ਸਿਆਸਤਦਾਨੋ ਤੇ ਪ੍ਰਚਾਰਕੋ! ਸਿੱਖੀ 'ਤੇ ਹਮਲੇ ਬੰਦ ਕਰੋ
ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ, ਬਾਦਲ ਦਲ ਤੇ ਹੋਰ ਰਾਸ਼ਟਰਵਾਦੀ ਪਾਰਟੀਆਂ 'ਚ ਅਨੇਕਾਂ ਸਿੱਖ ਚਿਹਰਿਆਂ ਵਾਲੇ ਅਜਿਹੇ ਸਿਆਸਤਦਾਨ ਸਰਗਰਮ ਨੇ ਜੋ ਸਿੱਖਾਂ ਨੂੰ ਵੱਖਰੀ ਕੌਮ ਹੀ ਨਹੀਂ ਮੰਨਦੇ। ਇਹਨਾਂ ਤੋਂ ਕਦੇ ਵੀ ਪੰਥ ਅਤੇ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਭਾਵੇਂ ਕਿ ਇਹ ਅਖਵਾਉਂਦੇ ਤਾਂ ਆਪਣੇ ਆਪ ਨੂੰ ਸਿੱਖ ਨੇ, ਪਰ ਅਸਲ 'ਚ ਇਹ ਕੇਸਾਧਾਰੀ-ਹਿੰਦੂ ਹੀ ਨੇ। ਇਹ ਜੇ ਕੋਈ ਪ੍ਰਾਪਤੀ ਕਰ ਵੀ ਲੈਣ ਤਾਂ ਉਸਨੂੰ ਸਿੱਖ ਕੌਮ ਅਤੇ ਪੰਜਾਬ ਦੇ ਪਾਲ਼ੇ ਵਿੱਚ ਪਾਉਣ ਦੀ ਬਜਾਏ ਭਾਰਤੀ ਖਾਤੇ ਵਿੱਚ...