਨੇ ਕਾਨੂੰਨ ’ਚੋਂ ਇਤਰਾਜ਼ਯੋਗ ਮੱਦਾਂ ਨੂੰ ਸਿੱਖ ਭਾਵਨਾਵਾਂ ਅਨੁਸਾਰ ਸੋਧਣ ਲਈ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ...

ਭਗਤ ਕਬੀਰ ਜੀ ਦੇ ਜਨਮ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ

ਭਗਤ ਕਬੀਰ ਜੀ ਦੇ ਜਨਮ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ

Jun 29, 2026 06:05 PM (Asia/Kolkata)

ਅੰਮ੍ਰਿਤਸਰ, 29 ਜੂਨ ਸਰਬਜੀਤ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਮਗਰੋਂ ਹਜ਼ੂਰੀ ਰਾਗੀ ਭਾਈ ਜਗਰੂਪ ਸਿੰਘ ਦੇ ਜਥੇ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ...

ਵਾਤਾਵਰਣ ਬਚਾਓ ਕਮੇਟੀ ਪਿੰਡ ਤਾਰਾਗੜ੍ਹ ਵੱਲੋਂ NRI ਵੀਰਾਂ ਅਤੇ ਸਮੂਹ ਪਿੰਡ ਦੇ ਸਹਿਯੋਗ ਨਾਲ 20 ਜੁਲਾਈ ਨੂੰ ਪਿੰਡ ਭੰਗਵਾਂ ਵਿਖੇ ਤੀਸਰਾ ਬੂਟਿਆਂ ਦਾ ਲੰਗਰ ਲਗਾਇਆ ਜਾਵੇਗਾ

ਵਾਤਾਵਰਣ ਬਚਾਓ ਕਮੇਟੀ ਪਿੰਡ ਤਾਰਾਗੜ੍ਹ ਵੱਲੋਂ NRI ਵੀਰਾਂ ਅਤੇ ਸਮੂਹ ਪਿੰਡ ਦੇ ਸਹਿਯੋਗ ਨਾਲ 20 ਜੁਲਾਈ ਨੂੰ ਪਿੰਡ ਭੰਗਵਾਂ ਵਿਖੇ ਤੀਸਰਾ ਬੂਟਿਆਂ ਦਾ ਲੰਗਰ ਲਗਾਇਆ ਜਾਵੇਗਾ

Jun 29, 2026 03:10 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਵਾਤਾਵਰਣ ਬਚਾਓ ਕਮੇਟੀ ਪਿੰਡ ਤਾਰਾਗੜ੍ਹ ਜਿਲ੍ਹਾ ਅੰਮ੍ਰਿਤਸਰ ਦੀ ਸਮੁੱਚੀ ਟੀਮ ਵੱਲੋਂ ਧੰਨ ਧੰਨ ਬਾਬਾ ਜਵੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਿੰਡ ਭੰਗਵਾਂ ਵਿਖੇ ਤੀਸਰਾ ਫਲਦਾਰ ਬੂਟਿਆਂ ਦਾ ਲੰਗਰ ਲਗਾਇਆ ਜਾਵੇਗਾ ਵਾਤਾਵਰਣ ਬਚਾਓ ਕਮੇਟੀ ਪਿੰਡ ਤਾਰਾਗੜ੍ਹ ਦੇ ਨੌਜਵਾਨ ਆਗੂ ਲਵਪ੍ਰੀਤ ਸਿੰਘ ਤਾਰਾਗੜ੍ਹ ਵੱਲੋਂ ਅੱਜ ਪਿੰਡ ਵਿੱਚ ਇਕੱਠੇ ਹੋ ਕੇ 20 ਜੁਲਾਈ ਨੂੰ ਬੂਟਿਆਂ ਦੇ ਲੰਗਰ ਲਗਾਉਣ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਨੌਜਵਾਨਾਂ ਕਿਹਾ ਕਿ ਧੰਨ ਧੰਨ ਬਾਬਾ...

ਫਿਲਮਾਂ ਪ੍ਰਤੀ ਘਿਰਣਾ ਦਾ ਦੌਰ !

ਫਿਲਮਾਂ ਪ੍ਰਤੀ ਘਿਰਣਾ ਦਾ ਦੌਰ !

Jun 29, 2026 02:07 PM (Asia/Kolkata)

ਪ੍ਰਸਿੱਧ ਗਜ਼ਲ ਗਾਇਕ ਜਗਜੀਤ ਸਿੰਘ ਦੀ ਜ਼ਿੰਦਗੀ ਬਾਰੇ ਇੱਕ ਵੀਡ੍ਹੀਉ ਸੁਣ ਰਿਹਾ ਸਾਂ।ਉਸ ਵਿੱਚ ਜਗਜੀਤ ਸਿੰਘ ਹੁਣਾ ਆਪਣੇ ਉਸਤਾਦ ਪਾਸੋਂ ਸੰਗੀਤ ਸਿੱਖਣ ਵੇਲੇ ਦੀ ਇੱਕ ਹੱਡ-ਬੀਤੀ ਸੁਣਾਈ।ਕਹਿੰਦੇ ਉਸਤਾਦ ਛਗਨ ਲਾਲ ਜੀ ਪਾਸੋਂ ਮੈਂ ਤੇ ਮੇਰਾ ਇੱਕ ਹੋਰ ਸਾਥੀ ਸੁਰ-ਸੰਗੀਤ ਦੀ ਤਾਲੀਮ ਲੈ ਰਹੇ ਸਾਂ।ਇਕ ਦਿਨ ਸਾਨੂੰ ਹਾਰਮੋਨੀਅਮ ਵਜਾ ਰਿਹਾਂ ਨੂੰ ਛੱਡ ਕੇ ਉਸਤਾਦ ਜੀ ਜਰਾ ਜਲ ਵਗੈਰਾ ਛਕਣ ਲਈ ਉੱਠ ਕੇ ਪਾਸੇ ਨੂੰ ਗਏ।ਮੇਰਾ ਸਾਥੀ ਹੌਲ਼ੀ ਦੇਣੀ ਕਹਿੰਦਾ ਯਾਰ ਉਹ ਗਾਣਾ ਗਾ ਕੇ ਸੁਣਾ ਜਿਹੜਾ ਤੂੰ ਅੱਜ ਰਾਹ...

ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਹਰਜੀਤ ਸਿੰਘ ਜੀ ਦਾ ਨਿੱਘਾ ਸਨਮਾਨ

ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਹਰਜੀਤ ਸਿੰਘ ਜੀ ਦਾ ਨਿੱਘਾ ਸਨਮਾਨ

Jun 29, 2026 12:54 PM (Asia/Kolkata)

ਸ੍ਰੀ ਅਨੰਦਪੁਰ ਸਾਹਿਬ ਮੰਗਤ ਸਿੰਘ ਸੈਦਪੁਰਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਬਾਣੀ ਕਥਾ-ਵਿਚਾਰ ਦੀ ਸੇਵਾ ਨਿਭਾਉਣ ਉਪਰੰਤ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜੀਤ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਭਾਈ ਚਰਨਜੀਤ ਸਿੰਘ ਜੀ, ਸਰਕਲ ਇੰਚਾਰਜ ਸਰਦਾਰ ਜਗਮੋਹਨ ਸਿੰਘ ਜੀ, ਸਮੂਹ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਭਾਈ ਹਰਜੀਤ ਸਿੰਘ ਜੀ ਦਾ ਨਿੱਘਾ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ...

  • Previous
  • 1
  • Next
Loading…
Loading the web debug toolbar…
Attempt #