ਯੂਰਪ ਦੀਆਂ ਘੜੀਆਂ ਹੋ ਜਾਣਗੀਆਂ 26 ਅਕਤੂਬਰ ਤੜਕੇ (ਸਵੇਰੇ) 3 ਵਜੇ ਤੋਂ ਇੱਕ ਘੰਟਾ ਪਿੱਛੇ,ਹੁਣ ਇਟਲੀ ਅਤੇ ਭਾਰਤ ਦੌਰਾਨ ਸਾਢੇ ਚਾਰ ਘੰਟੇ ਦੇ ਸਮੇਂ ਦਾ ਹੋਵੇਗਾ ਫਰਕ
ਰੋਮ ਇਟਲੀ 24 ਅਕਤੂਬਰ ਨਜ਼ਰਾਨਾ ਟਾਈਮਜ਼ ਨੈੱਟਵਰਕ ਹਰ ਸਾਲ ਦੀ ਤਰ੍ਹਾਂ ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੇ ਗਰਮੀਅ ਅਤੇ ਸਰਦੀਆਂ ਦਾ ਸਮਾਂ ਸੰਨ 2001 ਤੋਂ ਬਦਲਿਆ ਜਾਂਦਾ ਹੈ। ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਪੂਰੇ ਯੂਰਪ ਦਾ ਟਾਈਮ ਟੇਬਲ ਬਦਲ ਜਾਂਦਾ ਹੈ ਭਾਵ ਕਦੇ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇੱਕ ਘੰਟਾ ਅੱਗੇ ਆ ਜਾਂਦਾ ਹੈ ।ਇਸ ਸਾਲ ਦੇ ਮਾਰਚ ਮਹੀਨੇ ਦੇ ਆਖ਼ਰੀ ਸ਼ਨੀਵਾਰ ਤੋਂ ਬਾਅਦ ਅਗਲੀ ਸਵੇਰ ਤੜਕੇ 2ਵਜੇ ਯੂਰਪ ਦੀਆਂ ਤਮਾਮ ਘੜੀਆਂ...