ਸਭ ਕੌਮਾਂ, ਭਾਸਾਵਾਂ ਬੋਲੀਆਂ ਨੂੰ ਸਤਿਕਾਰ ਦੇਣ ਵਾਲੀ ਜਮਾਤ ਹੀ ਇੰਡੀਆਂ ਵਿਚ ਸਹੀ ਢੰਗ ਨਾਲ ਰਾਜ ਭਾਗ ਪ੍ਰਦਾਨ ਕਰ ਸਕਦੀ ਹੈ, ਮੁਤੱਸਵੀ ਅਮਲ ਵਾਲੇ ਨਹੀ : ਮਾਨ
ਫ਼ਤਹਿਗੜ੍ਹ ਸਾਹਿਬ, 28 ਫਰਵਰੀ ( ਤਾਜੀਮਨੂਰ ਕੌਰ ਅਨੰਦਪੁਰੀ ) ਇੰਡੀਆ ਉਤੇ ਰਾਜ ਭਾਗ ਕਰਨ ਵਾਲੀ ਮੌਜੂਦਾ ਬੀਜੇਪੀ-ਆਰ.ਐਸ.ਐਸ. ਜਮਾਤ ਦੇ ਮੁੱਢੋ ਹੀ ਕਾਰਵਾਈਆ ਤੇ ਅਮਲ ਦੂਸਰੀਆਂ ਕੌਮਾਂ, ਧਰਮਾਂ ਉਤੇ ਜ਼ਬਰੀ ਤਾਨਾਸਾਹੀ ਸੋਚ ਅਧੀਨ ਫੈਸਲੇ ਠੋਸਣ ਵਾਲੇ ਹਨ । ਜਦੋਕਿ ਇੰਡੀਆ ਦਾ ਵਿਧਾਨ ਜਮਹੂਰੀਅਤ ਪੱਖੀ, ਸਭਨਾਂ ਨੂੰ ਬਰਾਬਰਤਾ ਦਾ ਇਨਸਾਫ ਅਤੇ ਹੱਕ ਪ੍ਰਦਾਨ ਕਰਨ ਵਾਲਾ ਹੈ । ਇਥੇ ਉਹੀ ਜਮਾਤ ਰਾਜ ਭਾਗ ਸਹੀ ਢੰਗ ਨਾਲ ਕਰ ਸਕਦੀ ਹੈ । ਜਿਸਦੇ ਅਮਲ ਫਿਰਕੂ ਨਾ ਹੋ ਕੇ ਸਭਨਾਂ ਕੌਮਾਂ, ਧਰਮਾਂ, ਬੋਲੀਆ...