ਸਰਪੰਚ ਕੇਵਲ ਕ੍ਰਿਸ਼ਨ ਵਲੋਂ ਚੋਹਲਾ ਸਾਹਿਬ ਸਕੂਲ ਦੇ ਬੱਚਿਆਂ ਲਈ ਪੱਖੇ ਦਾਨ
ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,27 ਜੁਲਾਈ ਦਾਨ ਕਰਨਾ ਬਹੁਤ ਵਧੀਆ ਗੱਲ ਹੈ। ਬਹੁਤ ਅਮੀਰ ਇਨਸਾਨ ਵੀ ਦਾਨ ਕਰਨ ਵੇਲੇ ਸੋਚਾਂ ਵਿੱਚ ਪੈ ਜਾਂਦੇ ਹਨ ਅਤੇ ਜੇਕਰ ਗੱਲ ਸਰਕਾਰੀ ਸਕੂਲ ਦੀ ਹੋਏ ਤਾਂ ਦਾਨੀ ਸੱਜਣ ਮਿਲਣੇ ਹੋਰ ਵੀ ਔਖੇ ਹੁੰਦੇ ਹਨ।ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਵਿਖੇ ਗ੍ਰਾਮ ਪੰਚਾਇਤ ਚੋਹਲਾ ਸਾਹਿਬ ਦੇ ਸਰਪੰਚ ਕੇਵਲ ਕ੍ਰਿਸ਼ਨ ਵਲੋਂ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੇ ਬੱਚਿਆਂ ਲਈ ਪੰਜ ਨਵੇਂ ਪੱਖੇ ਦਾਨ ਕੀਤੇ ਗਏ ਹਨ।ਸਕੂਲ ਮੁੱਖੀ...