26 February 2025 ਦੀਆਂ ਖ਼ਬਰਾਂ

15 published stories
CBSE ਦੇ ਸਿਲੇਬਸ ਤੋਂ ਪੰਜਾਬੀ ਨੂੰ ਹਟਾਉਣਾ ਪੰਜਾਬੀ ਸੱਭਿਆਚਾਰ 'ਤੇ ਹਮਲਾ – ਆਕਾਲੀ ਦਲ

CBSE ਦੇ ਸਿਲੇਬਸ ਤੋਂ ਪੰਜਾਬੀ ਨੂੰ ਹਟਾਉਣਾ ਪੰਜਾਬੀ ਸੱਭਿਆਚਾਰ 'ਤੇ ਹਮਲਾ – ਆਕਾਲੀ ਦਲ

Feb 27, 2025 03:35 AM (Asia/Kolkata)

ਚੋਹਲਾ ਸਾਹਿਬ (ਤਰਨਤਾਰਨ), 26 ਫਰਵਰੀ,ਰਾਕੇਸ਼ ਨਈਅਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ/ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪੰਜਾਬ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ CBSE ਦੇ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਹਟਾਉਣ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ।ਉਨ੍ਹਾਂ ਇਸ ਪੱਖਪਾਤੀ ਕਾਰਵਾਈ...

ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਕੂਲਾਂ 'ਚ ਪੰਜਾਬੀ ਲਾਜ਼ਮੀ ਵਿਸ਼ਾ ਘੋਸ਼ਿਤ

ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਕੂਲਾਂ 'ਚ ਪੰਜਾਬੀ ਲਾਜ਼ਮੀ ਵਿਸ਼ਾ ਘੋਸ਼ਿਤ

Feb 27, 2025 03:14 AM (Asia/Kolkata)

ਚੰਡੀਗੜ੍ਹ, 26 ਫਰਵਰੀ , ਤਾਜੀਮਨੂਰ ਕੌਰ ਅਨੰਦਪੁਰੀ  ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵਲੋਂ ਨਵੇਂ ਪ੍ਰੀਖਿਆ ਪੈਟਰਨ ਰਾਹੀਂ ਖੇਤਰੀ ਭਾਸ਼ਾਵਾਂ ਨੂੰ ਨਜ਼ਰਅੰਦਾਜ਼ ਕਰਨ ਦੀ “ਸੋਚ-ਸਮਝੀ ਸਾਜ਼ਿਸ਼” ਦੇ ਵਿਰੋਧ ਵਿੱਚ, ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬੀ ਨੂੰ ਸੂਬੇ ਦੇ ਸਾਰੇ ਸਕੂਲਾਂ ਵਿੱਚ ਲਾਜ਼ਮੀ ਵਿਸ਼ਾ ਘੋਸ਼ਿਤ ਕਰ ਦਿੱਤਾ ਹੈ। ਹੁਣ ਚਾਹੇ ਕੋਈ ਵੀ ਸਕੂਲ ਕਿਸੇ ਵੀ ਸਿੱਖਿਆ ਬੋਰਡ ਨਾਲ ਜੁੜਿਆ ਹੋਵੇ, ਪੰਜਾਬੀ ਲਾਜ਼ਮੀ ਪੜ੍ਹਾਉਣੀ ਪਵੇਗੀ, ਨਹੀਂ ਤਾਂ ਉਸ...

ਮਰਹੂਮ ਦੀਪਿਕਾ ਧੀਰ ਦੀ ਯਾਦ ਵਿੱਚ ਚੌਥਾ ਮੁਫ਼ਤ  ਆਈ ਕੈਂਪ

ਮਰਹੂਮ ਦੀਪਿਕਾ ਧੀਰ ਦੀ ਯਾਦ ਵਿੱਚ ਚੌਥਾ ਮੁਫ਼ਤ ਆਈ ਕੈਂਪ

Feb 27, 2025 01:42 AM (Asia/Kolkata)

ਚੋਹਲਾ ਸਾਹਿਬ/ਤਰਨਤਾਰਨ, 26 ਫਰਵਰੀ (ਰਾਕੇਸ਼ ਨਈਅਰ)ਇਲਾਕਾ ਚੋਹਲਾ ਸਾਹਿਬ ਦੇ ਪ੍ਰਸਿੱਧ ਧੀਰ ਪਰਿਵਾਰ (ਭਗਤ ਦੀ ਹੱਟੀ) ਵੱਲੋਂ ਮਰਹੂਮ ਦੀਪਿਕਾ ਧੀਰ (ਪੁੱਤਰੀ ਰਮਨ ਕੁਮਾਰ ਧੀਰ) ਦੀ ਯਾਦ ਵਿੱਚ ਚੌਥਾ ਮੁਫ਼ਤ ਆਈ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪ ਗਲੋਬਲ ਆਈ ਕੇਅਰ ਹਸਪਤਾਲ, ਚੋਹਲਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੀ ਅਗਵਾਈ ਡਾ. ਮਨੋਜ ਕੁਮਾਰ ਵੱਲੋਂ ਕੀਤੀ ਗਈ।ਇਸ ਮੁਫ਼ਤ ਆਈ ਕੈਂਪ ਦੌਰਾਨ 850 ਤੋਂ ਵੱਧ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਨੂੰ ਮੁਫ਼ਤ ਦਵਾਈਆਂ...

ਸ੍ਰੀ ਅਕਾਲ ਤਖ਼ਤ ਤੇ ਦਬਾਅ ਬਣਾਉਣਾ ਬਾਦਲਕਿਆਂ ਦੀ ਸਾਜ਼ਿਸ਼: ਬੀਬੀ ਖ਼ਾਲਸਾ

ਸ੍ਰੀ ਅਕਾਲ ਤਖ਼ਤ ਤੇ ਦਬਾਅ ਬਣਾਉਣਾ ਬਾਦਲਕਿਆਂ ਦੀ ਸਾਜ਼ਿਸ਼: ਬੀਬੀ ਖ਼ਾਲਸਾ

Feb 27, 2025 12:47 AM (Asia/Kolkata)

ਨਜ਼ਰਾਨਾ ਟਾਈਮਜ਼ ਅੰਮ੍ਰਿਤਸਰ ,ਰਣਜੀਤ ਸਿੰਘ ਖ਼ਾਲਸਾ  ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਬਾਦਲ ਪਰਿਵਾਰ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਸੁਖਬੀਰ ਸਿੰਘ ਬਾਦਲ, ਵਿਰਸਾ ਸਿੰਘ ਵਲਟੋਹਾ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕਰ ਰਹੇ ਹਨ ਅਤੇ ਤਖ਼ਤਾਂ ਦੇ ਜਥੇਦਾਰਾਂ ‘ਤੇ ਦਬਾਅ ਪਾ ਰਹੇ ਹਨ।ਉਹਨਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਕਿਰਦਾਰਕੁਸ਼ੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗਿਆਨੀ...

ਪੰਜਾਬ ‘ਚ ਭ੍ਰਿਸ਼ਟਾਚਾਰ ਖ਼ਿਲਾਫ਼ ਸਰਕਾਰ ਦਾ ਵੱਡਾ ਕਦਮ, ਨਾਇਬ ਤਹਿਸੀਲਦਾਰ ਬਰਖਾਸਤ

ਪੰਜਾਬ ‘ਚ ਭ੍ਰਿਸ਼ਟਾਚਾਰ ਖ਼ਿਲਾਫ਼ ਸਰਕਾਰ ਦਾ ਵੱਡਾ ਕਦਮ, ਨਾਇਬ ਤਹਿਸੀਲਦਾਰ ਬਰਖਾਸਤ

Feb 27, 2025 12:09 AM (Asia/Kolkata)

ਚੰਡੀਗੜ੍ਹ ਨਜ਼ਰਾਨਾ ਟਾਈਮਜ਼ ਬਿਊਰੋ   ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਜ਼ਮੀਨੀ ਇੰਤਕਾਲ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਲੈਂਦੇ ਹੋਏ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਉਨ੍ਹਾਂ ‘ਤੇ ਖਰੜ ਦੇ ਪਿੰਡ ਸਿਉਂਕ ਵਿੱਚ ਸ਼ਾਮਲਾਤ ਜ਼ਮੀਨ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਕਰਕੇ ਭਾਰੀ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਦੀ ਜਾਂਚ ਤੋਂ ਬਾਅਦ, ਪੰਜਾਬ ਦੇ ਵਧੀਕ ਮੁੱਖ ਸਕੱਤਰ (ਏ.ਸੀ.ਐਸ.) ਅਤੇ ਵਿੱਤ...

ਨਗਰ ਕੌਸਲ ਤਰਨ ਤਾਰਨ ਆਮ ਚੋਣਾ-2025 ਵਾਰਡ ਨੰਬਰ 13 ਦਾ ਬੂਥ ਨੰਬਰ 31 ਹੁਣ ਕਿਡ ਜੀ ਸਕੂਲ, ਬਾਠ ਰੋਡ, ਤਰਨ ਤਾਰਨ ਵਿਖੇ ਬਣਾਇਆ ਗਿਆ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ

ਨਗਰ ਕੌਸਲ ਤਰਨ ਤਾਰਨ ਆਮ ਚੋਣਾ-2025 ਵਾਰਡ ਨੰਬਰ 13 ਦਾ ਬੂਥ ਨੰਬਰ 31 ਹੁਣ ਕਿਡ ਜੀ ਸਕੂਲ, ਬਾਠ ਰੋਡ, ਤਰਨ ਤਾਰਨ ਵਿਖੇ ਬਣਾਇਆ ਗਿਆ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ

Feb 26, 2025 11:59 PM (Asia/Kolkata)

ਤਰਨ ਤਾਰਨ, 26 ਫਰਵਰੀ :ਗੁਰਮੀਤ ਸਿੰਘ ਵਲਟੋਹਾ 13 ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਦਰਖਾਸਤ ਦਿੱਤੀ ਗਈ ਹੈ ਕਿ ਨਗਰ ਕੌਸਲ ਤਰਨ ਤਾਰਨ ਦੀਆਂ ਚੋਣਾਂ ਲਈ ਵਾਰਡ ਨੰਬਰ 13 ਦਾ ਬੂਥ ਨੰਬਰ 31, ਜੋ ਕਿ ਬਲਾਕ ਐਲੀਮੈਂਟਰੀ ਐਜੂਕੇਸ਼ਨ ਦਫਤਰ-2, ਮਲੀਆ, ਤਰਨ ਤਾਰਨ ਵਿੱਚ ਬਣਾਇਆ ਗਿਆ ਹੈ, ਉਹ ਨਗਰ ਨਿਵਾਸੀਆਂ ਦੀ ਰਿਹਾਇਸ਼ ਤੋਂ 2 ਕਿਲੋ ਮੀਟਰ ਦੀ ਦੂਰੀ 'ਤੇ ਸਥਿੱਤ ਹੈ ਅਤੇ ਉਹਨਾਂ ਵੱਲੋਂ ਬਾਠ ਰੋਡ 'ਤੇ ਸਥਿੱਤ ਕਿਡ ਜੀ ਸਕੂਲ, ਤਰਨ ਤਾਰਨ ਵਿੱਚ ਬੂਥ ਬਨਾਉਣ ਦੀ ਮੰਗ ਕੀਤੀ ਗਈ ਹੈ । ਇਸ ਸਬੰਧੀ ਰਾਜਨੀਤਿਕ...

ਨਸ਼ਾ ਤਸਕਰਾਂ ਦੇ ਘਰਾਂ 'ਤੇ ਚੱਲ ਰਿਹਾ ਭਗਵੰਤ ਮਾਨ ਦਾ ਬਲਡੋਜ਼ਰ ਰੁਕਣਾ ਨਹੀਂ ਚਾਹੀਦਾ - ਸਤਨਾਮ ਮਨਾਵਾਂ

ਨਸ਼ਾ ਤਸਕਰਾਂ ਦੇ ਘਰਾਂ 'ਤੇ ਚੱਲ ਰਿਹਾ ਭਗਵੰਤ ਮਾਨ ਦਾ ਬਲਡੋਜ਼ਰ ਰੁਕਣਾ ਨਹੀਂ ਚਾਹੀਦਾ - ਸਤਨਾਮ ਮਨਾਵਾਂ

Feb 26, 2025 11:54 PM (Asia/Kolkata)

 ਨਜ਼ਰਾਨਾ ਟਾਈਮਜ ਵਲਟੋਹਾ ਗੁਰਮੀਤ ਸਿੰਘ, ਵਲਟੋਹਾ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਮੁਖੀ ਮਾਸਟਰ ਸਤਨਾਮ ਸਿੰਘ ਮਨਾਵਾਂ ਨੇ ਪੰਜਾਬ ਸਰਕਾਰ ਵੱਲੋਂ ਨਸ਼ਾ ਸਮਗਲਰਾਂ ਦੇ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਹੈ ਕਿ ਮਾੜੇ ਸਮਾਜਿਕ ਅਨਸਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਥੋੜੇ ਸਮੇਂ ਵਿਚ ਹੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵੱਲੋਂ ਪੰਜਾਬ ਦੀ ਬਹੁਤ ਮਾੜੀ ਦੁਰਦਸ਼ਾ ਕਰ ਦਿੱਤੀ ਗਈ ਹੈ, ਕਿਉਂਕਿ ਜੇਕਰ ਅਸੀਂ...

ਸ਼ਹੀਦ ਭਾਈ ਲਖਮੀਰ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਅਤੇ ਕਬੱਡੀ ਕੱਪ ਦੀਆਂ ਤਿਆਰੀਆਂ ਸ਼ੁਰੂ

ਸ਼ਹੀਦ ਭਾਈ ਲਖਮੀਰ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਅਤੇ ਕਬੱਡੀ ਕੱਪ ਦੀਆਂ ਤਿਆਰੀਆਂ ਸ਼ੁਰੂ

Feb 26, 2025 11:51 PM (Asia/Kolkata)

8 ਅਤੇ 9 ਮਾਰਚ ਨੂੰ ਦੋ ਰੋਜਾ ਧਾਰਮਿਕ ਸਮਾਗਮ ਕਰਵਾਏ ਜਣਗੇ  10 ਤੇ 11 ਮਾਰਚ ਨੂੰ ਹੋਵੇਗਾ ਕਬੱਡੀ ਦਾ ਮਹਾਂਕੁੰਭ  ਗੁਰਮੀਤ ਸਿੰਘ, ਵਲਟੋਹਾ  ਸ਼ਹੀਦ ਭਾਈ ਲਖਮੀਰ ਸਿੰਘ ਜੀ ਦੀ ਪਵਿੱਤਰ ਯਾਦ ਵਿਚ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲਿਆਂ ਦੀ ਅਗਵਾਈ ਹੇਠ ਹਰ ਸਾਲ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਅਵਤਾਰ ਸਿੰਘ ਜੀ ਘਰਿਆਲਾ ਵਾਲਿਆਂ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ...

ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਤੇ ਵਣਜਾਰੇ ਸਿੱਖ ਬੱਚਿਆਂ ਲਈ 13.44 ਲੱਖ ਰੁਪਏ ਜਾਰੀ

ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਤੇ ਵਣਜਾਰੇ ਸਿੱਖ ਬੱਚਿਆਂ ਲਈ 13.44 ਲੱਖ ਰੁਪਏ ਜਾਰੀ

Feb 26, 2025 10:37 PM (Asia/Kolkata)

ਅੰਮ੍ਰਿਤਸਰ, 26 ਫਰਵਰੀ ,ਤਾਜੀਮਨੂਰ ਕੌਰ ਅਨੰਦਪੁਰੀ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਕਲੀਗਰ ਤੇ ਵਣਜਾਰੇ ਸਿੱਖ ਬੱਚਿਆਂ ਦੀ ਸਿੱਖਿਆ ਲਈ 13 ਲੱਖ  44 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਰਾਸ਼ੀ ਵਿਦਿਅਕ ਸੰਸਥਾਵਾਂ ਨੂੰ ਦਿੱਤੀ ਗਈ, ਤਾਂ ਜੋ ਬੱਚਿਆਂ ਦੀ ਸਿੱਖਿਆ ਵਿੱਚ ਕੋਈ ਰੁਕਾਵਟ ਨਾ ਆਵੇ। ਸਿੱਖਿਆ ਲਈ SGPC ਦੀ ਵਚਨਬੱਧਤਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ...

ਅੰਮ੍ਰਿਤਸਰ 'ਚ ਕਾਨੂੰਨ ਵਿਵਸਥਾ ਉੱਤੇ ਸਵਾਲ, ਦਿਨ ਚੜ੍ਹਦੇ ਹੀ ਗੋਲ਼ੀਆਂ ਚੱਲਣ ਨਾਲ ਲੋਕ ਦਹਿਸ਼ਤ 'ਚ

ਅੰਮ੍ਰਿਤਸਰ 'ਚ ਕਾਨੂੰਨ ਵਿਵਸਥਾ ਉੱਤੇ ਸਵਾਲ, ਦਿਨ ਚੜ੍ਹਦੇ ਹੀ ਗੋਲ਼ੀਆਂ ਚੱਲਣ ਨਾਲ ਲੋਕ ਦਹਿਸ਼ਤ 'ਚ

Feb 26, 2025 09:45 PM (Asia/Kolkata)

ਅੰਮ੍ਰਿਤਸਰ, 26 ਫਰਵਰੀ ,ਸੋਧ ਸਿੰਘ ਬਾਜ਼  ਅੰਮ੍ਰਿਤਸਰ ਵਿੱਚ ਅਪਰਾਧਕ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਹਨ, ਜਿਸ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਤਾਜ਼ਾ ਮਾਮਲਾ ਰਾਮਬਲੀ ਚੌਂਕ 'ਚ ਦਿਨ-ਦਿਹਾੜੇ ਗੋਲ਼ੀਆਂ ਚਲਣ ਦਾ ਸਾਹਮਣੇ ਆਇਆ, ਜਿਸ ਦੌਰਾਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਲਾਕੇ ਦੇ ਵਸਨੀਕਾਂ ਮੁਤਾਬਕ, ਉਨ੍ਹਾਂ ਨੇ ਅਚਾਨਕ ਉੱਚੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਗੋਲ਼ੀਆਂ ਚੱਲੀਆਂ ਹਨ। ਇਹ ਵਾਪਰਦਿਆਂ ਹੀ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ।...

ਢਾਡੀ ਗਿਆਨੀ ਕੁਲਜੀਤ ਸਿੰਘ ਦਿਲਬਰ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਕਮੇਟੀ ਸਮੇਤ ਵੱਖ ਵੱਖ ਜਥੇਬੰਦੀਆਂ ਅਤੇ ਪੰਥਕ ਸ਼ਖਸ਼ੀਅਤਾਂ  ਨੇ ਪ੍ਰਗਟਾਇਆ ਦੁੱਖ

ਢਾਡੀ ਗਿਆਨੀ ਕੁਲਜੀਤ ਸਿੰਘ ਦਿਲਬਰ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਕਮੇਟੀ ਸਮੇਤ ਵੱਖ ਵੱਖ ਜਥੇਬੰਦੀਆਂ ਅਤੇ ਪੰਥਕ ਸ਼ਖਸ਼ੀਅਤਾਂ ਨੇ ਪ੍ਰਗਟਾਇਆ ਦੁੱਖ

Feb 26, 2025 09:27 PM (Asia/Kolkata)

ਅੰਮ੍ਰਿਤਸਰ, 26 ਫਰਵਰੀ,ਗੁਰਮੀਤ ਸਿੰਘ ਵਲਟੋਹਾ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਕੁਲਜੀਤ ਸਿੰਘ ਦਿਲਬਰ ਦੇ ਅਕਾਲ ਚਲਾਣੇ 'ਤੇ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ ਅਤੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਢਾਡੀ ਸਾਂਝ ਦੀ ਇਹ ਵੱਡੀ ਹਾਨੀ ਦੱਸਦਿਆਂ ਕਿਹਾ ਕਿ ਗਿਆਨੀ ਦਿਲਬਰ ਦੇ ਸਿੱਖੀ...

ਅੰਮ੍ਰਿਤਸਰ: ਥਾਣੇਦਾਰ ਸਮੇਤ ਤਿੰਨ ਪੁਲੀਸ ਮੁਲਾਜ਼ਮ ਬਰਖ਼ਾਸਤ, ਨਸ਼ਾ ਤਸਕਰਾਂ ਨੂੰ ਬਚਾਉਣ ਦੇ ਦੋਸ਼

ਅੰਮ੍ਰਿਤਸਰ: ਥਾਣੇਦਾਰ ਸਮੇਤ ਤਿੰਨ ਪੁਲੀਸ ਮੁਲਾਜ਼ਮ ਬਰਖ਼ਾਸਤ, ਨਸ਼ਾ ਤਸਕਰਾਂ ਨੂੰ ਬਚਾਉਣ ਦੇ ਦੋਸ਼

Feb 26, 2025 07:24 PM (Asia/Kolkata)

ਅੰਮ੍ਰਿਤਸਰ: ਥਾਣੇਦਾਰ ਸਮੇਤ ਤਿੰਨ ਪੁਲੀਸ ਮੁਲਾਜ਼ਮ ਬਰਖ਼ਾਸਤ, ਨਸ਼ਾ ਤਸਕਰਾਂ ਨੂੰ ਬਚਾਉਣ ਦੇ ਦੋਸ਼ ਅੰਮ੍ਰਿਤਸਰ, 26 ਫਰਵਰੀ, ਜੁਗਰਾਜ ਸਿੰਘ ਸਰਹਾਲੀ  ਨਸ਼ਾ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਪੰਜਾਬ ਪੁਲਿਸ ਨੇ ਥਾਣੇਦਾਰ ਸਮੇਤ ਤਿੰਨ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਬਰਖ਼ਾਸਤ ਕੀਤੇ ਗਏ ਮੁਲਾਜ਼ਮਾਂ ਦੀ ਪਹਿਚਾਣ ਥਾਣੇਦਾਰ ਗੁਰਜੀਤ ਸਿੰਘ, ਏਐਸਆਈ ਵਰਿੰਦਰ ਸਿੰਘ ਅਤੇ ਕਾਂਸਟੇਬਲ ਸੁਖਜੀਤ ਸਿੰਘ ਵਜੋਂ ਹੋਈ ਹੈ। ਇਹ ਤਿੰਨੋ ਅੰਮ੍ਰਿਤਸਰ ਪੁਲਿਸ ਵਿੱਚ ਤੈਨਾਤ...

ਨਵ ਨਿਯੁਕਤ ਚੇਅਰਮੈਨ ਮਾੜੀ ਕੰਬੋਕੇ ਨੂੰ ਸਰਪੰਚ ਦਲਜੀਤ ਸਿੰਘ ਅਤੇ ਜੁਗਰਾਜ ਸਿੰਘ ਨੇ ਕੀਤਾ ਸਨਮਾਨਤ

ਨਵ ਨਿਯੁਕਤ ਚੇਅਰਮੈਨ ਮਾੜੀ ਕੰਬੋਕੇ ਨੂੰ ਸਰਪੰਚ ਦਲਜੀਤ ਸਿੰਘ ਅਤੇ ਜੁਗਰਾਜ ਸਿੰਘ ਨੇ ਕੀਤਾ ਸਨਮਾਨਤ

Feb 26, 2025 12:38 PM (Asia/Kolkata)

ਨਜ਼ਰਾਨਾ ਟਾਈਮਜ਼ ਵਲਟੋਹਾ , ਗੁਰਮੀਤ ਸਿੰਘ  ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਸਿੰਘ ਮਾੜੀ ਕੰਬੋਕੇ ਨੂੰ ਮਾਰਕੀਟ ਕਮੇਟੀ ਖੇਮਕਰਨ ਦਾ ਚੇਅਰਮੈਨ ਨਿਯੁਕਤ ਕਰਨ ਤੋਂ ਬਾਅਦ ਹਲਕੇ ਦੇ ਲੋਕਾਂ ਵਿਚ ਜਿੱਥੇ ਖੁਸ਼ੀ ਦਾ ਭਾਰੀ ਮਹੌਲ ਪਾਇਆ ਜਾ ਰਿਹਾ ਹੈ। ਉਥੇ ਹੀ ਨਵ ਨਿਯੁਕਤ ਚੇਅਰਮੈਨ ਭਗਵੰਤ ਸਿੰਘ ਮਾੜੀ ਕੰਬੋਕੇ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਮੰਗਲਵਾਰ ਨੂੰ ਸਰਪੰਚ ਦਲਜੀਤ ਸਿੰਘ ਮੰਡ ਵਲਟੋਹਾ ਖੁਰਦ ਅਤੇ ਸਰਪੰਚ ਜੁਗਰਾਜ...

ਤਰਨਤਾਰਨ ‘ਚ 20 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿਰਫ਼ਤਾਰ

ਤਰਨਤਾਰਨ ‘ਚ 20 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿਰਫ਼ਤਾਰ

Feb 26, 2025 07:31 AM (Asia/Kolkata)

ਤਰਨਤਾਰਨ: ਵੈਰੋਵਾਲ ‘ਚ 20 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿਰਫ਼ਤਾਰ ਵੈਰੋਵਾਲ/ਖਡੂਰ ਸਾਹਿਬ, 26 ਫਰਵਰੀ,ਰਾਕੇਸ਼ ਨਈਅਰ ਐਸ.ਐਸ.ਪੀ ਅਭਿਮੰਨਿਊ ਰਾਣਾ ਵੱਲੋਂ ਨਸ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੈਰੋਵਾਲ ਪੁਲਿਸ ਵੱਲੋਂ ਵਰਨਾ ਗੱਡੀ ‘ਚ 20 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਕਿਵੇਂ ਹੋਈ ਗ੍ਰਿਫ਼ਤਾਰੀ ?ਐ.ਐਸ.ਆਈ ਬਿੱਕਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪੁਲ ਸੂਆ ਫਾਜ਼ਲਪੁਰ ‘ਤੇ ਸਪੈਸ਼ਲ ਨਾਕਾਬੰਦੀ ਦੌਰਾਨ...

ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ CM ਯੋਗੀ ਨੇ ਮਹਾਂਕੁੰਭ ਤੇ ਸੰਨਾਤਨ ਧਰਮ ‘ਤੇ ਦਿੱਤਾ ਵੱਡਾ ਬਿਆਨ

ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ CM ਯੋਗੀ ਨੇ ਮਹਾਂਕੁੰਭ ਤੇ ਸੰਨਾਤਨ ਧਰਮ ‘ਤੇ ਦਿੱਤਾ ਵੱਡਾ ਬਿਆਨ

Feb 26, 2025 06:52 AM (Asia/Kolkata)

CM ਯੋਗੀ ਆਦਿੱਤਿਆਨਾਥ ਨੇ ਵਿਧਾਨ ਸਭਾ ‘ਚ ਸੰਵਿਧਾਨ ਅਤੇ ਸੰਨਾਤਨ ‘ਤੇ ਵਿਰੋਧੀਆਂ ਨੂੰ ਦਿਖਾਇਆ ਆਈਨਾ  ਲਖਨਊ, 24 ਫਰਵਰੀ, ਨਜ਼ਰਾਨਾ ਟਾਈਮਜ਼ ਬਿਊਰੋ  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਧਾਨ ਸਭਾ ‘ਚ ਰਾਜਪਾਲ ਦੇ ਭਾਸ਼ਣ ‘ਤੇ ਚਰਚਾ ਦੌਰਾਨ ਵਿਰੋਧੀ ਧਿਰ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਮਾਤਾ ਪ੍ਰਸਾਦ ਪਾਂਡੇ ‘ਤੇ ਤੰਜ਼ ਕੱਸਦਿਆਂ ਕਿਹਾ ਕਿ "ਮੈਨੂੰ ਖੁਸ਼ੀ ਹੈ ਕਿ ਤੁਸੀਂ ਸਮਾਜਵਾਦੀ ਤੋਂ ਸੰਨਾਤਨੀ ਬਣ ਗਏ ਹੋ।" CM ਯੋਗੀ ਨੇ...

  • Previous
  • 1
  • Next
Loading…
Loading the web debug toolbar…
Attempt #