ਹਿੰਦੂਤਵੀਓ! ਕਿਰਿਆ ਮਾੜੀ ਹੁੰਦੀ ਹੈ ਕਿ ਪ੍ਰਤੀਕਿਰਿਆ ?
ਜਿਵੇਂ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਹਮਾਇਤ ਵਿੱਚ ਭੁਗਤਣ ਵਾਲ਼ਿਆਂ ਸਿੱਖਾਂ ਕੋਲ਼ ਬੜੇ ਬਹਾਨੇ ਸੀ ਓਵੇਂ ਹੁਣ ਹਿੰਦੂ ਕੱਟੜਪੰਥੀਆਂ ਦੇ ਸਿੱਖੀ ਉੱਤੇ ਹਮਲੇ ਦੀ ਹਮਾਇਤ ਵਿੱਚ ਭੁਗਤਣ ਵਾਲ਼ਿਆਂ ਸਿੱਖਾਂ ਕੋਲ਼ ਬੜੇ ਬਹਾਨੇ ਨੇ। ਬਹਾਨੇ ਲੱਭ ਹੀ ਜਾਂਦੇ ਹੁੰਦੇ ਨੇ। ਓਦੋਂ ਵੀ ਬਥੇਰੇ ਸਿੱਖ ਸੀ ਜਿਹੜੇ ਸਿੱਖਾਂ ਨੂੰ ਦੋਸ਼ੀਆਂ ਵਾਲ਼ੇ ਕਟਹਿਰੇ ਵਿੱਚ ਖੜ੍ਹਾ ਕਰ ਕੇ ਦਿੱਲੀ ਦਾ ਪੱਖ ਪੂਰਦੇ ਰਹੇ, ਹੁਣ ਵੀ ਬਥੇਰੇ ਨੇ ਜਿਹੜੇ ਸਿੱਖਾਂ ਨੂੰ ਦੋਸ਼ੀ ਦੱਸ ਰਹੇ ਹਨ। ਇਹੋ ਜਿਹੇ ਲੋਕ ਤਾਂ ਝੂਠੇ ਪੁਲੀਸ...