ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਕੌਮੀ ਨਜ਼ਰੀਏ ਤੋਂ ਹੀ ਮਨਾਏ ਜਾਣ
ਦਸੰਬਰ ਮਹੀਨੇ 'ਚ ਸਮੁੱਚਾ ਸਿੱਖ ਜਗਤ ਚਮਕੌਰ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਉੱਤੇ ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਅਣਗਿਣਤ ਸਿੰਘਾਂ ਦੇ ਸ਼ਹੀਦੀ ਜੋੜ ਮੇਲੇ ਮਨਾਉਣ ਲਈ ਜੁੜਦਾ ਹੈ। ਕਲਗੀਧਰ ਸ਼ਹਿਨਸ਼ਾਹ ਵੱਲੋਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰੰ ਛੱਡਣਾ, ਮੁਗਲ ਹਾਕਮਾਂ ਤੇ ਹਿੰਦੂ ਪਹਾੜੀ ਰਾਜਿਆਂ ਵੱਲੋਂ ਹਮਲੇ, ਪਰਿਵਾਰ ਵਿਛੋੜਾ, ਗੰਗੂ ਦੀ ਗ਼ੱਦਾਰੀ, ਚਮਕੌਰ ਦੀ ਕੱਚੀ ਗੜ੍ਹੀ 'ਚ ਜੰਗ ਤੇ ਹੋਰ ਇਤਿਹਾਸਕ ਘਟਨਾਵਾਂ ਨਾਲ਼ ਸੰਬੰਧਤ ਇਹ ਸ਼ਹੀਦੀ ਸਾਕੇ ਚਾਰ ਸਾਹਿਬਜ਼ਾਦਿਆਂ...